ਨਵੀਂ ਦਿੱਲੀ – ਬੀਤੇ ਦਿਨੀਂ ਟੀਮ ਇੰਡੀਆ ਦੇ ਸਟਾਰ ਗੇਂਦਬਾਜ਼ ਮੁਹੰਮਦ ਸ਼ਾਮੀ ਆਪਣਾ 3 ਸਤੰਬਰ ਨੂੰ 29ਵਾਂ ਜਨਮਦਿਨ ਮਨਾ ਰਿਹਾ ਹੈ, ਪਰ ਕੀ ਤੁਹਾਨੂੰ ਪਤਾ ਹੈ ਕਿ ਜਨਮਦਿਨ ਤੋਂ ਠੀਕ ਇੱਕ ਦਿਨ ਪਹਿਲਾਂ ਸ਼ਾਮੀ ਦੇ ਨਾਂ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਹੋ ਗਏ ਹਨ। ਦਰਅਸਲ ਸ਼ਾਮੀ ਖ਼ਿਲਾਫ਼ ਕੋਲਕਾਤਾ ਹਾਈ ਕੋਰਟ ਨੇ ਸ਼ਾਮੀ ਖ਼ਿਲਾਫ਼ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਕਰਦਿਆਂ ਉਸ ਨੂੰ 15 ਦਿਨ ਦੇ ਅੰਦਰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਪੇਸ਼ ਨਾ ਹੋਣ ‘ਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੱਛਮੀ ਬੰਗਾਲ ਦੀ ਅਲੀਪੁਰ ਅਦਾਲਤ ਨੇ ਸ਼ਮੀ ਦੀ ਪਤਨੀ ਹਸੀਨ ਜਹਾਂ ਵਲੋਂ ਲਗਾਏ ਗਏ ਘਰੇਲੂ ਹਿੰਸਾ ਦੇ ਮਾਮਲੇ ‘ਚ ਵਾਰੰਟ ਜਾਰੀ ਕੀਤਾ ਹੈ।

2013 ‘ਚ ਕੀਤਾ ਸੀ ਇੰਟਰਨੈਸ਼ਨਲ ਡੈਬਿਯੂ
ਦਰਅਸਲ, 2013 ਵਿੱਚ ਕੀਤਾ ਇੰਟਰਨੈਸ਼ਨਲ ਡੈਬਯੂ ਕਰਨ ਵਾਲੇ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਾਮੀ ਦਾ ਕਰੀਅਰ ਜ਼ਿਆਦਾ ਲੰਬਾ ਨਹੀਂ ਰਿਹਾ ਹੈ। ਸ਼ਮੀ ਨੂੰ ਪਹਿਲਾ ਵਨ ਡੇ ਸਿਰਫ਼ ਖੇਡੇ ਸਿਰਫ਼ ਛੇ ਸਾਲ ਹੋਏ ਹਨ। ਯੂ. ਪੀ. ਵਿੱਚ ਰਹਿਣ ਦੇ ਬਾਵਜੂਦ ਸ਼ਮੀ ਨੇ ਫ਼ਰਸਟ ਕਲਾਸ ਕ੍ਰਿਕਟ ਦੀ ਸ਼ੁਰੂਆਤ ਬੰਗਾਲ ਟੀਮ ਵਲੋਂ ਕੀਤੀ। ਸ਼ਾਮੀ ਨੇ ਅਜੇ 15 ਮੈਚ ਹੀ ਖੇਡੇ ਸੀ ਕਿ ਟੀਮ ਇੰਡੀਆ ਲਈ ਉਸ ਨੂੰ ਕਾਲ ਆ ਗਿਆ। 2013 ਵਿੱਚ ਪਾਕਿਸਤਾਨ ਖ਼ਿਲਾਫ਼ ਦਿੱਲੀ ਵਿੱਚ ਸ਼ਾਮੀ ਨੂੰ ਵਨ ਡੇ ਡੈਬਿਯੂ ਕਰਨ ਦਾ ਮੌਕਾ ਮਿਲਿਆ ਅਤੇ ਪਹਿਲੇ ਹੀ ਮੈਚ ਵਿੱਚ ਸ਼ਾਮੀ ਨੇ ਇਤਿਹਾਸ ਰਚ ਦਿੱਤਾ। ਹਾਲਾਂਕਿ ਸ਼ਮੀ ਇਸ ਤੋਂ ਬਾਅਦ ਕਈ ਵਿਵਾਦਾਂ ਵਿੱਚ ਫ਼ਸਦਾ ਰਿਹਾ।

2018 ‘ਚ ਪਤਨੀ ਹਸੀਨ ਜਹਾਂ ਨੇ ਲਗਾਏ ਗੰਭੀਰ ਦੋਸ਼
ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ 2018 ਵਿੱਚ ਮੁਹੰਮਦ ਸ਼ਾਮੀ ਦੀ ਪਤਨੀ ਹਸੀਨ ਜਹਾਂ ਨੇ ਆਪਣੇ ਪਤੀ ‘ਤੇ ਅਜਿਹੇ ਗੰਭੀਰ ਦੋਸ਼ ਲਗਾਏ ਜਿਸ ਨੇ ਸਾਰੇ ਕ੍ਰਿਕਟ ਜਗਤ ਨੂੰ ਹੈਰਾਨ ਕਰ ਦਿੱਤਾ ਸੀ। ਸ਼ਾਮੀ ਦੀ ਪਤਨੀ ਹਸੀਨ ਜਹਾਂ ਨੇ ਆਪਣੇ ਫ਼ੇਸਬੁੱਕ ਪੇਜ਼ ‘ਤੇ ਸ਼ਮੀ ‘ਤੇ ਗੰਭੀਰ ਦੋਸ਼ ਲਗਾਉਂਦਿਆਂ ਪੋਸਟ ਪਾਈ ਸੀ। ਹਸੀਨੇ ਨੇ ਵ੍ਹਾਟਸਐਪ ਦੇ ਸਕ੍ਰੀਨ ਸ਼ੌਟ ਵੀ ਸ਼ੇਅਰ ਕੀਤੇ ਸੀ। ਉਸ ਦਾ ਦਾਅਵਾ ਸੀ ਕਿ ਉਹ ਸਕ੍ਰੀਨ ਸ਼ੌਟ ਸ਼ਾਮੀ ਦੀ ਦੂਜੀਆਂ ਲੜਕੀਆਂ ਨਾਲ ਹੋਈ ਚੈਟ ਦੇ ਹਨ। ਹਸੀਨ ਮੁਤਾਬਿਕ ਸ਼ਾਮੀ ਦੂਜੀ ਲੜਕੀਆਂ ਨਾਲ ਅਸ਼ਲੀਲ ਚੈਟ ਕਰਦਾ ਸੀ ਅਤੇ ਉਸ ਵਲੋਂ ਵਿਰੋਧ ਕਰਨ ‘ਤੇ ਸ਼ਮੀ ਨੇ ਉਸ ਨਾਲ ਮਾਰਕੁੱਟ ਵੀ ਕੀਤੀ। ਉਸ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਇਹ ਤਸ਼ੱਦਦ ਸਹਿੰਦੀ ਆ ਰਹੀ ਹੈ। ਇਸ ਮਾਮਲੇ ਤੋਂ ਬਾਅਦ BCCI ਨੇ ਐਕਸ਼ਨ ਲੈਂਦਿਆਂ ਸ਼ਮੀ ਦਾ ਸਾਲਾਨਾ ਕਰਾਰ ਰੱਦ ਕਰ ਦਿੱਤਾ ਸੀ। ਹਾਲਾਂਕਿ ਬਾਅਦ ਵਿੱਚ BCCI ਵਲੋਂ ਕਲੀਨ ਚਿੱਟ ਮਿਲਣ ‘ਤੇ ਸ਼ਮੀ ਨੂੰ ਬੀ ਗ੍ਰੇਡ ਵਿੱਚ ਸ਼ਾਮਿਲ ਕਰ ਲਿਆ ਗਿਆ ਸੀ।

ਵਰਲਡ ਕੱਪ ‘ਚ ਹਾਸਿਲ ਕੀਤੀ ਹੈਟ੍ਰਿਕ
