ਪਠਾਨਕੋਟ : 2017 ਉਪ ਚੋਣਾਂ ‘ਚ ਨਵਜੋਤ ਸਿੰਘ ਸਿੱਧੂ ਤੇ ਮਨਪ੍ਰੀਤ ਸਿੰਘ ਬਾਦਲ ‘ਤੇ ਸਲਾਰੀਆਂ ਨੇ ਗਲਤ ਪ੍ਰਚਾਰ ਕਰਨ ਦਾ ਦੋਸ਼ ਲਗਾਇਆ ਸੀ, ਜਿਸ ਕਾਰਨ ਸਲਾਰੀਆ ਨੇ ਸਿੱਧੂ ਤੇ ਮਨਪ੍ਰੀਤ ਬਾਦਲ ‘ਤੇ 100-100 ਕਰੋੜ ਰੁਪਏ ਮਾਣਹਾਨੀ ਦਾ ਦਾਅਵਾ ਪਠਾਨਕੋਟ ਅਦਾਲਤ ‘ਚ ਕੀਤਾ ਸੀ। ਇਸ ਕੇਸ ਦੀ ਤਾਰੀਖ ਭੁਗਤਣ ਲਈ ਸਵਰਣ ਸਲਾਰੀਆ ਅੱਜ ਪਠਾਨਕੋਟ ਪਹੁੰਚੇ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਵਰਣ ਸਲਾਰੀਆ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਕੋਰਟ ਜਲਦ ਸਿੱਧੂ ਤੇ ਮਨਪ੍ਰੀਤ ਬਾਦਲ ਨੂੰ ਸੰਮਨ ਜਾਰੀ ਕਰੇਗੀ। ਉਨ੍ਹਾਂ ਕਿਹਾ ਕਿ ਇਹ ਕੇਸ ਮੈਂ ਪੈਸੇ ਲੈਣ ਲਈ ਨਹੀਂ ਸਗੋਂ ਇਨਸਾਫ ਲੈਣ ਲਈ ਕੀਤਾ ਹੈ। ਉਥੇ ਹੀ ਉਨ੍ਹਾਂ ਦੇ ਵਕੀਲ ਨੇ ਕਿ ਉਨ੍ਹਾਂ ਨੂੰ ਕੋਰਟ ‘ਤੇ ਪੂਰਾ ਭਰੋਸਾ ਤੇ ਉਮੀਦ ਹੈ ਕਿ ਅਗਲੀ ਤਾਰੀਖ ਤੱਕ ਦੋਵੇਂ ਕਾਂਗਰਸੀ ਨੇਤਾਵਾਂ ਨੂੰ ਸੰਮਨ ਜਾਰੀ ਹੋ ਸਕਦਾ ਹੈ।
ਦੱਸ ਦੇਈਏ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸਾਂਸਦ ਰਹੇ ਵਿਨੋਦ ਖੰਨਾ ਦੇ ਦਿਹਾਂਤ ਤੋਂ ਬਾਅਦ ਭਾਜਪਾ ਨੇ ਉਪ ਚੋਣਾਂ ‘ਚ ਸਵਰਣ ਸਲਾਰੀਆਂ ਨੂੰ 2017 ‘ਚ ਚੋਣ ਮੈਦਾਨ ‘ਚ ਉਤਾਰਿਆ ਸੀ ਦੂਜੇ ਪਾਸੇ ਕਾਂਗਰਸ ਵਲੋਂ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੂੰ ਮੈਦਾਨ ਉਤਾਰਿਆ ਗਿਆ ਸੀ। ਇਨ੍ਹਾਂ ਚੋਣਾਂ ‘ਚ ਸਵਰਣ ਸਲਾਰੀਆ ਹਾਰ ਗਏ ਸਨ। ਇਨ੍ਹਾਂ ਚੋਣਾਂ ‘ਚ ਨਵਜੋਤ ਸਿੰਘ ਸਿੱਧੂ ਤੇ ਮਨਪ੍ਰੀਤ ਸਿੰਘ ਬਾਦਲ ‘ਤੇ ਸਲਾਰੀਆਂ ਨੇ ਗਲਤ ਪ੍ਰਚਾਰ ਕਰਨ ਦਾ ਦੋਸ਼ ਲਗਾਇਆ ਸੀ, ਜਿਸ ਕਾਰਨ ਸਲਾਰੀਆ ਨੇ ਸਿੱਧੂ ਤੇ ਮਨਪ੍ਰੀਤ ਬਾਦਲ ‘ਤੇ 100-100 ਕਰੋੜ ਰੁਪਏ ਮਾਣਹਾਨੀ ਦਾ ਦਾਅਵਾ ਪਠਾਨਕੋਟ ਅਦਾਲਤ ‘ਚ ਕੀਤਾ ਸੀ।