ਅੰਮ੍ਰਿਤਸਰ : ਸ਼ਾਇਰਾਨਾ ਅੰਦਾਜ ਤੇ ਜਿੰਦਾਦਿਲੀ ਲਈ ਜਾਣੇ ਜਾਂਦੇ ਸਿਆਸਤ ਦੇ ‘ਗੁਰੂ’ ਨਵਜੋਤ ਸਿੰਘ ਸਿੱਧੂ ਲੰਮੀ ਉਡੀਕ ਤੋਂ ਬਾਅਦ ਆਪਣੇ ਪੁਰਾਣੇ ਵਾਲੇ ਅੰਦਾਜ਼ ‘ਚ ਨਜ਼ਰ ਆਏ।
ਜਾਣਕਾਰੀ ਮੁਤਾਬਕ ਨਵਜੋਤ ਸਿੰਘ ਸਿੱਧੂ ਨੇ ਅੱਜ ਹਲਕੇ ਦੇ ਸਕੂਲਾਂ ਦਾ ਦੌਰਾ ਕੀਤਾ ਤੇ ਸਥਾਨ ਸਰਕਾਰੀ ਕੰਨਿਆ ਸੈਕੰਡਰੀ ਸਕੂਲ ‘ਚ ਬਣੇ ਕਮਰਿਆਂ ਦੇ ਉਦਘਾਟਨ ਕੀਤਾ। ਇਸ ਦੌਰਾਨ ਜਿਵੇਂ ਹੀ ਸਿੱਧੂ ਬੱਚਿਆਂ ‘ਚ ਪਹੁੰਚੇ ਤਾਂ ਫੋਟੋਆਂ ਤੇ ਸੈਲਫੀਆਂ ਲੈਣ ਦੀ ਹੋੜ ਲੱਗ ਗਈ। ਬੱਚਿਆਂ ‘ਚ ਘਿਰੇ ਸਿੱਧੂ ਨੇ ਬੜੇ ਖੁਸ਼ੀ ਭਰੇ ਅੰਦਾਜ਼ ‘ਚ ਨਾ ਸਿਰਫ ਉਨ੍ਹਾਂ ਨਾਲ ਫੋਟੋਆਂ ਖਿਚਵਾਈਆਂ ਸਗੋਂ ਸਾਰਿਆਂ ਨੂੰ ਚੁੱਪ ਕਰਵਾ ਕੇ ਬੱਚਿਆਂ ਨੂੰ ਸ਼ੇਅਰ ਸੁਣਾਇਆ।