ਵਰਲਡ ਕੱਪ 2019 ਸ਼ਮੀ ਲਈ ਬੇਹੱਦ ਸ਼ਾਨਦਾਰ ਰਿਹਾ ਸੀ। ਵਰਲਡ ਕੱਪ ਦੇ ਸ਼ੁਰੂਆਤੀ ਮੈਚਾਂ ਵਿੱਚ ਸ਼ਾਮੀ ਨੂੰ ਮੌਕਾ ਨਹੀਂ ਮਿਲਿਆ, ਪਰ ਜਦੋਂ ਅਫ਼ਗ਼ਾਨਿਸਤਾਨ ਖਿਲਾਫ਼ ਉਸ ਨੂੰ ਮੈਦਾਨ ‘ਤੇ ਉਤਾਰਿਆ ਗਿਆ ਤਾਂ ਸ਼ਾਮੀ ਨੇ ਸ਼ਾਨਦਾਰ ਗੇਂਦਬਾਜ਼ੀ ਕਰ ਆਪਣੇ ਆਪ ਨੂੰ ਸਾਬਿਤ ਕੀਤਾ ਅਤੇ ਇਸ ਮੈਚ ਵਿੱਚ ਸ਼ਾਮੀ ਨੇ ਹੈਟ੍ਰਿਕ ਵੀ ਆਪਣੇ ਨਾਂ ਕੀਤੀ। ਸ਼ਮੀ ਭਾਰਤ ਵਲੋਂ ਵਰਲਡ ਕੱਪ ਵਿੱਚ ਹੈਟ੍ਰਿਕ ਕਰਨ ਵਾਲੇ ਦੂਜੇ ਗੇਂਦਬਾਜ਼ ਬਣ ਗਏ। ਸ਼ਮੀ ਤੋਂ ਪਹਿਲਾਂ ਇਹ ਰਿਕਾਰਡ ਚੇਤਨ ਸ਼ਰਮਾ ਦੇ ਨਾਂ ਦਰਜ ਹੈ।
ਇਸ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਾਮੀ ਦਾ ਬੀਤੇ ਦਿਨ ਕੋਲਕਾਤਾ ਦੀ ਅਦਾਲਤ ਨੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤਾ। ਸ਼ਾਮੀ ‘ਤੇ ਉਸਦੀ ਪਤਨੀ ਨੇ ਦਾਜ ਲਈ ਤੰਗ ਕਰਨਾ ਅਤੇ ਘਰੇਲੂ ਹਿੰਸਾ ਦੇ ਦੋਸ਼ ਲਗਾਏ ਹਨ। ਹੁਣ ਇਸ ਮਾਮਲੇ ਵਿੱਚ ਹਸੀਨ ਜਹਾਂ ਸਾਹਮਣੇ ਆਈ ਹੈ। ਉਸ ਦਾ ਕਹਿਣਾ ਹੈ ਕਿ ਮੁਹੰਮਦ ਸ਼ਮੀ ਨੂੰ ਲਗਦਾ ਹੈ ਕਿ ਉਹ ਬਹੁਤ ਵੱਡੇ ਪਾਵਰਫ਼ੁੱਲ ਹਨ ਜਾਂ ਉਹ ਬਹੁਤ ਵੱਡੇ ਕ੍ਰਿਕਟਰ ਹਨ ਪਰ ਮੈਨੂੰ ਭਾਰਤ ਦੀ ਅਦਾਲਤ ‘ਤੇ ਭਰੋਸਾ ਹੈ। ਮੈਂ ਬੀਤੇ ਇੱਕ ਸਾਲ ਤੋਂ ਇਨਸਾਫ਼ ਲਈ ਲੜ ਰਹੀ ਹਾਂ।
ਹਸੀਨ ਜਹਾਂ ਨੇ ਇਸ ਦੇ ਨਾਲ ਹੀ ਪੱਛਮੀ ਬੰਗਾਲ ਸਰਕਾਰ ਦਾ ਧੰਨਵਾਦ ਕੀਤਾ ਹੈ ਅਤੇ ਉੱਥੇ ਹੀ ਖ਼ਰਾਬ ਕੰਮ ਲਈ ਯੂ. ਪੀ. ਸਰਕਾਰ ਦੀ ਰੱਜ ਕੇ ਨਿੰਦਾ ਵੀ ਕੀਤੀ। ਹਸੀਨ ਨੇ ਕਿਹਾ, ”ਯੂ.ਪੀ. ਵਿੱਚ ਜਿੰਦਾ ਰਹਿਣਾ ਆਸਾਨ ਨਹੀਂ ਹੈ। ਕਿਉਂਕਿ ਨਾ ਹੀ ਇਹ ਪੱਛਮੀ ਬੰਗਾਲ ਹੈ ਅਤੇ ਨਾ ਹੀ ਇੱਥੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਹੈ। ਯੂ. ਪੀ. ਦੀ ਅਮਰੋਹਾ ਪੁਲਿਸ ਨੇ ਮੈਨੂੰ ਅਤੇ ਮੇਰੀ ਬੇਟੀ ਨੂੰ ਕਈ ਵਾਰ ਪਰੇਸ਼ਾਨ ਕੀਤਾ ਹੈ ਪਰ ਭਗਵਾਨ ਦੀ ਕਿਰਪਾ ਨਾਲ ਮੈਂ ਬਚ ਗਈ।”