ਹਰ ਲੜਕੀ ਗੋਰੀ ਅਤੇ ਸਾਫਟ ਸਕਿਨ ਪਾਉਣਾ ਚਾਹੁੰਦੀ ਹੈ। ਅਜਿਹੇ ‘ਚ ਉਹ ਕਈ ਤਰ੍ਹਾਂ ਦੇ ਬਿਊਟੀ ਪ੍ਰਾਡੈਕਟਸ ਦੀ ਵਰਤੋਂ ਵੀ ਕਰਦੀ ਰਹਿੰਦੀ ਹੈ। ਪਰ ਇਨ੍ਹਾਂ ਸਭ ਪ੍ਰਾਡੈਕਟਸ ਦਾ ਅਸਰ ਕੁਝ ਦੇਰ ਹੀ ਰਹਿੰਦਾ ਹੈ। ਜ਼ਰੂਰਤ ਹੈ ਤਾਂ ਕੁਝ ਘਰੇਲੂ ਚੀਜ਼ਾਂ ਦੀ, ਜਿਸ ਦੀ ਮਦਦ ਨਾਲ ਤੁਸੀਂ ਘਰ ‘ਚ ਹੀ ਬਹੁਤ ਆਸਾਨ ਤਰੀਕੇ ਨਾਲ ਆਪਣੀ ਸਕਿਨ ਦੀ ਰੰਗਤ ਨਿਖਾਰ ਸਕਦੀ ਹੋ। ਇਥੇ ਤੱਕ ਕਿ ਇਨ੍ਹਾਂ ਚੀਜਾਂ ਦੀ ਵਰਤੋਂ ਦੇ ਬਾਅਦ ਤੁਹਾਨੂੰ ਕਿਸੇ ਬਲੀਚ ਜਾਂ ਫੇਸ਼ੀਅਲ ਦੀ ਵੀ ਲੋੜ ਨਹੀਂ ਪਵੇਗੀ।
ਨਿੰਬੂ ਅਤੇ ਸ਼ਹਿਦ
ਜੇਕਰ ਤੁਹਾਨੂੰ ਕਿਤੇ ਜਲਦਬਾਜ਼ੀ ‘ਚ ਜਾਣਾ ਪੈ ਰਿਹਾ ਹੈ ਤਾਂ ਅਜਿਹੇ ‘ਚ ਚਿਹਰੇ ਨੂੰ ਗਲੋਇੰਗ ਬਣਾਉਣ ਦਾ ਇਕ ਬਹੁਤ ਹੀ ਆਸਾਨ ਤਾਰੀਕਾ ਹੈ। ਉਸ ਦੇ ਲਈ ਤੁਹਾਨੂੰ 1 ਚਮਕ ਸ਼ਹਿਦ ‘ਚ ਅੱਧਾ ਚਮਚ ਨਿੰਬੂ ਦਾ ਰਸ ਅਤੇ ਗਲੀਸਰੀਨ ਮਿਕਸ ਕਰਨੀ ਹੈ। ਮਿਕਸ ਕਰਨ ਦੇ ਬਾਅਦ ਘੋਲ ਨੂੰ ਚਿਹਰੇ ‘ਤੇ 5 ਤੋਂ 10 ਮਿੰਟ ਤੱਕ ਲਗਾ ਕੇ ਰੱਖੋ। ਜਦੋਂ ਪੈਕ ਥੋੜ੍ਹਾ ਡਰਾਈ ਹੋ ਜਾਵੇ ਤਾਂ ਗੁਲਾਬ ਜਲ ਦੀ ਮਦਦ ਨਾਲ ਚਿਹਰੇ ਨੂੰ ਹਲਕੇ ਹੱਥਾਂ ਨਾਲ ਮਾਲਿਸ ਕਰੋ ਅਤੇ ਚਿਹਰਾ ਸਾਫਾ ਪਾਣੀ ਨਾਲ ਧੋ ਲਓ।
ਮਸੂਰ ਦੀ ਦਾਲ
