ਨਵੀਂ ਦਿੱਲੀ – ਜਲਵਾਯੂ ਪਰਿਵਰਤਨ ਦੁਨੀਆ ਦੇ ਸਭ ਤੋਂ ਜ਼ਿਆਦਾ ਲੋਕਪ੍ਰਿਯ ਖੇਡ ਕ੍ਰਿਕਟ ਨੂੰ ਵੀ ਤਬਾਹ ਕਰ ਸਕਦਾ ਹੈ। ਇਸ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਆਉਣ ਵਾਲੇ ਸਮੇਂ ‘ਚ ਕ੍ਰਿਕਟ ਦੇ ਸਵਰੂਪ ‘ਚ ਵੱਡੇ ਬਦਲਾਅ ਕਰਨੇ ਪੈ ਸਕਦੇ ਹਨ। ਜੇਕਰ ਜਲਵਾਯੂ ਪਰਿਵਰਤਨ ਨਹੀਂ ਰੋਕਿਆ ਗਿਆ ਤਾਂ ਇਸ ਦੇ ਮਾੜੇ ਪ੍ਰਭਾਵਾਂ ਕਾਰਨ ਵਿਰਾਟ ਕੋਹਲੀ ਜਿਹੇ ਬੱਲੇਬਾਜ਼ ਅਤੇ ਮਹਿੰਦਰ ਸਿੰਘ ਧੋਨੀ ਜਿਹੇ ਵਿਕਟਕੀਪਰ ਭਵਿੱਖ ‘ਚ ਤਿਆਰ ਨਹੀਂ ਹੋ ਸਕਣਗੇ ਕਿਉਂਕਿ ਇਹ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਵਿਗਾੜ ਦੇਵੇਗਾ। ਵਧਦੀ ਗਰਮੀ ਅਤੇ ਹੁੰਮਸ ਉਨ੍ਹਾਂ ਦੀ ਚੁਸਤੀ-ਫ਼ੁਰਤੀ ਨੂੰ ਖ਼ਤਮ ਕਰ ਦੇਵੇਗੀ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਭਵਿੱਖ ‘ਚ ਕ੍ਰਿਕਟਰ ਸ਼ਾਟਸ ਪਹਿਨਕੇ ਮੈਦਾਨ ‘ਚ ਦਿਖਣਗੇ।
ਜਲਵਾਯੂ ‘ਚ ਬਦਲਾਅ ‘ਤੇ ਕ੍ਰਿਕਟ ਦੇ ਪ੍ਰਭਾਵਾਂ ਨੂੰ ਲੈ ਕੇ ਯੂਨੀਵਰਸਿਟੀ ਔਫ਼ ਲੀਡਜ਼ ਅਤੇ ਪੋਰਟਸਮਾਊਥ ਦੀ ਰਿਪੋਰਟ ਹਿਟ ਐਂਡ ਸਿਕਸ ਮੁਤਾਬਿਕ ਕਿਹਾ ਗਿਆ ਹੈ ਕਿ ਕ੍ਰਿਕਟ ‘ਚ ਧੁੱਪ, ਤਾਪਮਾਨ, ਮੀਂਹ ਅਤੇ ਜ਼ਮੀਨ ਸਾਰਿਆਂ ਦੀ ਭੂਮਿਕਾ ਹੁੰਦੀ ਹੈ ਅਤੇ ਇਨ੍ਹਾਂ ਸਾਰਿਆਂ ‘ਤੇ ਗਲੋਬਲ ਵਾਰਮਿੰਗ ਦਾ ਖ਼ਤਰਾ ਮੰਡਰਾ ਰਿਹਾ ਹੈ। ਕ੍ਰਿਕਟ ਦੇ ਖੇਡ ਲਈ 33-35 ਡਿਗਰੀ ਤਾਪਮਾਨ ਆਦਰਸ਼ ਹੁੰਦਾ ਹੈ। ਇਹ ਸ਼ਰੀਰ ਦੇ ਅੰਦਰ ਦੇ ਤਾਪਮਾਨ ਤੋਂ ਕੁੱਝ ਹੀ ਘੱਟ ਹੈ। ਤਾਪਮਾਨ ‘ਚ ਇਸ ਤੋਂ ਜ਼ਿਆਦਾ ਦਾ ਵਾਧਾ ਖਿਡਾਰੀਆਂ ਦੀ ਸਿਹਤ ਲਈ ਠੀਕ ਨਹੀਂ। ਖ਼ਾਸ ਕਰ ਕੇ ਓਦੋਂ ਜਦੋਂ ਹਵਾ ‘ਚ ਨਮੀ ਦਾ ਪੱਧਰ 30 ਫ਼ੀਸਦੀ ਜਾਂ ਇਸ ਤੋਂ ਜ਼ਿਆਦਾ ਹੋਵੇ। ਇਨ੍ਹਾਂ ਦੋ ਕਾਰਨਾਂ ਦੇ ਨਾਲ-ਨਾਲ ਗਰਮੀ ਦੀ ਤੀਬਰਤਾ ਜ਼ਿਆਦਾ ਹੋਣ, ਗਰਮ ਹਵਾਵਾਂ ਚਲਣ ਨਾਲ ਇਹ ਖ਼ਤਰਾ ਗੰਭੀਰ ਰੂਪ ਧਾਰਨ ਕਰ ਰਿਹਾ ਹੈ। 40 ਡਿਗਰੀ ਤੋਂ ਜ਼ਿਆਦਾ ਤਾਪਮਾਨ ‘ਚ ਖੇਡਣਾ ਖਿਡਾਰੀਆਂ ਲਈ ਖ਼ਤਰਨਾਕ ਸਾਬਿਤ ਹੋ ਸਕਦਾ ਹੈ। ਵਧਦੀ ਗਰਮੀ, ਲੂ, ਮੀਂਹ, ਵੱਡੇ ਤੂਫ਼ਾਨ ਆਦਿ ਦੇ ਚਲਦੇ ਭਵਿੱਖ ‘ਚ ਮੈਚਾਂ ਨੂੰ ਬਾਰ-ਬਾਰ ਮੁਲਤਵੀ ਕਰਨਾ ਪਵੇਗਾ। ਸੋਕੇ ਕਾਰਨ ਖੇਡ ਦੇ ਮੈਦਾਨ ਤੋਂ ਘਾਹ ਵੀ ਗਾਇਬ ਹੋ ਜਾਵੇਗੀ।
ਅਕਸਰ ਹੋਣ ਵਾਲੇ ਘਾਤਕ ਪ੍ਰਭਾਵ – ਗਲਾ ਸੁਕਣਾ, ਬੇਹੋਸ਼ੀ ਜਾਂ ਸਿਰ ਚਕਰਾਉਣਾ, ਬਹੁਤ ਹੀ ਜ਼ਿਆਦਾ ਪਸੀਨਾ ਆਉਣਾ, ਹੀਟ ਸਟ੍ਰੋਕ ਅਤੇ ਉਲਟੀ ਦੀ ਸ਼ਿਕਾਇਤ ਹੋਣੀ, ਰੋਂਗਟੇ ਖੜ੍ਹੇ ਹੋਣਾ, ਨਬਜ਼ ਦਾ ਤੇਜ਼ੀ ਨਲ ਚਲਣਾ, ਚਮੜੀ ਦਾ ਪੀਲਾ ਪੈਣਾ, ਹਥੇਲੀਆਂ ਤੋਂ ਵੀ ਪਸੀਨਾ ਆਉਣਾ, ਆਦਿ।
