ਪਿਆਜ਼ ਖਾਣ ਨਾਲ ਸਿਹਤ ਨੂੰ ਕਈ ਫ਼ਾਇਦੇ ਹੁੰਦੇ ਹਨ। ਪਿਆਜ਼ ਇੱਕ ਅਜਿਹੀ ਚੀਜ਼ ਹੈ ਜਿਸ ਦੇ ਬਿਨਾਂ ਸਬਜ਼ੀ ਬਿਲਕੁਲ ਹੀ ਅਧੂਰੀ ਲੱਗਦੀ ਹੈ। ਅਕਸਰ ਲੋਕ ਪਿਆਜ਼ ਕੱਟਣ ਤੋਂ ਬਾਅਦ ਉਸ ਦੇ ਛਿਲਕੇ ਸੁੱਟ ਦਿੰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਛਿਲਕਿਆਂ ਦੇ ਵਿੱਚ ਵੀ ਸਿਹਤ ਦੇ ਰਾਜ਼ ਲੁਕੇ ਹੁੰਦੇ ਹਨ? ਪਿਆਜ਼ ਦੇ ਛਿਲਕਿਆਂ ਦਾ ਇਸਤੇਮਾਲ ਕਰ ਕੇ ਸਿਹਤ ਦੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਦੇ ਫ਼ਾਇਦਿਆਂ ਬਾਰੇ ਜਾਣ ਕੇ ਤੁਸੀਂ ਇਸ ਦੇ ਛਿਲਕਿਆਂ ਨੂੰ ਕਦੇਂ ਨਹੀਂ ਸੁੱਟੋਗੇ। ਅਸੀਂ ਤੁਹਾਨੂੰ ਪਿਆਜ਼ ਦੇ ਛਿਲਕਿਆਂ ਦੀ ਵਰਤੋਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਪਿਆਜ਼ ਦੇ ਛਿਲਕੇ ਨਾਲ ਸਿਹਤ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ।
ਮਾੜੇ ਕੋਲੈਟਰੋਲ ਨੂੰ ਘਟਾਉਣ ‘ਚ ਮਦਦਗਾਰ – ਪਿਆਜ਼ ਦੇ ਛਿਲਕੇ ਮਾੜੇ ਕੋਲੈਸਟਰੋਲ ਨੂੰ ਘੱਟ ਕਰਨ ‘ਚ ਵੀ ਮਦਦ ਕਰਦੇ ਹਨ। ਜੇ ਤੁਸੀਂ ਮਾੜੇ ਕੋਲੈਸਟਰੋਲ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਪਿਆਜ਼ ਦੇ ਛਿਲਕਿਆਂ ਨੂੰ ਸੌਣ ਤੋਂ ਪਾਣੀ ‘ਚ ਭਿਓਂ ਕੇ ਰੱਖ ਦਿਓ। ਉਸ ਪਾਣੀ ਨੂੰ ਸਵੇਰੇ ਖ਼ਾਲੀ ਪੇਟ ਪੀਓ। ਇਹ ਪਾਣੀ ਭਾਵੇਂ ਸੁਆਦ ਨਹੀਂ ਹੁੰਦਾ ਹੈ, ਪਰ ਇਹ ਸਿਹਤ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। ਇਸ ਪਾਣੀ ਦੇ ਸੁਆਦ ਨੂੰ ਵਧਾਉਣ ਲਈ ਤੁਸੀਂ ਇਸ ‘ਚ ਸ਼ਹਿਦ ਅਤੇ ਖੰਡ ਵੀ ਮਿਲਾ ਸਕਦੇ ਹੋ।
