ਗ਼ਲਤ ਖਾਣ-ਪੀਣ ਕਾਰਨ ਅੱਜਕਲ੍ਹ ਲੋਕ ਬੀਮਾਰੀਆਂ ਦੇ ਸ਼ਿਕਾਰ ਹੁੰਦੇ ਜਾ ਰਹੇ ਹਨ। ਅੱਜਕਲ੍ਹ ਡਾਇਬਟੀਜ਼, ਬਲੱਡ ਪ੍ਰੈਸ਼ਰ, ਐਸੀਡਿਟੀ ਅਤੇ ਜੋੜਾਂ ‘ਚ ਦਰਦ ਹੋਣਾ ਆਮ ਸਮੱਸਿਆ ਹੋ ਗਈ ਹੈ। ਇਨ੍ਹਾਂ ਬੀਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋ ਕਰਦੇ ਹਨ ਜਿਸ ਦੇ ਨਤੀਜੇ ਨਾਮਮਾਤਰ ਹੀ ਨਿਕਲਦੇ ਹਨ। ਅਜਿਹੇ ਤੁਸੀਂ ਹਿੰਗ ਦੀ ਵਰਤੋਂ ਕਰ ਕੇ ਕਈ ਬੀਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ। ਗਰਮ ਪਾਣੀ ‘ਚ ਇੱਕ ਚੁਟਕੀ ਹਿੰਗੇ ਮਿਲਾ ਕੇ ਪੀਣੀ ਚਾਹੀਦੀ ਹੈ। ਇਸ ਨਾਲ ਸ਼ਰੀਰ ਨੂੰ ਕਈ ਫ਼ਾਇਦੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਹਿੰਗ ਵਾਲਾ ਪਾਣੀ ਪੀਣ ਦੇ ਫ਼ਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਉਨ੍ਹਾਂ ਫ਼ਾਇਦਿਆਂ ਬਾਰੇ।
ਡਾਇਬਟੀਜ਼ ਤੋਂ ਦੇਵੇ ਰਾਹਤ – ਹਿੰਗ ਦਾ ਪਾਣੀ ਪੀਣ ਨਾਲ ਸ਼ਰੀਰ ‘ਚ ਬਲੱਡ ਸ਼ੂਗਰ ਦਾ ਪੱਧਰ ਸੰਤੁਲਿਤ ਹੁੰਦਾ ਹੈ ਜਿਸ ਵਜ੍ਹਾ ਨਾਲ ਡਾਇਬਟੀਜ਼ ਹੋਣ ਦਾ ਖ਼ਤਰਾ ਨਹੀਂ ਰਹਿੰਦਾ। ਇਸ ਤੋਂ ਇਲਾਵਾ ਡਾਇਬਟੀਜ਼ ਦੇ ਰੋਗੀ ਨੂੰ ਰੋਜ਼ਾਨਾ ਇਸ ਦਾ ਪਾਣੀ ਪੀਣਾ ਚਾਹੀਦਾ ਹੈ। ਇਸ ਨਾਲ ਕਾਫ਼ੀ ਲਾਭ ਮਿਲਦਾ ਹੈ।
ਹਿੰਗ ਦਾ ਪਾਣੀ ਖ਼ਤਮ ਕਰੇ ਗੈਸ – ਹਿੰਗ ਦਾ ਪਾਣੀ ਗੈਸ ਦੀ ਸਮੱਸਿਆ ਨੂੰ ਦੂਰ ਕਰਨ ‘ਚ ਵੀ ਬੇਹੱਦ ਲਾਭਦਾਇਕ ਸਿੱਧ ਹੁੰਦਾ ਹੈ। ਗ਼ਲਤ ਖਾਣ ਪਾਣ ਦੀ ਵਜ੍ਹਾ ਨਾਲ ਲੋਕਾਂ ਨੂੰ ਗੈਸ ਦੀ ਸਮੱਸਿਆ ਹੋ ਜਾਂਦੀ ਹੈ ਜੋ ਅੱਜਕਲ ਆਮ ਦੇਖਣ ਨੂੰ ਮਿਲਦੀ ਹੈ। ਰੋਜ਼ਾਨਾ ਸਵੇਰੇ ਖ਼ਾਲੀ ਪੇਟ ਇੱਕ ਗਿਲਾਸ ਪਾਣੀ ‘ਚ ਹਿੰਗ ਮਿਲਾ ਕੇ ਪੀਣੀ ਚਾਹੀਦੀ ਹੈ। ਇਸ ‘ਚ ਮੋਜੂਦ ਐਂਟੀ ਇੰਫ਼ਲੇਮੇਟਰੀ ਗੁਣ ਡਾਈਜੈਸ਼ਨ ਸਿਸਟਮ ਨੂੰ ਸੁਧਾਰਦੇ ਹਨ।
ਯੂਰਿਨ ਦੀ ਸਮੱਸਿਆ – ਯੂਰਿਨ ਦੀ ਸੱਮਸਿਆ ਨੂੰ ਖ਼ਤਮ ਕਰਨ ‘ਚ ਹਿੰਗ ਪਾਣੀ ਕਾਫ਼ੀ ਲਾਹੇਵੰਦ ਮੰਨਿਆ ਜਾਂਦਾ ਹੈ। ਜਿਨ੍ਹਾਂ ਲੋਕਾਂ ਨੂੰ ਯੂਰਿਨ ਇੰਫ਼ੈਕਸ਼ਨ ਜਾਂ ਇਸ ਨਾਲ ਜੁੜੀਆਂ ਕੋਈ ਹੋਰ ਸਮੱਸਿਆਵਾਂ ਹੁੰਦੀਆਂ ਹਨ ਉਨ੍ਹਾਂ ਨੂੰ ਰੋਜ਼ਾਨਾ ਸਵੇਰ ਦੇ ਸਮੇਂ ਖ਼ਾਲੀ ਪੇਟ ਹਿੰਗ ਦਾ ਪਾਣੀ ਪੀਣਾ ਚਾਹੀਦਾ ਹੈ।
