ਖਾਣ ਦੇ ਸ਼ੌਕੀਨ ਲੋਕ ਕਈ ਵਾਰ ਲੋੜ ਤੋਂ ਵੱਧ ਖਾਣਾ ਖਾ ਜਾਂਦੇ ਹਨ, ਜਿਸ ਦਾ ਨਤੀਜਾ ਉਨ੍ਹਾਂ ਨੂੰ ਬਦਹਜ਼ਮੀ ਦੇ ਰੂਪ ‘ਚ ਭੁਗਤਣਾ ਪੈਂਦਾ ਹੈ। ਖਾਣਾ ਨਾ ਪਚਣਾ ਜਾਂ ਪੇਟ ‘ਚ ਲਗਾਤਾਰ ਗੈਸ ਬਣਦੇ ਰਹਿਣ ਨੂੰ ਬਦਹਜ਼ਮੀ ਦਾ ਨਾਂ ਦਿੱਤਾ ਜਾਂਦਾ ਹੈ। ਜਿਸ ਦੇ ਕਾਰਨ ਖੱਟੇ ਡੱਕਾਰ ਅਤੇ ਪੇਟ ‘ਚ ਸੜਨ ਪੈਣ ਦੀ ਸਮੱਸਿਆ ਆ ਜਾਂਦੀ ਹੈ। ਇਸ ਪਰੇਸ਼ਾਨੀ ਤੋਂ ਬਚਣ ਲਈ ਤੁਸੀਂ ਕਈ ਤਰ੍ਹਾਂ ਦੇ ਦੇਸੀ ਨੁਸਖੇ ਅਪਣਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਦੇਸੀ ਨੁਸਖਿਆਂ ਬਾਰੇ ਦੱਸਣ ਜਾ ਰਹੇ ਹਾਂ, ਜੋ ਤੁਹਾਡੇ ਖਾਣੇ ਨੂੰ ਪਚਾਉਣ ‘ਚ ਮਦਦ ਕਰਨਗੇ।
ਅਪਣਾਓ ਇਹ ਦੇਸੀ ਨੁਸਖੇ
ਨਿੰਬੂ ਦੀ ਕਰੋ ਵਰਤੋਂ
ਨਿੰਬੂ ਖਾਣਾ ਪਚਾਉਣ ‘ਚ ਬੇਹੱਦ ਮਦਦਗਾਰ ਸਾਬਤ ਹੁੰਦਾ ਹੈ। ਇਕ ਨੀਬੂ ਨੂੰ ਕੱਟ ਕੇ ਉਸ ‘ਚ ਕਾਲਾ ਨਮਕ ਅਤੇ ਕਾਲੀ ਮਿਰਚ ਭਰ ਲਵੋ। ਫਿਰ ਨਿੰਬੂ ਨੂੰ ਤਵੇ ‘ਤੇ ਰੱਖ ਕੇ 3 ਮਿੰਟਾਂ ਤੱਕ ਭੁੰਨੋ। ਭੁੰਨਣ ਤੋਂ ਬਾਅਦ ਇਸ ਨਿੰਬੂ ਨੂੰ ਇਕ ਗਿਲਾਸ ਪਾਣੀ ‘ਚ ਨਿਚੋੜ ਕੇ ਪੀਓ। ਅਜਿਹਾ ਕਰਨ ਦੇ ਨਾਲ ਖਾਣਾ ਖਾਣ ਤੋਂ ਬਾਅਦ ਬਣਨ ਵਾਲੀ ਗੈਸ ਅਤੇ ਬਦਹਜ਼ਮੀ ਵਰਗੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
ਅਜਵਾਇਣ ਕਰੇ ਬਦਹਜ਼ਮੀ ਦੂਰ
ਬਦਹਜ਼ਮੀ ਨੂੰ ਅਜਵਾਇਣ ਵੀ ਦੂਰ ਕਰਦੀ ਹੈ। ਇਕ ਚਮਚ ਅਜਵਾਇਣ ‘ਚ ਕਾਲਾ ਨਮਕ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵੋ। ਹੁਣ ਇਸ ਨੂੰ ਦਿਨ ‘ਚ ਸਵੇਰੇ ਸ਼ਾਮ ਗੁਨਗੁਨੇ ਪਾਣੀ ਦੇ ਨਾਲ ਖਾਓ। ਅਜਿਹਾ ਰੋਜ਼ਾਨਾ ਕਰਨ ਨਾਲ ਪੇਟ ਵੀ ਸਾਫ ਰਹੇਗਾ ਅਤੇ ਬਦਹਜ਼ਮੀ ਦੀ ਸਮੱਸਿਆ ਤੋਂ ਆਰਾਮ ਮਿਲੇਗਾ।