ਭਾਰਤ ਦੇ ਕਈ ਉਦਾਹਰਨ ਵੀ ਦਿੱਤੇ ਗਏ – ਰਿਪੋਰਟ ‘ਚ ਕਿਹਾ ਗਿਆ ਹੈ ਕਿ ਭਾਰਤੀ ਤਾਪਮਾਨ (37 ਡਿਗਰੀ ਸੈਲਸੀਅਸ) ਅਤੇ ਹੁਮਸ ‘ਚ ਜਦੋਂ ਬੱਲੇਬਾਜ਼ ਖੇਡਣਗੇ ਤਾਂ ਉਨ੍ਹਾਂ ਲਈ ਆਪਣੇ ਸ਼ਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਨਾ ਮੁਸ਼ਕਿਲ ਹੋ ਜਾਵੇਗਾ। ਇਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਮਈ ਦੇ ਅੰਤ ‘ਚ ਭਾਰਤ ‘ਚ ਗਰਮੀ ਅਤੇ ਹੁਮਸ ਕੋਈ ਨਵੀਂ ਗੱਲ ਨਹੀਂ, ਪਰ ਤਾਪਮਾਨ ਦੇ ਹਰ ਡਿਗਰੀ ਵਧਣ ਨਾਲ ਸ਼ਰੀਰ ‘ਤੇ ਕੰਟਰੋਲ ਮੁਸ਼ਕਿਲ ਹੁੰਦਾ ਜਾਵੇਗਾ। ਜਦੋਂ ਬਹੁਤ ਜ਼ਿਆਦਾ ਤਾਪਮਾਨ ਦਾ ਸਮਾਂ ਵਧੇਗਾ ਤਾਂ ਇਹ ਸਵਾਲ ਉਠਣਗੇ ਕਿ ਕੀ ਇਸ ਸੀਜ਼ਨ ‘ਚ ਕ੍ਰਿਕਟ ਖੇਡਣ ਨਾਮੁਮਕਿਨ ਹੋ ਜਾਵੇਗਾ।
ਇਸ ਰਿਪੋਰਟ ‘ਚ ਅਜਿਹੇ ਉਦਾਹਰਣ ਵੀ ਦਿੱਤੇ ਗਏ ਹਨ ਜਦੋਂ ਬਹੁਤ ਜ਼ਿਆਦਾ ਗਰਮੀ ਦੀ ਵਜ੍ਹਾ ਨਾਲ ਭਾਰਤ ‘ਚ ਦਰਸ਼ਕਾਂ ਦੀ ਗਿਣਤੀ ਬਹੁਤ ਸੀਮਿਤ ਰਹੀ ਅਤੇ ਖਿਡਾਰੀਆਂ ਨੂੰ ਬਾਰ-ਬਾਰ ਪਾਣੀ ਦੀ ਜ਼ਰੂਰਤ ਪਈ। ਪਿਛਲੇ ਕੁੱਝ ਸਾਲਾਂ ‘ਚ ਦਿੱਲੀ, ਚੇਨਈ ਅਤੇ ਜੈਪੁਰ ਦਾ ਤਾਪਮਾਨ ਕਾਫ਼ੀ ਰਿਹਾ ਹੈ। ਭਾਰਤੀ ਘਰੇਲੂ ਕ੍ਰਿਕਟ ਲੀਗ ਅਗਸਤ ਅਤੇ ਮਈ ਦੇ ਵਿਚਾਲੇ ਹੁੰਦੀ ਹੈ। ਅਪ੍ਰੈਲ ਅਤੇ ਮਈ ਵਿਚਾਲੇ ਔਸਤ ਤਾਪਮਾਨ ‘ਚ ਵਾਧਾ 1 ਜਾਂ 2 ਡਿਗਰੀ ਦਾ ਹੁੰਦਾ ਹੈ। ਇਹ 1970 ਤੋਂ ਹੋ ਰਿਹਾ ਹੈ। ਹੁਣ ਤਾਪਮਾਨ 40-42 ਡਿਗਰੀ ਤਕ ਪਹੁੰਚ ਜਾਂਦਾ ਹੈ।