ਹੱਡੀਆਂ ਕਰੇ ਮਜ਼ਬੂਤ – ਹਿੰਗ ‘ਚ ਐਂਟੀ-ਇੰਫ਼ਲੇਮੇਟਰੀ ਗੁਣ ਪਾਇਆ ਜਾਂਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਕਰਨ ‘ਚ ਸਹਾਇਕ ਹੁੰਦਾ ਹੈ। ਹਿੰਗ ਦਾ ਪਾਣੀ ਪੀਣ ਨਾਲ ਨਾ ਸਿਰਫ਼ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਸਗੋਂ ਜੋੜਾਂ ਦੇ ਦਰਦਾਂ ਤੋਂ ਵੀ ਛੁਟਕਾਰਾ ਮਿਲਦਾ ਹੈ।
ਐਜ਼ਮਾ ਦੇ ਰੋਗੀ ਪੀਣ ਹਿੰਗ ਦਾ ਪਾਣੀ – ਐਜ਼ਮਾ ਦੇ ਰੋਗੀਆਂ ਨੂੰ ਵੀ ਹਿੰਗ ਦਾ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਇਸ ‘ਚ ਮਜ਼ਬੂਤ ਐਂਟੀ-ਬੈਕਟੀਰਿਅਲ ਗੁਣ ਸਾਹ ਫ਼ੁੱਲਣ ਦੀ ਸਮੱਸਿਆ ਨੂੰ ਘੱਟ ਕਰਦਾ ਹੈ।
ਖ਼ੂਨ ਦੀ ਕਮੀ ਕਰੇ ਪੂਰੀ – ਸ਼ਰੀਰ ‘ਚ ਖ਼ੂਨ ਦੀ ਕਮੀ ਹੋਣ ‘ਤੇ ਅਨੀਮੀਆ ਦੀ ਸਮੱਸਿਆ ਹੋ ਜਾਂਦੀ ਹੈ ਅਜਿਹੇ ‘ਚ ਹਿੰਗ ‘ਚ ਮੌਜੂਦ ਆਇਰਨ ਨਾਲ ਸ਼ਰੀਰ ‘ਚ ਖ਼ੂਨ ਦੀ ਕਮੀ ਪੂਰੀ ਹੋ ਜਾਂਦੀ ਹੈ। ਇਸ ਲਈ ਹਿੰਗ ਦੇ ਪਾਣੀ ਦੀ ਰੋਜ਼ਾਨਾ ਵਰਤੋਂ ਕਰਨੀ ਚਾਹੀਦੀ ਹੈ।
ਅੱਖਾਂ ਦੀ ਰੋਸ਼ਨੀ ਵਧਾਏ – ਹਿੰਗ ਦਾ ਪਾਣੀ ਅੱਖਾਂ ਦੀ ਰੋਸ਼ਨੀ ਵਧਾਉਣ ‘ਚ ਵੀ ਲਾਹੇਵੰਦ ਮੰਨਿਆ ਜਾਂਦਾ ਹੈ। ਹਿੰਗ ਦੇ ਪਾਣੀ ‘ਚ ਵੀਟਾ ਕੈਰੋਟੀਨ ਤੱਤ ਪਾਇਆ ਜਾਂਦਾ ਹੈ ਜੋ ਅੱਖਾਂ ਦੀ ਰੋਸ਼ਨੀ ਵਧਾਉਂਦਾ ਹੈ। ਇਸ ਦੇ ਲਈ ਰੋਜ਼ਾਨਾ ਸਵੇਰੇ ਹਿੰਗ ਦੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ।
ਦੰਦਾਂ ਨੂੰ ਬਣਾਏ ਮਜ਼ਬੂਤ – ਹਿੰਗ ‘ਚ ਐਂਟੀ-ਔਕਸੀਡੈਂਟ ਗੁਣ ਪਾਇਆ ਜਾਂਦਾ ਹੈ ਜੋਕਿ ਦੰਦਾਂ ਨੂੰ ਮਜ਼ਬੂਤ ਕਰਨ ‘ਚ ਸਹਾਇਕ ਹੁੰਦਾ ਹੈ। ਦੰਦਾਂ ਦੀਆਂ ਸਮੱਸਿਆਵਾਂ ਤੋਂ ਨਿਜਾਤ ਪਾਉਣ ਲਈ ਰੋਜ਼ਾਨਾ ਸਵੇਰੇ ਗਰਮ ਪਾਣੀ ‘ਚ ਹਿੰਗ ਪਾ ਕੇ ਪੀਣੀ ਚਾਹੀਦਾ ਹੈ। ਅਜਿਹਾ ਕਰਨ ਨਾਲ ਨਾ ਸਿਰਫ਼ ਦੰਦ ਮਜ਼ਬੂਤ ਹੋਣਗੇ ਸਗੋਂ ਦੰਦਾਂ ਦੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲੇਗਾ।
ਸੂਰਜਵੰਸ਼ੀ