ਸੰਗਰੂਰ : ਈ. ਜੀ. ਐਸ. ਏ., ਆਈ. ਈ. ਈ. ਟੀ. ਟੀ. ਪਾਸ ਯੂਨੀਅਨ ਵੱਲੋਂ ਮੱਖਣ ਸਿੰਘ ਤੋਲਾਵਾਲ ਦੀ ਅਗਵਾਈ ਹੇਠ ਅੱਜ ਅਣਮਿੱਥੇ ਸਮੇਂ ਲਈ ਵਿਜੇ ਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕਰਕੇ ਰੋਡ ਜਾਮ ਕਰਕੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਅਧਿਆਪਕਾਂ ਅਤੇ ਪੁਲਸ ਵਿਚਾਲੇ ਧੱਕਾ-ਮੁੱਕੀ ਵੀ ਹੋਈ ਅਤੇ ਇਸ ਧੱਕਾ-ਮੁੱਕੀ ਦੌਰਾਨ ਅਧਿਆਪਕ ਆਗੂ ਮੱਖਣ ਸਿੰਘ ਤੋਲਾਵਾਲ ਗਸ਼ ਖਾ ਕੇ ਡਿੱਗ ਪਏ।
ਇਸ ਪ੍ਰਦਰਸ਼ਨ ਦੌਰਾਨ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵਿਜੇਇੰਦਰ ਸਿੰਗਲਾ ਦੀ ਕੋਠੀ ਪਹੁੰਚੇ ਹੋਏ ਸਨ। ਅਧਿਆਪਕਾਂ ਵੱਲੋਂ ਕੋਠੀ ਦੇ ਸਾਰੇ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ। ਅਧਿਆਪਕਾਂ ਦਾ ਕਹਿਣਾ ਹੈ ਕਿ ਇਹ ਧਰਨਾ ਉਦੋਂ ਤੱਕ ਜ਼ਾਰੀ ਰਹੇਗਾ ਜਦੋਂ ਤੱਕ ਸਿੱਖਿਆ ਮੰਤਰੀ ਉਨ੍ਹਾਂ ਦੀਆਂ ਮੰਗਾਂ ਮੰਨਣ ਸਬੰਧੀ ਲਿਖਤੀ ਰੂਪ ਵਿਚ ਨਹੀਂ ਦੇਣਗੇ।