ਸਮੱਗਰੀ: ਅੱਧਾ ਕੱਪ ਸੋਇਆਬੀਨ ਦੇ ਦਾਣੇ, ਦੋ ਵੱਡੇ ਚੱਮਚ ਪੁੰਗਰੀ ਹੋਈ ਦਾਲ, ਇੱਕ ਚੱਮਚ ਬਾਰੀਕ ਅਦਰਕ, ਦੋ ਬਰੀਕ ਕੱਟੀਆਂ ਹੋਈਆਂ ਹਰੀਆਂ ਮਿਰਚਾਂ, ਤਿੰਨ ਕਲੀਆਂ ਲਸਣ ਦੀਆਂ ਪਿਸੀਆਂ ਹੋਈਆਂ, ਇੱਕ ਚੌਥਾਈ ਛੋਟਾ ਚੱਮਚ ਹਲਦੀ ਪਾਊਡਰ, ਅੱਧਾ ਛੋਟਾ ਚੱਮਚ ਗਰਮ ਮਸਾਲਾ, ਇੱਕ ਛੋਟਾ ਚੱਮਚ ਰਾਈ, ਨਮਕ ਸਵਾਦ ਅਨੁਸਾਰ, ਇੱਕ ਟਮਾਟਰ, ਦੋ ਵੱਡੇ ਪਿਆਜ਼ ਬਾਰੀਕ ਕੱਟੇ ਹੋਏ, ਇੱਕ ਛੋਟਾ ਚੱਮਚ ਨਿੰਬੂ ਦਾ ਰਸ, ਇੱਕ ਛੋਟਾ ਚੱਮਚ ਰਿਫ਼ਾਈਨਡ ਤੇਲ।
ਵਿਧੀ: ਸੋਇਆਬੀਨ ਨੂੰ ਰਾਤ ਨੂੰ ਪਾਣੀ ‘ਚ ਭਿਓਂ ਦਿਓ ਅਤੇ ਸਵੇਰੇ ਕੁਕਰ ‘ਚ ਇੱਕ ਸੀਟੀ ਆਉਣ ਤਕ ਪਕਾਓ। ਸੋਇਆਬੀਨ ਦਾ ਪਾਣੀ ਕੱਢ ਕੇ ਉਸ ਦੇ ਛਿਲਕੇ ਉਤਾਰ ਦਿਓ। ਇੱਕ ਕੜਾਹੀ ‘ਚ ਤੇਲ ਗਰਮ ਕਰੋ ਅਤੇ ਇਸ ਵਿੱਚ ਰਾਈ ਪਾ ਕੇ ਤੜਕ ਦਿਓ। ਇਸ ਵਿੱਚ ਅਦਰਕ, ਹਰੀ ਮਿਰਚ, ਪਿਸਿਆ ਹੋਇਆ ਲਸਣ ਪਾ ਦਿਓ ਅਤੇ ਇੱਕ ਮਿੰਟ ਤਕ ਭੁੰਨੋ, ਹਲਦੀ ਪਾਊਡਰ ਅਤੇ ਪੁੰਗਰੀ ਹੋਈ ਦਾਲ ਅਤੇ ਦੋ ਵੱਡੇ ਚੱਮਚ ਪਾਣਘੀ ਪਾ ਕੇ ਦਾਲ ਨੂੰ ਆਂਚ ‘ਤੇ ਗਲਾਓ। ਜਦੋਂ ਇਸ ਦਾ ਪਾਣੀ ਸੁਕਣਾ ਸ਼ੁਰੂ ਹੋ ਜਾਵੇ ਤਾਂ ਇਸ ਵਿੱਚ ਸੋਇਆਬੀਨ ਪਾ ਦਿਓ। ਉਸ ਤੋਂ ਬਾਅਦ ਅੱਗ ਬੰਦ ਕਰ ਦਿਓ। ਇਸ ਵਿੱਚ ਟਮਾਟਰ, ਪਿਆਜ਼ ਅਤੇ ਨਿੰਬੂ ਦਾ ਰਸ ਪਾ ਦਿਓ। ਇਸ ਨੂੰ ਸਰਵਿਸ ਪਲੇਟ ‘ਚ ਪਾ ਦਿਓ ਅਤੇ ਇਸ ਉੱਤੇ ਹਰਾ ਧਨੀਆ ਅਤੇ ਚਟਨੀ ਪਾ ਕੇ ਇਸ ਨੂੰ ਸਰਵ ਕਰੋ।