ਅੱਜ ਦੇ ਸਮੇਂ ‘ਚ ਹਰ ਇੱਕ ਵਿਅਕਤੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਤਨਾਅ ‘ਚ ਰਹਿੰਦਾ ਹੈ। ਜੇਕਰ ਕਿਹਾ ਜਾਵੇ ਕਿ ਵਿਅਕਤੀ ਦੇ ਤਨਾਅ ਪਿੱਛੇ ਸਮੱਸਿਆਵਾਂ ਤੋਂ ਜ਼ਿਆਦਾ ਉਨ੍ਹਾਂ ਦਾ ਖਾਣਾ-ਪੀਣਾ ਜ਼ਿੰਮੇਵਾਰ ਹੈ ਤਾਂ ਸ਼ਾਇਦ ਕੁੱਝ ਗ਼ਲਤ ਨਹੀਂ ਹੋਵੇਗਾ। ਜੀ, ਹਾਂ ਅੱਜ ਕੱਲ੍ਹ ਲੋਕ ਪੋਸ਼ਣ ਤੋਂ ਜ਼ਿਆਦਾ ਸੁਆਦ ਲਈ ਭੋਜਨ ਕਰਦੇ ਹਨ। ਜਦੋਂਕਿ ਵਿਅਕਤੀ ਦਾ ਆਹਾਰ ਅਜਿਹਾ ਹੋਣਾ ਚਾਹੀਦਾ ਜੋ ਉਸ ਦੇ ਸ਼ਰੀਰਿਕ ਵਿਕਾਸ ਦੇ ਨਾਲ-ਨਾਲ ਉਸ ਦੇ ਮਾਨਸਿਕ ਪੋਸ਼ਣ ਦਾ ਵੀ ਧਿਆਨ ਰੱਖੇ। ਅਜਿਹਾ ਇਸ ਲਈ ਕਿਉਂਕਿ ਤੁਸੀਂ ਜਿਸ ਤਰ੍ਹਾਂ ਦਾ ਭੋਜਨ ਕਰੋਗੇ ਉਸੇ ਤਰ੍ਹਾਂ ਦਾ ਹੀ ਤੁਹਾਡਾ ਦਿਮਾਗ਼ ਸਿਹਤਮੰਦ ਹੋਵੇਗਾ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਪੰਜ ਅਜਿਹੇ ਫ਼ੂਡਜ਼ ਕਿਹੜੇ ਹਨ ਜੋ ਤੁਹਾਡੀ ਦਿਮਾਗ਼ੀ ਸਿਹਤ ਦਾ ਧਿਆਨ ਰੱਖਦੇ ਹੋਏ ਤੁਹਾਨੂੰ ਤਨਾਅ ਤੋਂ ਰੱਖਣਗੇ ਦੂਰ।
ਕਾਫ਼ੀ ਮਾਤਰਾ ‘ਚ ਪਾਣੀ ਪੀਓ
ਤੁਹਾਨੂੰ ਤਨਾਅ ਦੂਰ ਕਰਨ ਲਈ ਸਭ ਤੋਂ ਪਹਿਲਾਂ ਪਾਣੀ ਦੀ ਆਦਤ ਪਾਉਣੀ ਹੋਵੇਗੀ। ਵਿਅਕਤੀ ਨੂੰ ਦਿਨ ਭਰ ‘ਚ ਘੱਟੋ ਘੱਟ ਅੱਠ ਗਿਲਾਸ ਪਾਣੀ ਪੀਣਾ ਚਾਹੀਦਾ। ਅਜਿਹਾ ਕਰਨ ਨਾਲ ਸ਼ਰੀਰ ‘ਚ ਡੀਹਾਈਡਰੇਸ਼ਨ ਦੀ ਸਮੱਸਿਆ ਨਹੀਂ ਹੁੰਦੀ। ਹਾਲ ਹੀ ‘ਚ ਹੋਈ ਇੱਕ ਖੋਜ ‘ਚ ਵੀ ਇਹ ਪਾਇਆ ਗਿਆ ਹੈ ਡੀਹਾਈਡਰੇਸ਼ਨ ਵਿਅਕਤੀ ਦੇ ਮੈਂਟਲ ਕਨਸਨਟ੍ਰੇਸ਼ਨ ਲੈਵਲ ਨੂੰ ਵਿਗਾੜ ਦਿੰਦੀ ਹੈ।
ਨਾਸ਼ਤਾ ਖਾਣਾ ਮਿਸ ਨਾ ਕਰੋ
ਸਵੇਰੇ ਦਾ ਨਾਸ਼ਤਾ ਸ਼ਰੀਰ ਦੇ ਮੈਟਾਬਲਿਜ਼ਮ ਨੂੰ ਬਣਾਏ ਰੱਖਣ ਦਾ ਕੰਮ ਕਰਦਾ ਹੈ। ਸਿਹਤ ਨਾਲ ਜੁੜੀ ਇੱਕ ਖੋਜ ‘ਚ ਦੱਸਿਆ ਗਿਆ ਕਿ ਜੋ ਲੋਕ ਸਵੇਰੇ ਦਾ ਨਾਸ਼ਤਾ ਮਿਸ ਨਹੀਂ ਕਰਦੇ ਉਨ੍ਹਾਂ ‘ਚ ਨਾ ਕਰਨ ਵਾਲਿਆਂ ਦੀ ਤੁਲਨਾ ‘ਚੋਂ ਡਿਪ੍ਰੈਸ਼ਨ ਦੀ ਸੰਭਾਵਨਾ 30 ਫ਼ੀਸਦੀ ਤਕ ਘਟ ਹੁੰਦੀ ਹੈ।
