ਨਵੀਂ ਦਿੱਲੀ—ਅੱਜ ਹਿੰਦੀ ਦਿਵਸ ਮੌਕੇ ‘ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਰਤ ‘ਚ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਨੂੰ ਅੱਗੇ ਵਧਾਉਣ ਅਤੇ ਇੱਕਜੁੱਟ ਕਰਨ ਦੀ ਅਪੀਲ ਕੀਤੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਕੇ ਕਿਹਾ ਹੈ ਕਿ ਅੱਜ ਹਿੰਦੀ ਦਿਵਸ ਦੇ ਮੌਕੇ ‘ਤੇ ਮੈਂ ਪੂਰੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਅਪੀਲ ਕਰਦਾ ਹਾਂ ਕਿ ਅਸੀਂ ਆਪਣੀ ਆਪਣੀ ਮਾਤ ਭਾਸ਼ਾ ਦੀ ਵਰਤੋਂ ਨੂੰ ਵਧਾਈਏ ਅਤੇ ਇਸ ਦੇ ਨਾਲ ਹਿੰਦੀ ਭਾਸ਼ਾ ਦਾ ਵੀ ਵਰਤੋਂ ਕਰ ਕੇ ਦੇਸ਼ ਦੀ ਇੱਕ ਭਾਸ਼ਾ ਦੇ ਸਤਿਕਾਰਯੋਗ ਬਾਪੂ ਅਤੇ ਲੋਹ ਪੁਰਸ਼ ਸਰਦਾਰ ਪਟੇਲ ਦੇ ਸੁਪਨੇ ਨੂੰ ਸਾਕਾਰ ਕਰਨ ‘ਚ ਯੋਗਦਾਨ ਦੇਈਏ। ਤੁਹਾਨੂੰ ਸਾਰਿਆਂ ਨੂੰ ਹਿੰਦੀ ਦਿਵਸ ‘ਤੇ ਹਾਰਦਿਕ ਸ਼ੁੱਭਕਾਮਨਾਵਾਂ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਕੇ ਲਿਖਿਆ ਹੈ, ”ਭਾਰਤ ਕਈ ਭਾਸ਼ਾਵਾਂ ਦਾ ਦੇਸ਼ ਹੈ ਅਤੇ ਹਰ ਭਾਸ਼ਾ ਦਾ ਆਪਣਾ ਮਹੱਤਵ ਹੈ ਪਰ ਪੂਰੇ ਦੇਸ਼ ਦੀ ਇੱਕ ਭਾਸ਼ਾ ਹੋਣਾ ਬਹੁਤ ਜਰੂਰੀ ਹੈ, ਜੋ ਵਿਸ਼ਵ ‘ਚ ਭਾਰਤ ਦੀ ਪਹਿਚਾਣ ਬਣੇ। ਅੱਜ ਦੇਸ਼ ਨੂੰ ਏਕਤਾ ਦੀ ਡੋਰ ‘ਚ ਬੰਨ੍ਹਣ ਦਾ ਕੰਮ ਜੇਕਰ ਕੋਈ ਇੱਕ ਭਾਸ਼ਾ ਕਰ ਸਕਦੀ ਹੈ ਤਾਂ ਉਹ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਹਿੰਦੀ ਭਾਸ਼ਾ ਹੀ ਹੈ।”
ਦੱਸ ਦੇਈਏ ਕਿ ਭਾਰਤ ‘ਚ ਰਾਸ਼ਟਰੀ ਪੱਧਰ ‘ਤੇ 2 ਅਧਿਕਾਰਤ ਭਾਸ਼ਾਵਾ ਹਨ ਜਦਕਿ 22 ਭਾਸ਼ਾਵਾਂ ਸੂਬੇ ਦੀ ਭਾਸ਼ਾ ਤਹਿਤ ਦਰਜਾ ਪ੍ਰਾਪਤ ਹੈ ਪਰ ਦੇਸ਼ ‘ਚ ਹੁਣ ਤੱਕ ਕਿਸੇ ਨੂੰ ਰਾਸ਼ਟਰੀ ਭਾਸ਼ਾ ਦਾ ਦਰਜਾ ਪ੍ਰਾਪਤ ਨਹੀਂ ਹੈ।