ਐਕਟਰ ਸਨੀ ਦਿਓਲ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਰਿਵਾਰ ਫ਼ਿਲਮ ਜਗਤ ‘ਚ ਅਜੇ ਵੀ ਇਸ ਲਈ ਥਾਂ ਬਣਾਏ ਹੋਏ ਹੈ ਕਿਉਂਕਿ ਉਹ ਪੈਸਿਆਂ ਪਿੱਛੇ ਨਹੀਂ ਭੱਜਦੇ ਜਾਂ ਚੀਜ਼ ਨਹੀਂ ਬਣ ਗਏ। ਸਨੀ ਦਿਓਲ ਦਾ ਬੇਟਾ ਕਰਨ ਦਿਓਲ ਪਲ ਪਲ ਦਿਲ ਕੇ ਪਾਸ ਫ਼ਿਲਮ ਨਾਲ ਬੌਲੀਵੁਡ ‘ਚ ਕਦਮ ਰੱਖਣ ਜਾ ਰਿਹਾ ਹੈ ਜਿਸ ਦੀ ਡਾਈਰੈਕਸ਼ਨ ਖ਼ੁਦ ਸਨੀ ਦਿਓਲ ਨੇ ਕੀਤੀ ਹੈ।
ਇੱਕ ਸਟਾਰ ਦਾ ਬੇਟਾ ਹੋਣ ਤੋਂ ਬਾਅਦ ਵੀ ਸ਼ਾਇਦ ਹੀ ਕਰਨ ਨੂੰ ਕਦੇ ਹੋਟਲ, ਏਅਰਪੋਰਟ, ਜਿਮ ਦੇ ਬਾਹਰ ਜਾਂ ਕਿਸੇ ਪਾਰਟੀ ‘ਚ ਫ਼ੋਟੋਆਂ ਕਲਿੱਕ ਕਰਵਾਉਂਦੇ ਦੇਖਿਆ ਗਿਆ ਹੋਵੇ। ਇਸ ‘ਤੇ ਦਿਓਲ ਨੇ ਕਿਹਾ ਕਿ ਇਹ ਦਿਓਲ ਵਿਰਾਸਤ ਦਾ ਨਤੀਜਾ ਹੈ।
ਸਨੀ ਨੇ ਕਿਹਾ, ”ਲੋਕ ਕਰਨ ਨੂੰ ਇਹ ਕਰਨ ਜਾਂ ਉਹ ਕਰਨ ਜਾਂ ਸਮਾਗਮਾਂ ‘ਚ ਆਉਣ ਨੂੰ ਕਹਿੰਦੇ ਹਨ ਜੋ ਅੱਜ ਦੇ ਦੌਰ ਦੀ ਸਮੱਸਿਆ ਹੈ। ਤੁਸੀਂ ਇੱਕ ਚੀਜ਼ ਬਣ ਗਏ ਹੋ ਜਦੋਂ ਕਿ ਇੱਕ ਐਕਟਰ ਇੱਕ ਅਦਾਕਾਰ ਬਣਨਾ ਚਾਹੁੰਦਾ ਹੈ ਨਾ ਕੀ ਕੋਈ ਚੀਜ਼ ਤਾਂ ਇਹ ਮੁਸ਼ਕਿਲ ਕੰਮ ਬਣ ਜਾਂਦਾ ਹੈ।”
ਦਿਓਲ ਨੇ ਕਿਹਾ ਕਿ ਉਨ੍ਹਾਂ ਨੂੰ ਅਕਸਰ ਹੈਰਾਨੀ ਹੁੰਦੀ ਹੈ ਕਿ ਲੋਕ ਕਿਵੇਂ 24 ਘੰਟੇ ਐਕਟਿੰਗ ਕਰ ਲੈਂਦੇ ਹਨ ਜੋ ਉਨ੍ਹਾਂ ਲਈ ਮੁਮਕਿਨ ਨਹੀਂ। ਉਨ੍ਹਾਂ ਅੱਗੇ ਕਿਹਾ ਕਿ 99 ਫ਼ੀਸਦੀ ਲੋਕ ਅਜਿਹਾ ਕਰਦੇ ਹਨ ਅਤੇ ਮੈਨੂੰ ਹੈਰਾਨੀ ਹੁੰਦੀ ਹੈ ਕਿ ਉਹ ਇੰਨੀ ਊਰਜਾ ਲਿਆਉਂਦੇ ਕਿੱਥੋਂ ਹਨ। ਮੈਂ ਤਾਂ ਸ਼ੂਟਿੰਗ ਖ਼ਤਮ ਹੋ ਜਾਣ ਤੋਂ ਕੁੱਝ ਦੇਰ ਬਾਅਦ ਵੀ ਐਕਟਿੰਗ ਨਹੀਂ ਕਰ ਪਾੳਂਦਾ।”
ਇਸ ਦੇ ਨਾਲ ਹੀ 62 ਸਾਲਾ ਸਨੀ ਦਿਓਲ ਨੇ ਕਿਹਾ ਕਿ ਉਸ ਨੂੰ ਫ਼ਿਲਮ ਦੇ ਹਿੱਟ ਹੋਣ ਜਾਂ ਜ਼ਿਆਦਾ ਪੈਸੇ ਕਮਾਉਣ ‘ਤੇ ਖ਼ੁਸ਼ੀ ਨਹੀਂ ਹੁੰਦੀ ਸਗੋਂ ਕੰਮ ਦੀ ਤਾਰੀਫ਼ ਮਾਇਨੇ ਰੱਖਦੀ ਹੈ। ਇਹ ਦਿਓਲ ਅਤੇ ਹੋਰਨਾਂ ਲੋਕਾਂ ‘ਚ ਫ਼ਰਕ ਹੈ। ਸਨੀ ਦੀ ਡਾਇਰੈਕਟ ਕੀਤੀ ਅਤੇ ਕਰਨ ਦਿਓਲ ਦੀ ਡੈਬਿਊ ਫ਼ਿਲਮ ਪਲ-ਪਲ ਦਿਲ ਕੇ ਪਾਸ 20 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।