ਵਾਇਟਾਮਿਨ ਡੀ
ਵਾਟਿਾਮਿਨ ਡੀ ਦਿਮਾਗ਼ ਅਤੇ ਸ਼ਰੀਰ ਦੋਹਾਂ ਨੂੰ ਪੋਸ਼ਣ ਦੇਣ ਦਾ ਕੰਮ ਕਰਦਾ ਹੈ। ਜਿਸ ਦੀ ਵਜ੍ਹਾ ਨਾਲ ਵਿਅਕਤੀ ਨੂੰ ਡਿਪ੍ਰੈਸ਼ਨ ਭਾਵ ਮਾਨਸਿਕ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਮਨੋਵਿਗਿਆਨੀਆਂ ਨੇ ਪਾਇਆ ਹੈ ਕਿ ਵਾਇਟਾਮਿਨ ਡੀ ਜਿਨ੍ਹਾਂ ਲੋਕਾਂ ‘ਚ ਘੱਟ ਹੁੰਦੀ ਹੈ, ਉਨ੍ਹਾਂ ‘ਚ ਡਿਪ੍ਰੈਸ਼ਨ ਜ਼ਿਆਦਾ ਪਾਇਆ ਜਾਂਦਾ ਹੈ ਜਦੋਂਕਿ ਇਸ ਦੀ ਲੋੜ ਅਨੁਮਾਰ ਮਾਤਰਾ ਲੈਣ ਵਾਲੇ ਲੋਕਾਂ ‘ਚ ਡਿਪ੍ਰੈਸ਼ਨ ਘੱਟ ਹੁੰਦਾ ਹੈ। ਵਾਇਟਾਮਿਨ ਡੀ ਦਾ ਸਭ ਤੋਂ ਚੰਗਾ ਸਰੋਤ ਸੂਰਜ ਦੀਆਂ ਕਿਰਨਾਂ ਹਨ। ਹਫ਼ਤੇ ‘ਚ ਦੋ ਵਾਰ 30 ਮਿੰਟ ਸੂਰਜ ਦੇ ਸਾਹਮਣੇ ਖੜ੍ਹੇ ਰਹਿਣ ਨਾਲ ਤੁਹਾਨੂੰ ਇਸ ਦਾ ਲਾਭ ਮਿਲ ਸਕੇਗਾ।
ਓਮੈਗਾ ਥ੍ਰੀ
ਮੂਡ ਲਿਫ਼ਟਿੰਗ ਤੋਂ ਪਰੇਸ਼ਾਨ ਲੋਕਾਂ ਨੂੰ ਆਪਣੀ ਡਾਇਟ ‘ਚ ਅਜਿਹੀਆਂ ਚੀਜ਼ਾਂ ਸ਼ਾਮਿਲ ਕਰਨੀਆਂ ਚਾਹੀਦੀਆਂ ਹਨ ਜਿਨ੍ਹਾਂ ‘ਚ ਓਮੈਗਾ ਥ੍ਰੀ ਫ਼ੈਟੀ ਐਸਿਡ ਪਾਇਆ ਜਾਂਦਾ ਹੋਵੇ। ਓਮੈਗਾ ਥ੍ਰੀ ਫ਼ੈਟੀ ਐਸਿਡ ਦਬਾਅ ਦੇ ਇਲਾਜ ਲਈ ਕਾਰਗਰ ਹੈ। ਇਹ ਨਾ ਵਿਅਕਤੀ ਦਾ ਦਬਾਅ ਦੂਰ ਕਰਦਾ ਹੈ ਸਗੋਂ ਐਜ਼ਮਾ ਅਤੇ ਗਠੀਆ ਨੂੰ ਵੀ ਠੀਕ ਕਰਨ ਦਾ ਕੰਮ ਕਰਦਾ ਹੈ। ਮੱਛੀ, ਅਖਰੋਟ, ਅਲਸੀ ਦੇ ਬੀਜ, ਔਲਿਵ ਔਇਲ ਅਤੇ ਗੁੜ੍ਹੇ ਹਰੇ ਰੰਗ ਦੀਆਂ ਪੱਤੇਦਾਰ ਸਬਜ਼ੀਆਂ ‘ਚ ਓਮੈਗਾ ਥ੍ਰੀ ਫ਼ੈਟੀ ਐਸਿਡ ਕਾਫ਼ੀ ਮਾਤਰਾ ‘ਚ ਪਾਇਆ ਜਾਂਦਾ ਹੈ।
ਕੈਫ਼ੀਨ ਦਾ ਮਾਤਰਾ
ਤਨਾਅ ਨੂੰ ਲਾਈਫ਼ ‘ਤੋਂ ਦੂਰ ਭਜਾਉਣ ਲਈ ਤੁਹਾਨੂੰ ਕੈਫ਼ੀਨ ਨਾਲ ਦੋਸਤੀ ਤੋੜਨੀ ਹੋਵੇਗੀ। ਕੈਫ਼ੀਨ ਉਨ੍ਹਾਂ ਲੋਕਾਂ ‘ਚ ਪੈਨਿਕ ਅਟੈਕ ਦੀ ਸੰਭਾਵਨਾ ਨੂੰ ਵਧਾ ਦਿੰਦਾ ਹੈ ਜਿਨ੍ਹਾਂ ਨੂੰ ਐਂਗਜ਼ਾਇਟੀ ਡਿਸਔਰਡਰ ਹੈ।
ਕੰਬੋਜ