ਨਵੀਂ ਦਿੱਲੀ—ਸੀਨੀਅਰ ਵਕੀਲ ਰਾਮ ਜੇਠਮਲਾਨੀ ਦਾ ਅੱਜ ਭਾਵ ਐਤਵਾਰ ਨੂੰ ਦਿਹਾਂਤ ਹੋ ਗਿਆ ਹੈ। 95 ਸਾਲਾਂ ਰਾਮ ਜੇਠਮਲਾਨੀ ਲੰਬੇ ਸਮੇਂ ਤੋਂ ਬੀਮਾਰ ਸਨ। ਰਾਮ ਜੇਠਮਲਾਨੀ ਇੱਕ ਮਸ਼ਹੂਰ ਵਕੀਲ ਦੇ ਨਾਲ ਕਾਨੂੰਨ ਮੰਤਰੀ ਵੀ ਰਹਿ ਚੁੱਕੇ ਸਨ। ਉਹ ਭਾਜਪਾ ਵੱਲੋਂ ਰਾਜ ਸਭਾ ਸੰਸਦ ਮੈਂਬਰ ਰਹਿ ਚੁੱਕੇ ਹਨ।
ਦੱਸਣਯੋਗ ਹੈ ਕਿ ਰਾਮ ਜੇਠਮਲਾਨੀ ਨੇ ਰਾਜੀਵ ਗਾਂਧੀ ਅਤੇ ਇੰਦਰਾ ਗਾਂਧੀ ਦੇ ਦੋਸ਼ੀਆਂ ਤੋਂ ਲੈ ਕੇ ਚਾਰਾ ਘੋਟਾਲਾ ਮਾਮਲੇ ‘ਚ ਦੋਸ਼ੀ ਲਾਲੂ ਪ੍ਰਸਾਦ ਯਾਦਵ ਤੱਕ ਦਾ ਕੇਸ ਲੜਿਆ ਸੀ। ਇਸ ਲਈ ਉਹ ਸੰਸਦ ‘ਤੇ ਅਟੈਕ ਮਾਮਲੇ ‘ਚ ਅਫਜ਼ਲ ਗੁਰੂ ਤੋਂ ਲੈ ਕੇ ਸੋਹਾਰਾਬੂਦੀਨ ਐਨਕਾਊਂਟਰ ‘ਚ ਅਮਿਤ ਸ਼ਾਹ ਦਾ ਕੇਸ ਵੀ ਲੜ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਜੈਸਿਕਾ ਲਾਲ ਕਤਲ ਕੇਸ, 2ਜੀ ਕੇਸ ਅਤੇ ਆਸਾਰਾਮ ਆਦਿ ਦੇ ਕੇਸ ਵੀ ਲੜੇ ਹਨ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਰਾਮ ਜੇਠਮਲਾਨੀ ਨੇ 18 ਸਾਲ ਦੀ ਉਮਰ ਤੋਂ ਬਾਅਦ ਉਨ੍ਹਾਂ ਦਾ ਵਿਆਹ ਦੁਰਗਾ ਨਾਂ ਦੀ ਲੜਕੀ ਨਾਲ ਹੋਇਆ। 1947 ‘ਚ ਭਾਰਤ-ਪਾਕਿ ਦਾ ਵੰਡ ਤੋਂ ਕੁਝ ਸਮੇਂ ਪਹਿਲਾਂ ਉਨ੍ਹਾਂ ਨੇ ਰਤਨਾ ਸਾਹਸੀ ਨਾਂ ਦੀ ਇੱਕ ਔਰਤ ਨਾਂ ਦੂਜਾ ਵਿਆਹ ਕਰ ਲਿਆ ਸੀ। ਉਨ੍ਹਾਂ ਦੇ ਪਰਿਵਾਰ ‘ਚ ਦੋਵਾਂ ਪਤਨੀਆਂ ਸਮੇਤ 4 ਬੱਚੇ ਸਨ।
ਰਾਜਨੀਤੀ ਸਫਰ-
ਦੇਸ਼ ਦੇ ਸਭ ਤੋਂ ਮਸ਼ਹੂਰ ਵਕੀਲ ਰਾਮ ਜੇਠਮਲਾਨੀ 1971 ਅਤੇ 1977 ‘ਚ ਭਾਜਪਾ-ਸ਼ਿਵਸੈਨਾ ਦੇ ਸਮਰੱਥਨ ਨਾਲ ਮੁੰਬਈ ਤੋਂ ਲੋਕਸਭਾ ਚੋਣਾਂ ਜਿੱਤ ਕੇ ਸੰਸਦ ਮੈਂਬਰ ਚੁਣੇ ਗਏ। ਬਾਅਦ ‘ਚ 1996 ‘ਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ‘ਚ ਕੇਂਦਰੀ ਕਾਨੂੰਨ ਮੰਤਰੀ ਅਤੇ 1998 ‘ਚ ਸ਼ਹਿਰੀ ਵਿਕਾਸ ਮੰਤਰੀ ਰਹੇ। ਇੱਕ ਵਿਵਾਦਿਤ ਬਿਆਨ ਦੇ ਚੱਲਦਿਆਂ ਉਨ੍ਹਾਂ ਨੂੰ ਭਾਜਪਾ ਤੋਂ ਬਰਖਾਸਤ ਕਰ ਦਿੱਤਾ ਗਿਆ। ਇਸ ਤੋਂ ਬਾਅਦ ਜੇਠਮਲਾਨੀ ਨੇ ਵਾਜਪਾਈ ਦੇ ਖਿਲਾਫ ਲਖਨਊ ਸੀਟ ਤੋਂ 2004 ‘ਚ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਚੋਣ ਲੜੀ ਸੀ ਪਰ ਉਹ ਚੋਣ ਹਾਰ ਗਏ । ਜੇਠਮਲਾਨੀ ਫਿਰ ਭਾਜਪਾ ‘ਚ ਸ਼ਾਮਲ ਹੋਏ ਅਤੇ ਪਾਰਟੀ ਨੇ ਉਨ੍ਹਾਂ ਨੂੰ 2010 ‘ਚ ਰਾਜਸਥਾਨ ਤੋਂ ਰਾਜਸਭਾ ਭੇਜਿਆ ਪਰ ਪਾਰਟੀ ਖਿਲਾਫ ਲਗਾਤਾਰ ਬਿਆਨ ਦੇਣ ‘ਤੇ ਉਨ੍ਹਾਂ ਨੇ ਨਵੰਬਰ 2012 ‘ਚ 6 ਸਾਲ ਲਈ ਪਾਰਟੀ ਤੋਂ ਕੱਢ ਦਿੱਤਾ। 2016 ‘ਚ ਲਾਲੂ ਯਾਦਵ ਦੀ ਪਾਰਟੀ (ਰਾਸ਼ਟਰੀ ਜਨਤਾ ਦਲ) ਨੇ ਫਿਰ ਉਨ੍ਹਾਂ ਨੂੰ ਰਾਜਸਭਾ ਦਾ ਮੈਂਬਰ ਬਣਾਇਆ।
ਪੁਰਸਕਾਰ—
ਜੇਠਮਲਾਨੀ ਇੰਟਰਨੈਸ਼ਨਲ ਜਯੂਰਿਸਟ ਐਵਾਰਡ, ਵਰਲਡ ਪੀਸ ਥਰੂ ਲਾਅ ਐਵਾਰਡ, ਫਿਲੀਪੀਨਜ਼ ‘ਚ 1977 ‘ਚ ਹਿਊਮਨ ਰਾਈਟ ਐਵਾਰਡ ਨਾਲ ਨਵਾਜਿਆ ਗਿਆ।