ਸਮੱਗਰੀ: ਅੱਧਾ ਕੱਪ ਆਟਾ, ਇੱਕ ਚੌਥਾਈ ਛੋਟਾ ਚੱਮਚ ਬੇਕਿੰਗ ਪਾਊਡਰ, ਤਿੰਨ ਵੱਡੇ ਚੱਮਚ ਦਹੀਂ, ਅੱਧਾ ਛੋਟਾ ਚੱਮਚ ਪੀਸੀ ਹੋਈ ਕਾਲੀ ਮਿਰਚ, ਨਮਕ ਸਵਾਦ ਅਨੁਸਾਰ, ਇੱਕ ਛੋਟਾ ਚੱਮਚ ਰਿਫ਼ਾਈਨਡ ਤੇਲ, ਇੱਕ ਆਲੂ ਉਬਲਿਆ ਅਤੇ ਕਿਊਬਜ਼ ‘ਚ ਕੱਟਿਆ ਹੋਇਆ, ਇੱਕ ਟਮਾਟਰ, ਇੱਕ ਪਿਆਜ਼ ਬਾਰੀਕ ਕੱਟਿਆ ਹੋਇਆ, ਦੋ ਵੱਡੇ ਚੱਮਚ ਪੁੰਗਰੀ ਹੋਈ ਮੂੰਗ, ਦੋ ਵੱਡੇ ਚੱਮਚ ਅਨਾਰ ਦੇ ਦਾਣੇ, ਅੱਧਾ ਪਿਆਲਾ ਦਹੀਂ, ਤਿੰਨ ਵੱਡੇ ਚੱਮਚ ਸੌਂਠ, ਇੱਕ ਵੱਡਾ ਚਮਚਾ ਹਰੀ ਚਟਨੀ, ਨਮਕ, ਮਿਰਚ ਸਵਾਦ ਅਨੁਸਾਰ।
ਬਣਾਉਣ ਦੀ ਵਿਧੀ: ਆਟੇ ‘ਚ ਬੇਕਿੰਗ ਪਾਊਡਰ, ਦਹੀਂ, ਨਮਕ, ਕਾਲੀ ਮਿਰਚ ਪਾ ਕੇ ਅਤੇ ਸਖ਼ਤ ਆਟਾ ਗੁੰਨ੍ਹੋ। 10 ਛੋਟੇ-ਛੋਟੇ ਹਿੱਸਿਆਂ ‘ਚ ਵੰਡ ਲਵੋ ਅਤੇ ਛੋਟੇ-ਛੋਟੇ ਪਾਪੜੀ ਬੇਲ ਕਰ ਕੇ ਉਸ ‘ਚ ਕਾਂਟੇ ਦੀ ਮਦਦ ਨਾਲ ਛੇਕ ਕਰ ਦਿਓ। ਫ਼ਿਰ ਬੁਰਸ਼ ਦੀ ਸਹਾਇਤਾ ਨਾਲ ਇਨ੍ਹਾਂ ਦੇ ਦੋਹੋਂ ਪਾਸਿਆਂ ‘ਤੇ ਰਿਫ਼ਾਈਨਡ ਤੇਲ ਲਗਾ ਦਿਓ ਅਤੇ 200 ਡਿਗਰੀ ਦੇ ਤਾਪਮਾਨ ‘ਤੇ ਗਰਮ ਕਰੋ ਅਤੇ ਉਸ ਨੂੰ 8-10 ਮਿੰਟ ਤਕ ਰੱਖੋ। ਪਲੇਟ ‘ਚ ਪਾਪੜੀ ਰੱਖੋ। ਇਸ ਵਿੱਚ ਆਲੂ, ਟਮਾਟਰ, ਪਿਆਜ਼, ਪੁੰਗਰੀ ਦਾਲ, ਦਹੀਂ, ਸੌਂਠ, ਚਟਨੀ ਅਤੇ ਨਮਕ, ਮਿਰਚ ਪਾਓ। ਇਸ ਉੱਪਰ ਅਨਾਰ ਦੇ ਦਾਣੇ ਪਾ ਕੇ ਸਰਵ ਕਰੋ।