ਪਨੀਰ ਦੀ ਰੈਸਿਪੀ ਪੂਰੇ ਦੇਸ਼ ਵਿੱਚ ਮਸ਼ਹੂਰ ਹੈ। ਤੁਸੀਂ ਪਨੀਰ ਦੀ ਜਿਹੜੀ ਵੀ ਰੈਸਿਪੀ ਬਣਾ ਲਵੋ, ਉਹ ਖਾਣ ਵਿੱਚ ਮਜ਼ੇਦਾਰ ਅਤੇ ਪੌਸ਼ਟਿਕ ਹੋਵੇਗੀ ਕਿਉਂਕਿ ਇਸ ਵਿੱਚ ਬਹੁਤ ਸਾਰਾ ਪ੍ਰੋਟੀਨ ਅਤੇ ਪੋਸ਼ਕ ਤੱਤ ਪਾਏ ਜਾਂਦੇ ਹਨ। ਅਸੀਂ ਤੁਹਾਨੂੰ ਅਜਿਹੀ ਰੈਸਿਪੀ ਬਣਾਉਣਾ ਸਿਖਾਵਾਂਗੇ ਜਿਸ ਵਿੱਚ ਬਹੁਤ ਘੱਟ ਮਸਾਲਿਆਂ ਦੀ ਵਰਤੋਂ ਹੁੰਦੀ ਹੈ। ਇਹ ਪਨੀਰ ਰੈਸਿਪੀ ਬਾਕੀ ਸਾਰਿਆਂ ਰੈਸਿਪੀਜ਼ ਨਾਲੋਂ ਅਲੱਗ ਹੈ ਕਿਉਂਕਿ ਇਸ ਵਿੱਚ ਹੈ ਕੁੱਝ ਖਾਸ ਹੈ। ਜੇਕਰ ਤੁਸੀਂ ਆਪਣੇ ਪਰਿਵਾਰ ਨੂੰ ਕੁੱਝ ਵਧੀਆ ਅਤੇ ਮਜ਼ੇਦਾਰ ਬਣਾ ਕੇ ਖਵਾਉਣਾ ਚਾਹੁੰਦੇ ਹੋ ਤਾਂ ਆਓ ਸਿੱਖਦੇ ਹਾਂ ਪਨੀਰ ਕੈਪਸੀਕਮ ਨੂੰ ਬਣਾਉਣ ਦੀ ਵਿਧੀ।
ਤਿਆਰੀ ‘ਚ ਸਮਾਂ – 20 ਮਿੰਟ
ਪਕਾਉਣ ‘ਚ ਸਮਾਂ – 20 ਮਿੰਟ
ਸਮਗਰੀ
ਪਨੀਰ- 200 ਗ੍ਰਾਮ
ਪਿਆਜ਼ – ਇੱਕ
ਸ਼ਿਮਲਾ ਮਿਰਚ – ਇੱਕ
ਟਮਾਟਰ – ਇੱਕ
ਹਰੀਆਂ ਮਿਰਚਾਂ – ਦੋ
ਜ਼ੀਰਾ – ਅੱਧਾ ਚੱਮਚ
ਲਾਲ ਮਿਰਚ ਪਾਊਡਰ – ਅੱਧਾ ਚੱਮਚ
ਜੀਰਾ ਪਾਊਡਰ- ਇੱਕ ਚੱਮਚ
ਧਨੀਆ ਪਾਊਡਰ – ਅੱਧਾ ਚੱਮਚ
ਤੇਲ – ਇੱਕ ਚੱਮਚ
ਧਨੀਏ ਦੇ ਪੱਤੇ – 2 ਡੰਡਲ
ਨਮਕ – ਸਵਾਦ ਅਨੁਸਾਰ
ਬਣਾਉਣ ਦੀ ਵਿਧੀ
ਇੱਕ ਪੈਨ ਵਿੱਚ ਤੇਲ ਗਰਮ ਕਰੋ ਅਤੇ ਉਸ ਵਿੱਚ ਪਨੀਰ ਦੇ ਛੋਟੇ ਕੱਟੇ ਹੋਏ ਟੁੱਕੜਿਆਂ ਨੂੰ ਹਲਕੇ ਭੂਰਾ ਰੰਗ ਹੋਣ ਤਕ ਪਕਾਉ। ਹੁਣ ਬਚੇ ਹੋਏ ਤੇਲ ਵਿੱਚ ਜੀਰਾ ਪਾਓ ਅਤੇ ਫ਼ਿਰ ਹਰੀ ਮਿਰਚ ਅਤੇ ਕੱਟੇ ਹੋਏ ਪਿਆਜ਼ ਪਾ ਕੇ ਉਸ ਨੂੰ ਭੁੰਨੋ। ਹੁਣ ਕੱਟੀ ਹੋਈ ਸ਼ਿਮਲਾ ਮਿਰਚ ਪਾ ਕੇ ਦੋ ਮਿੰਟ ਲਈ ਹਲਕੀ ਗੈਸ ‘ਤੇ ਪਕਾਓ। ਫ਼ਿਰ ਪੈਨ ਵਿੱਚ ਕੱਟੇ ਹੋਏ ਟਮਾਟਰ ਪਾਓ ਅਤੇ ਥੋੜ੍ਹਾ ਜਿਹਾ ਨਮਕ ਛਿੜ ਦਿਓ। ਜਦੋਂ ਟਮਾਟਰ ਗਲ ਜਾਣ ਤਾਂ ਭੁੰਨੇ ਹੋਏ ਮਸਾਲੇ ਵਿੱਚ ਲਾਲ ਮਿਰਚ ਪਾਊਡਰ, ਜ਼ੀਰਾ ਪਾਊਡਰ ਅਤੇ ਧਨੀਆ ਪਾਊਡਰ ਛਿੜਕ ਦਿਓ। ਹੁਣ ਪੈਨ ਵਿੱਚ ਇੱਕ ਕੱਪ ਪਾਣੀ ਪਾ ਕੇ ਉਬਾਲ ਲਵੋ। ਤਲੇ ਹੋਏ ਪਨੀਰ ਦੇ ਟੁੱਕੜਿਆਂ ਨੂੰ ਪਾ ਕੇ ਢੱਕ ਦਿਓ। ਜਦੋਂ ਪਨੀਰ ਤਿਆਰ ਹੋ ਜਾਵੇ ਤਾਂ ਉਸ ਵਿੱਚ ਕੱਟਿਆ ਹੋਇਆ ਧਨੀਆ ਪਾਓ। ਤਿਆਰ ਹੈ ਤੁਹਾਡਾ ਪਨੀਰ ਕੈਪਸੀਕਮ। ਇਸ ਨੂੰ ਰੋਟੀ ਨਾਲ ਸਰਵ ਕਰੋ।