ਅਦਾਕਾਰਾ ਸ਼ਰਧਾ ਕਪੂਰ ਦਾ ਕਹਿਣਾ ਹੈ ਕਿ ਅਸਲ ਚ ਦਿਖਾਵਾ ਕਰਨਾ ਉਨ੍ਹਾਂ ਦੀ ਜ਼ਿੰਦਗੀ ਦਾ ਬਹੁਤ ਛੋਟਾ ਜਿਹਾ ਹਿੱਸਾ ਹੈ। ਉਹ ਕਹਿੰਦੀ ਹੈ ਕਿ ਉਹ ਇਸ ਬਾਰੇ ਚਿੰਤਤ ਨਹੀਂ ਹਨ ਕਿ ਉਹ ਅਸਲ ਜ਼ਿੰਦਗੀ ਚ ਕਿਵੇਂ ਦਿਖਾਈ ਦਿੰਦੀ ਹਨ। ਇਸ ਹਫ਼ਤੇ ਰਿਲੀਜ਼ ਹੋਈ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ਛਿਛੋਰੇ ‘ਚ ਸ਼ਰਧਾ ਦੋ ਬਿਲਕੁਲ ਵੱਖਰੇ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।
ਸ਼ਰਧਾ ਨੇ ਦੱਸਿਆ, ”ਪ੍ਰਦਰਸ਼ਨ ਕਰਨਾ ਮੇਰੇ ਕਿੱਤੇ ਦਾ ਇੱਕ ਛੋਟਾ ਜਿਹਾ ਹਿੱਸਾ ਹੈ। ਇਹ ਸਾਰੇ ਅਦਾਕਾਰਾਂ ਦੀ ਜ਼ਿੰਦਗੀ ‘ਚ ਨਹੀਂ। ਇਸ ਲਈ ਮੈਂ ਇਸ ਨਾਲ ਕਾਫ਼ੀ ਕਮਫ਼ਰਟੇਬਲ ਹਾਂ। ਮੈਨੂੰ ਰੰਗ ਅਤੇ ਵੱਖ ਵੱਖ ਹੇਅਰ ਸਟਾਈਲ ਬਣਾਉਣੇ ਪਸੰਦ ਹਨ। ਜਦੋਂ ਫ਼ਿਲਮਾਂ ਵਿੱਚ ਮੇਰੇ ਕਿਰਦਾਰਾਂ ਦੀ ਗੱਲ ਆਉਂਦੀ ਹੈ ਤਾਂ ਮੇਕਅਪ ਕਰਨਾ ਉਸ ਦਾ ਇੱਕ ਮਹੱਤਵਪੂਰਣ ਹਿੱਸਾ ਹੁੰਦਾ ਹੈ।”
ਸ਼ਰਧਾ ਕਪੂਰ ਨੇ ਕਿਹਾ, ”ਮੈਂ ਅਸਲ ਜ਼ਿੰਦਗੀ ਚ ਕਿਸ ਤਰ੍ਹਾਂ ਦੀ ਦਿਖਦੀ ਹਾਂ, ਇਸ ਬਾਰੇ ਜ਼ਿਆਦਾ ਚਿੰਤਤ ਨਹੀਂ ਹਾਂ। ਬਹੁਤ ਸਾਰੇ ਦਿਨ ਹੁੰਦੇ ਹਨ ਜਦੋਂ ਮੇਰੇ ਮੁਹਾਂਸੇ ਨਿਕਲੇ ਹੁੰਦੇ ਹਨ ਅਤੇ ਮੇਰੇ ਵਾਲ ਖ਼ਰਾਬ। ਵਧੇਰੇ ਯਾਤਰਾ ਕਰਨ ਨਾਲ ਮੇਰੀ ਚਮੜੀ ਵੀ ਥੱਕੀ ਦਿਖਾਈ ਦਿੰਦੀ ਹੈ। ਮੈਂ ਏਅਰਪੋਰਟ ‘ਤੇ ਆਮ ਵਾਂਗ ਫ਼ੋਟੋ ਖਿੱਚਦੀ ਹਾਂ ਅਤੇ ਮੈਂ ਇਸ ਨਾਲ ਹੀ ਠੀਕ ਹਾਂ। ਪਿੰਪਲਜ਼ ਕੁਦਰਤੀ ਤੌਰ ‘ਤੇ ਹੁੰਦੇ ਹਨ ਅਤੇ ਅਸੀਂ ਸਾਰੇ ਮਨੁੱਖ ਹਾਂ, ਪਲਾਸਟਿਕ ਨਹੀਂ।”
ਬੌਕਸ-ਔਫ਼ਿਸ ‘ਤੇ ਸ਼ਰਧਾ ਕਪੂਰ ਦੀਆਂ ਦੋ ਹਫ਼ਤਿਆਂ ਅੰਦਰ ਦੋ ਫ਼ਿਲਮਾਂ ਰਿਲੀਜ਼ ਹੋ ਗਈਆਂ ਹਨ। ਇਨ੍ਹਾਂ ਵਿੱਚੋਂ ਤੇਲਗੂ ਸੁਪਰਸਟਾਰ ਪ੍ਰਭਾਸ ਨਾਲ ਉਨ੍ਹਾਂ ਦੀ ਫ਼ਿਲਮ ਸਾਹੋ ਚਾਰ ਭਾਸ਼ਾਵਾਂ ‘ਚ ਰਿਲੀਜ਼ ਹੋਈ। ਨਿਤੇਸ਼ ਤਿਵਾੜੀ ਦੀ ਫ਼ਿਲਮ ਛਿਛੋਰੇ ਰਿਲੀਜ਼ ਹੋ ਗਈ ਹੈ। ਛਿਛੋਰੇ ‘ਚ ਸ਼ਰਧਾ ਕਪੂਰ ਨਾਲ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ, ਵਰੁਣ ਸ਼ਰਮਾ, ਪ੍ਰਤੀਕ ਬੱਬਰ, ਤਾਹਿਰ ਰਾਜ ਭਸੀਨ ਅਤੇ ਨਵੀਨ ਪੋਲੀਸ਼ੈੱਟੀ ਸ਼ਾਮਿਲ ਹਨ।