ਇੱਕ ਰੀਸਰਚ ‘ਚ ਸਾਹਮਣੇ ਆਇਆ ਹੈ ਕਿ ਇੱਕ ਦਿਨ ‘ਚ ਸਾਢੇ ਨੌਂ ਘੰਟੇ ਤੋਂ ਵੱਧ ਬੈਠੇ ਰਹਿਣਾ ਤੁਹਾਡੇ ਲਈ ਮੌਤ ਦੇ ਖ਼ਤਰੇ ਨੂੰ ਵਧਾਉਂਦਾ ਹੈ। ਅਜਿਹੇ ‘ਚ ਜ਼ਰੂਰੀ ਨਹੀਂ ਕਿ ਤੁਸੀਂ ਜਿਮ ਜਾਓ ਸਿਰਫ਼ ਐਕਟਿਵ ਰਹਿਣ ਨਾਲ ਵੀ ਮੌਤ ਦਾ ਖ਼ਤਰਾ ਘੱਟ ਹੁੰਦਾ ਹੈ। ਬ੍ਰਿਟਿਸ਼ ਮੈਡੀਕਲ ਜਨਰਲ ‘ਚ ਛਪੀ ਇੱਕ ਨਵੀਂ ਸਟੱਡੀ ਮੁਤਾਬਿਕ ਇੱਕ ਦਿਨ ‘ਚ ਸਾਢੇ ਨੌਂ ਘੰਟੇ ਤੋਂ ਵੱਧ ਬੈਠਣਾ ਮੌਤ ਦੇ ਖ਼ਤਰੇ ਨੂੰ ਵਧਾਉਣਾ ਹੈ।
ਫ਼ਿਜ਼ੀਕਲ ਐਕਟੀਵਿਟੀ ਨੂੰ ਲੰਬੀ ਉਮਰ ਨਾਲ ਜੋੜ ਕੇ ਪਹਿਲਾਂ ਵੀ ਕਈ ਵਾਰ ਦੇਖਿਆ ਗਿਆ ਹੈ, ਪਰ ਇਸ ਰੀਸਰਚ ‘ਚ ਇਸ ਦੀ ਇਨਟੈਸਿਟੀ ਨੂੰ ਦੇਖਿਆ ਗਿਐ। ਇਸ ‘ਚ ਹਲਕੀ-ਫ਼ੁਲਕੀ ਐਕਟੀਵਿਟੀਜ਼ ਜਿਵੇਂ ਘੁੰਮਣਾ, ਭੋਜਨ ਬਣਾਉਣਾ, ਭਾਂਡੇ ਧੋਣਾ, ਕਲੀਨਿੰਗ, ਜੌਗਿੰਗ, ਭਾਰੀ ਸਾਮਾਨ ਚੁੱਕਣਾ ਵਰਗੀ ਇਨਟੈਂਸ ਐਕਟੀਵਿਟੀਜ਼ ਦੀ ਤੁਲਨਾ ਕੀਤੀ ਗਈ। ਜਦੋਂ ਗੱਲ ਐਕਸਰਸਾਈਜ਼ ਦੀ ਆਉਂਦੀ ਹੈ ਤਾਂ ਉਸ ‘ਚ ਵਾਕਿੰਗ ਸਭ ਤੋਂ ਚੰਗੀ ਅਤੇ ਆਸਾਨ ਐਕਸਰਸਾਈਜ਼ ਹੈ। ਵਾਕਿੰਗ ਮਤਲਬ ਚੱਲਣਾ। ਇੱਕ ਤਾਂ ਉਹ ਫ਼੍ਰੀ ਹੈ, ਇਸ ਲਈ ਤੁਹਾਨੂੰ ਕਿਸੇ ਤਰ੍ਹਾਂ ਦੇ ਸਾਜ਼ੋ ਸਾਮਾਨ ਜਾਂ ਪਾਰਟਨਰ ਦੀ ਲੋੜ ਨਹੀਂ ਹੁੰਦੀ ਅਤੇ ਇਸ ਨੂੰ ਤੁਸੀਂ ਦਿਨ ਜਾਂ ਰਾਤ ਕਿਸੇ ਵੀ ਸਮੇਂ ਕਰ ਸਕਦੇ ਹੋ।
ਹਫ਼ਤੇ ‘ਚ ਪੰਜ ਦਿਨ ਕਰੋ 45 ਮਿੰਟ ਦੀ ਵਾਕ
