ਖਾਣੇ ਤੋਂ ਬਾਅਦ ਕੁੱਝ ਮਿੱਠਾ ਹੋਵੇ ਤਾਂ ਇਸ ਨਾਲ ਖਾਣੇ ਦਾ ਸੁਆਦ ਹੋਰ ਵੀ ਵੱਧ ਜਾਂਦਾ ਹੈ। ਬਾਜ਼ਾਰ ਦੀ ਮਿਠਾਈ ਖਾਣ ਦੀ ਬਜਾਏ ਜੇਕਰ ਘਰ ‘ਚ ਖ਼ੁਦ ਮਿਠਾਈ ਬਣਾ ਲਈ ਜਾਵੇ ਤਾਂ ਇਸ ਨਾਲ ਸਿਹਤ ਵੀ ਚੰਗੀ ਰਹਿੰਦੀ ਹੈ। ਅਸੀਂ ਤੁਹਾਨੂੰ ਘਰ ‘ਚ ਹੀ ਮੈਂਗੋ ਕੋਕੋਨਟ ਬਰਫ਼ੀ ਬਣਾਉਣ ਦਾ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ … ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ।
ਸਮੱਗਰੀ
ਅੰਬ ਦਾ ਪਲਪ (1 ਕਿੱਲੋ)
ਚੀਨੀ 300 ਗ੍ਰਾਮ
ਨਾਰੀਅਲ ਦਾ ਬੂਰਾ 100 ਗ੍ਰਾਮ
ਦਾਲਚੀਨੀ ਪਾਊਡਰ ਅੱਧਾ ਚੱਮਚ
ਸੁੱਕੇ ਮੇਵੇ (ਕੱਟੇ ਹੋਏ)
ਬਣਾਉਣ ਦੀ ਵਿਧੀ
ਇੱਕ ਕੜ੍ਹਾਈ ‘ਚ ਅੰਬ ਦਾ ਪਲਪ ਪਾ ਕੇ ਘੱਟ ਗੈਸ ‘ਤੇ ਪਕਾਓ। ਉਸ ਤੋਂ ਬਾਅਦ ਇਸ ‘ਚ ਚੀਨੀ, ਨਾਰੀਅਲ ਦਾ ਬੂਰਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਗਾੜ੍ਹਾ ਹੋਣ ਤਕ ਪਕਾਓ। ਫ਼ਿਰ ਇਸ ‘ਚ ਦਾਲਚੀਨੀ ਪਾ ਕੇ ਪਕਾਓ। ਜਦੋਂ ਇਹ ਗਾੜਾ ਹੋ ਜਾਵੇ ਤਾਂ ਇੱਕ ਪਲੇਟ ਨੂੰ ਗ੍ਰੀਸ ਕਰ ਕੇ ਉਸ ‘ਚ ਬਰਫ਼ੀ ਦਾ ਪੇਸਟ ਪਾ ਦਿਓ। ਪਲੇਟ ਨੂੰ ਫ਼ਰਿੱਜ ‘ਚ ਪੂਰੀ ਰਾਤ ਦੇ ਲਈ ਰੱਖ ਦਿਓ। ਜਦੋਂ ਇਹ ਤਿਆਰ ਹੋ ਜਾਵੇ ਤਾਂ ਇਸ ਨੂੰ ਆਪਣੀ ਪਸੰਦ ਦੀ ਸ਼ੇਪ ‘ਚ ਕੱਟ ਕੇ ਸਰਵ ਕਰੋ ਅਤੇ ਇਸ ਦਾ ਸੁਆਦ ਲਓ।