ਵਾਲਾਂ ਲਈ ਫ਼ਾਇਦੇਮੰਦ – ਲੜਕੀਆਂ ਵਾਲਾਂ ਨੂੰ ਮੁਲਾਇਮ ਅਤੇ ਚਮਕਦਾਰ ਬਣਾਉਣ ਲਈ ਕਈ ਤਰ੍ਹਾਂ ਦੇ ਕੰਡੀਸ਼ਨਰ ਦੀ ਵਰਤੋਂ ਕਰਦੀਆਂ ਹਨ। ਪਿਆਜ਼ ਦੇ ਛਿਲਕੇ ਦੇ ਪਾਣੀ ਨਾਲ ਵੀ ਵਾਲਾਂ ਦੀ ਬਿਊਟੀ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ। ਇਸ ਲਈ ਤੁਹਾਨੂੰ ਪਹਿਲਾਂ ਵਾਲਾਂ ਨੂੰ ਧੋ ਲੈਣਾ ਹੈ ਅਤੇ ਬਾਅਦ ‘ਚ ਪਿਆਜ਼ ਦੇ ਛਿਲਕਿਆਂ ਦੇ ਪਾਣੀ ਨਾਲ ਵਾਲਾਂ ਨੂੰ ਸਾਫ਼ ਕਰਨਾ ਚਾਹੀਦਾ ਹੈ। ਨਿਸ਼ਚਿਤ ਤੌਰ ‘ਤੇ ਇਹ ਖ਼ਾਸ ਉਪਾਅ ਹੈ। ਇਹ ਤੁਹਾਡੇ ਲਈ ਚਮਤਕਾਰੀ ਸਾਬਿਤ ਹੋਵੇਗਾ।
ਸਕਿਨ ਐਲਰਜੀ ਤੋਂ ਛੁਟਕਾਰਾ ਦਿਵਾਉਂਦਾ ਹੈ ਪਿਆਜ਼ ਦਾ ਛਿਲਕਾ – ਜੇਕਰ ਤੁਸੀਂ ਐਲਰਜੀ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਪਿਆਜ਼ ਦੇ ਛਿਲਕਿਆਂ ਨੂੰ ਪੂਰੀ ਰਾਤ ਭਿਓਂ ਕੇ ਰੱਖ ਦਿਓ ਅਤੇ ਸਵੇਰੇ ਇਸ ਪਾਣੀ ਨਾਲ ਸਕਿਨ ਨੂੰ ਸਾਫ਼ ਕਰੋ। ਇਸ ਤਰ੍ਹਾਂ ਤੁਹਾਨੂੰ ਸਕਿਨ ਐਲਰਜੀ ਤੋਂ ਰਾਹਤ ਮਿਲੇਗੀ।
ਦਾਗ਼-ਧੱਬਿਆਂ ਤੋਂ ਪਾਓ ਛੁਟਕਾਰਾ – ਚਿਹਰੇ ਦੇ ਦਾਗ਼-ਧੱਬਿਆਂ ਤੋਂ ਪਰੇਸ਼ਾਨ ਲੜਕੀਆਂ ਇਸ ਨੂੰ ਹਟਾਉਣ ਲਈ ਕਈ ਤਰ੍ਹਾਂ ਦੇ ਬਿਊਟੀ ਪ੍ਰੌਡਕਟਸ ਦੀ ਵਰਤੋਂ ਕਰਦੀਆਂ ਹਨ ਜਿਸ ਦਾ ਫ਼ਾਇਦਾ ਹੋਣ ਦੀ ਬਜਾਏ ਨੁਕਸਾਨ ਪਹੁੰਚਦਾ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਪਿਆਜ਼ਾਂ ਦੇ ਛਿਲਕੇ ਦੇ ਰਸ ‘ਚ ਹਲਦੀ ਪਾ ਕੇ ਇਸ ਨੂੰ ਦਾਗ ਵਾਲੀ ਥਾਂ ‘ਤੇ ਲਗਾਓ। ਅਜਿਹਾ ਕਰਨ ਦੇ ਨਾਲ ਦਾਗ਼-ਧੱਬੇ ਦੂਰ ਹੋ ਜਾਣਗੇ।
ਸੂਰਜਵੰਸ਼ੀ