ਲੌਂਗ ਦੀ ਕਰੋ ਵਰਤੋਂ
5 ਲੌਂਗਾਂ ‘ਚ 10 ਗ੍ਰਾਮ ਮਿਸ਼ਰੀ ਨੂੰ ਚੰਗੀ ਤਰ੍ਹਾਂ ਪੀਸ ਲਵੋ। ਹੁਣ ਇਸ ਮਿਸ਼ਰਣ ਨੂੰ ਇਕ ਗਿਲਾਸ ਹਲਕੇ ਗੁਨਗੁਨੇ ਪਾਣੀ ਦੇ ਨਾਲ ਰੋਜ਼ਾਨਾ ਖਾਓ। ਰੋਜ਼ਾਨਾ ਇਸ ਦੇ ਸੇਵਨ ਨਾਲ ਤੁਹਾਡੀ ਬਦਹਜ਼ਮੀ ਦੀ ਸਮੱਸਿਆ ਦੂਰ ਹੋ ਜਾਵੇਗੀ।
ਪੱਕਿਆ ਪਪੀਤਾ ਕਰੇ ਖਾਣਾ ਪਚਾਉਣ ‘ਚ ਮਦਦ
ਨਾਸ਼ਤੇ ‘ਚ ਪੱਕਿਆ ਪਪੀਤਾ ਖਾਣ ਨਾਲ ਬਦਹਜ਼ਮੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਦਰਅਸਲ ਪਪੀਤਾ ਆਂਤੜੀਆਂ ਦੀ ਵਧੀਆ ਸਫਾਈ ਕਰਦਾ ਹੈ ਅਤੇ ਇਹ ਬਦਹਜ਼ਮੀ ਦੇ ਲਈ ਰਾਮਬਾਣ ਉਪਾਅ ਹੈ।
ਲੱਸੀ ਕਰੇ ਬਦਹਜ਼ਮੀ ਦੀ ਸਮੱਸਿਆ ਦੂਰ
ਇਕ ਗਿਲਾਸ ਲੱਸੀ ‘ਚ ਇਕ ਚੁਟਕੀ ਕਾਲਾ ਨਮਕ ਅਤੇ ਥੋੜ੍ਹੀ ਜਿਹੀ ਅਜਵਾਇਣ ਮਿਲਾ ਕੇ ਰੋਜ਼ਾਨਾ ਪੀਓ। ਅਜਿਹਾ ਕਰਨ ਨਾਲ ਤੁਹਾਡੇ ਸਰੀਰ ‘ਚ ਠੰਡਕ ਵੀ ਰਹੇਗੀ ਅਤੇ ਬਦਹਜ਼ਮੀ ਦੀ ਸਮੱਸਿਆ ਵੀ ਦੂਰ ਹੋਵੇਗੀ।
ਅਦਰਕ ਅਤੇ ਸੇਂਧਾ ਨਮਕ ਦੀ ਕਰੋ ਵਰਤੋਂ
ਜੇਕਰ ਖਾਣਾ ਖਾਣ ਤੋਂ ਬਾਅਦ ਭਾਰੀਪਣ ਮਹਿਸੂਸ ਹੁੰਦਾ ਹੈ ਤਾਂ ਇਕ ਇੰਚ ਅਦਰਕ ਦੇ ਟੁਕੜੇ ‘ਚ ਇਕ ਚੁਟਕੀ ਕਾਲਾ ਨਮਕ ਮਿਲਾ ਕੇ ਪੇਸਟ ਤਿਆਰ ਕਰ ਲਵੋ। ਇਸ ਪੇਸਟ ਨੂੰ ਦੁਪਹਿਰ ਦੇ ਖਾਣੇ ਦੌਰਾਨ ਹਲਕੇ ਗੁਨਗੁਨੇ ਪਾਣੀ ਦੇ ਨਾਲ ਖਾਓ। ਅਜਿਹਾ ਕਰਨ ਨਾਲ ਖਾਣਾ ਪਚ ਜਾਵੇਗਾ ਅਤੇ ਬਦਹਜ਼ਮੀ ਨਹੀਂ ਹੋਵੇਗੀ।
ਪਾਣੀ ਪੀਣ ਦਾ ਸਹੀ ਤਰੀਕਾ
ਖੜ੍ਹੇ ਹੋ ਕੇ ਪਾਣੀ ਜਾਂ ਫਿਰ ਤੁਰੰਤ ਪਾਣੀ ਪੀ ਲੈਣ ਨਾਲ ਵੀ ਬਦਹਜ਼ਮੀ ਹੁੰਦਾ ਹੈ। ਪਾਣੀ ਹਮੇਸ਼ਾ ਬੈਠ ਕੇ ਪੀਣਾ ਚਾਹੀਦਾ ਹੈ। ਪੇਟ ਨਾਲ ਜੁੜੀਆਂ ਤਮਾਮ ਪਰੇਸ਼ਾਨੀਆਂ ਤੋਂ ਬਚਣ ਲਈ ਸਵੇਰ ਦੇ ਸਮੇਂ ਗੁਨਗੁਨਾ ਪਾਣੀ ਪੀਣਾ ਚਾਹੀਦਾ ਹੈ।