ਜੇਕਰ ਤੁਸੀਂ ਹੈਲਦੀ ਰਹਿਣਾ ਚਾਹੁੰਦੇ ਹੋ ਤਾਂ ਹਫ਼ਤੇ ‘ਚ ਪੰਜ ਦਿਨ ਅਤੇ ਹਰ ਦਿਨ 45 ਮਿੰਟ ਦੀ ਵਾਕ ਜ਼ਰੂਰ ਕਰੋ। ਵਾਕ ਕਰਨ ਨਾਲ ਕੈਂਸਰ, ਹਾਰਟ ਡਿਜ਼ੀਜ਼ ਅਤੇ ਡਾਇਬਟੀਜ਼ ਵਰਗੀਆਂ ਬੀਮਾਰੀਆਂ ਦਾ ਖ਼ਤਰਾ ਕਈ ਗੁਣਾ ਘੱਟ ਹੋ ਜਾਂਦਾ ਹੈ ਨਾਲ ਹੀ ਵਾਕ ਕਰਨ ਨਾਲ ਤੁਹਾਨੂੰ ਚੰਗੀ ਨੀਂਦ ਵੀ ਆਉਂਦੀ ਹੈ। ਹਾਲਾਂਕਿ ਸੌਣ ਤੋਂ ਠੀਕ ਪਹਿਲਾਂ ਬਹੁਤ ਵੱਧ ਵਾਕ ਕਰਨਾ ਸਹੀ ਨਹੀਂ ਮੰਨਿਆ ਜਾਂਦਾ। ਵਾਕਿੰਗ BP ਨੂੰ ਕੰਟਰੋਲ ਕਰਨ ‘ਚ ਵੀ ਮਦਦ ਕਰਦੀ ਹੈ। ਵਾਕ ਕਰਨ ਨਾਲ ਸਿਰਫ਼ ਤੁਹਾਡਾ ਭਾਰ ਕੰਟਰੋਲ ‘ਚ ਰਹਿੰਦਾ ਹੈ ਸਗੋਂ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ‘ਚ ਵੀ ਮਦਦ ਮਿਲਦੀ ਹੈ। ਵਾਕ ਕਰਨ ਨਾਲ ਤੁਹਾਡਾ ਐਨਰਜੀ ਲੈਵਲ ਬਿਹਤਰ ਬਣਦਾ ਹੈ, ਤੁਸੀਂ ਐਕਟਿਵ ਬਣੇ ਰਹਿੰਦੇ ਹੋ ਅਤੇ ਲੰਬੇ ਸਮੇਂ ‘ਚ ਤੁਹਾਨੂੰ ਜਲਦੀ ਥਕਾਵਟ ਮਹਿਸੂਸ ਨਹੀਂ ਹੁੰਦੀ।
ਦੁਨੀਆਂ ਭਰ ਦੇ ਲੋਕਾਂ ਦੀ ਤੁਰਨ ਦੀ ਔਸਤ ਸਿਰਫ਼ ਪੰਜ ਹਜ਼ਾਰ ਕਦਮ
ਕਈ ਖੋਜਾਂ ‘ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਾਨੂੰ ਹਰ ਦਿਨ ਘੱਟ ਤੋਂ ਘੱਟ 10 ਹਜ਼ਾਰ ਕਦਮ ਜ਼ਰੂਰ ਚੱਲਣਾ ਚਾਹੀਦਾ, ਅਤੇ ਤੁਸੀਂ ਚਾਹੋ ਤਾਂ ਅਜਿਹੇ ਕਈ ਐਪਸ ਵੀ ਹਨ ਜੋ ਤੁਹਾਡੇ ਇਨ੍ਹਾਂ ਕਦਮਾਂ ਦਾ ਰਿਕਾਰਡ ਰੱਖਣ ‘ਚ ਤੁਹਾਡੀ ਮਦਦ ਕਰ ਸਕਦੇ ਹਨ। ਹਾਲਾਂਕਿ ਦੁਨੀਆ ਭਰ ਦੇ ਲੋਕਾਂ ਦਾ ਹਰ ਦਿਨ ਚੱਲਣ ਦਾ ਔਸਤ ਸਿਰਫ਼ ਪੰਜ ਹਜ਼ਾਰ ਕਦਮ ਹੀ ਹੈ। ਜਾਪਾਨ ਦੇ ਲੋਕ ਦੁਨੀਆ ‘ਚ ਸਭ ਤੋਂ ਵੱਧ ਐਕਟਿਵ ਮੰਨੇ ਜਾਂਦੇ ਹਨ ਕਿਉਂਕਿ ਉਹ ਹਰ ਦਿਨ 10 ਹਜ਼ਾਰ 241 ਕਦਮ ਚੱਲਦੇ ਹਨ। ਅਜਿਹੇ ‘ਚ ਜੇਕਰ ਤੁਸੀਂ ਹਰ ਦਿਨ 10 ਹਜ਼ਾਰ ਕਦਮ ਨਹੀਂ ਚੱਲ ਸਕਦੇ ਤਾਂ ਘੱਟ ਤੋਂ ਘੱਟ 75 ਸੌ ਕਦਮ ਜ਼ਰੂਰ ਚੱਲੋ ਕਿਉਂਕਿ ਚੱਲਣਾ ਸਿਹਤ ਲਈ ਬੇਹੱਦ ਜ਼ਰੂਰੀ ਹੈ।
ਦਿਲ ਨਾਲ ਜੁੜੀਆਂ ਬੀਮਾਰੀਆਂ ਦਾ ਖ਼ਤਰਾ 10 ਫ਼ੀਸਦੀ ਘੱਟ
ਇਸ ਲਈ ਹਾਰਵਰਡ ਯੂਨੀਵਰਿਸਟੀ ‘ਚ ਇੱਕ ਰੀਸਰਚ ਹੋਈ ਸੀ ਜਿਸ ‘ਚ ਇਹ ਗੱਲ ਸਾਹਮਣੇ ਆਈ ਕਿ ਹਰ ਦਿਨ 200 ਕਦਮ ਐਕਸਟਰਾ ਚੱਲਣ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਹੋਣ ਦਾ ਖ਼ਤਰਾ 10 ਫ਼ੀਸਦੀ ਘੱਟ ਹੋ ਜਾਂਦਾ ਹੈ ਅਤੇ ਡਾਇਬਟੀਜ਼ ਦਾ ਖ਼ਤਰਾ 5.5 ਫ਼ੀਸਦੀ ਤਕ ਘੱਟ ਜਾਂਦਾ ਹੈ। ਨਾਲ ਹੀ ਹਰ ਦਿਨ ਇੱਕ ਹਜ਼ਾਰ ਕਦਮ ਐਕਸਟ੍ਰਾ ਚੱਲਣ ਨਾਲ ਮੌਤ ਦਾ ਖ਼ਤਰਾ ਵੀ ਛੇ ਫ਼ੀਸਦੀ ਘੱਟ ਜਾਂਦਾ ਹੈ।
ਇਸ ਸਬੰਧੀ ਇੱਕ ਰੀਸਰਚ ‘ਚ 36 ਹਜ਼ਾਰ 383 ਲੋਕਾਂ ਨੇ ਹਿੱਸਾ ਲਿਆ ਜਿਨ੍ਹਾਂ ਦੀ ਉਮਰ 40 ਸਾਲ ਅਤੇ ਇਸ ਤੋਂ ਵੱਧ ਸੀ। ਉਨ੍ਹਾਂ ਨੂੰ ਫ਼ੌਲੋ ਕੀਤਾ ਗਿਆ। ਅਤੇ ਪਤਾ ਲੱਗਾ ਕਿ ਕਿਸੇ ਵੀ ਤਰ੍ਹਾਂ ਦੀ ਫ਼ਿਜ਼ੀਕਲ ਐਕਟੀਵਿਟੀ ਭਾਵੇਂ ਇਸ ਦੀ ਤੀਬਰਤਾ ਜਿੰਨੀ ਵੀ ਹੋਵੇ, ਉਹ ਮੌਤ ਦੇ ਖ਼ਤਰੇ ਨੂੰ ਘੱਟ ਕਰਦੀ ਹੈ। ਜ਼ਰੂਰੀ ਨਹੀਂ ਕਿ ਤੁਸੀਂ ਇੱਕ ਦਿਨ ‘ਚ ਦੋ ਵਾਰ ਜਿਮ ਜਾਵੋ। ਕਿਸੇ ਵੀ ਤਰ੍ਹਾਂ ਦੀ ਫ਼ਿਜ਼ੀਕਲ ਐਕਟੀਵਿਟੀ ਤੁਹਾਡੀ ਉਮਰ ਵਧਾ ਸਕਦੀ ਹੈ।
ਸੂਰਜਵੰਸ਼ੀ