ਮਸੂਰ ਦੀ ਦਾਲ ਤੁਹਾਡੀ ਸਕਿਨ ਨੂੰ ਨੈਚੁਰਲ ਤਰੀਕੇ ਨਾਲ ਬਲੀਚ ਦਾ ਕੰਮ ਕਰਦੀ ਹੈ। ਮਸੂਰ ਦੀ ਦਾਲ ਨੂੰ 7 ਤੋਂ 8 ਘੰਟੇ ਤੱਕ ਪਾਣੀ ‘ਚ ਭਿਓ ਕੇ ਰੱਖ ਦਿਓ।ਉਸ ਦੇ ਬਾਅਦ ਦਾਲ ਨੂੰ ਦੁੱਧ ਦੇ ਨਾਲ ਮਿਕਸੀ ‘ਚ ਪੀਸ ਲਓ। ਪੇਸਟ ਤਿਆਰ ਹੋਣ ਦੇ ਬਾਅਦ ਉਸ ‘ਚ ਹਲਦੀ ਅਤੇ ਸਹਿਦ ਮਿਕਸ ਕਰਕੇ ਪੈਕ ਤਿਆਰ ਕਰੋ। ਇਸ ਪੈਕ ਨੂੰ ਹਫਤੇ ‘ਚ ਦੋ ਵਾਰ ਚਿਹਰੇ ‘ਤੇ ਲਗਾਓ।ੇ
ਦਹੀ ਅਤੇ ਬੇਸਨ
ਦਹੀ ਅਤੇ ਬੇਸਨ ਦਾ ਫੇਸਪੈਕ ਬਣਾਉਣ ਲਈ ਇਕ ਚਮਚ ਬੇਸਨ ‘ਚ ਦਹੀ, ਹਲਦੀ ਅਤੇ ਸਹਿਦ ਮਿਕਸ ਕਰਕੇ ਪੇਸਟ ਤਿਆਰ ਕਰ ਲਓ। ਇਸ ਪੇਸਟ ਨੂੰ ਹਫਤੇ ‘ਚ 2 ਤੋਂ 3 ਵਾਰ ਚਿਹਰੇ ‘ਤੇ ਲਗਾਓ। ਪੈਨ ਜਦੋਂ ਸੁੱਕ ਜਾਵੇ ਤਾਂ ਉਸ ਨੂੰ ਹਲਕੇ ਹੱਥਾਂ ਨਾਲ ਰਗੜ ਕੇ ਚਿਹਰੇ ਤੋਂ ਉਤਾਰੋ। ਰਗੜ ਕੇ ਉਤਾਰਨ ਨਾਲ ਚਿਹਰੇ ‘ਤੇ ਲੰਬੇ ਸਮੇਂ ਤੋਂ ਪੈਦਾ ਹੋਈ ਗੰਦਗੀ ਕੁਝ ਹੀ ਦੇਰ ‘ਚ ਦੂਰ ਹੋ ਜਾਵੇਗੀ।
ਚੌਲ
ਚਿਹਰੇ ਦੇ ਡਾਰਕ ਕਲਰ ਨੂੰ ਲਾਈਟ ਕਰਨ ਲਈ ਚੌਲਾਂ ਦਾ ਆਟਾ ਬਹੁਤ ਮਦਦਗਾਰ ਹੈ। ਖਾਸ ਤੌਰ ‘ਤੇ ਜਿਨ੍ਹਾਂ ਦੇ ਚਿਹਰੇ ‘ਤੇ ਪਿੰਪਲਸ ਹੁੰਦੇ ਹਨ ਉਨ੍ਹਾਂ ਲਈ ਚੌਲਾਂ ਦਾ ਆਟਾ ਰਾਮਬਾਣ ਉਪਾਅ ਹੈ। ਚੌਲਾਂ ਦੇ ਆਟੇ ਨੂੰ ਕੱਚੇ ਦੁੱਧ ਦੇ ਨਾਲ ਮਿਕਸ ਕਰਕੇ ਇਕ ਪੇਸਟ ਤਿਆਰ ਕਰ ਲਓ।ਇਸ ਪੇਸਟ ਨੂੰ ਚਿਹਰੇ ‘ਤੇ 10 ਤੋਂ 15 ਮਿੰਟ ਤੱਕ ਲੱਗਿਆ ਰਹਿਣ ਦਿਓ। ਸੁੱਕਣ ਦੇ ਬਾਅਦ ਹੱਥਾਂ ਨਾਲ ਰਗੜ ਕੇ ਪੈਕ ਨੂੰ ਉਤਾਰ। ਅਜਿਹਾ ਕਰਨ ਨਾਲ ਤੁਹਾਡੀ ਸਕਿਨ ਸਾਫਟ ਐਾਡ ਸਮੂਦ ਹੋਵੇਗੀ। ਨਾਲ ਹੀ ਉਸ ਦੀ ਰੰਗਤ ਵੀ ਨਿਖਰੇਗੀ।