ਬਠਿੰਡਾ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਬਠਿੰਡਾ ਦੇ ਏਮਜ਼ ਹਸਪਤਾਲ ਪੁੱਜੇ, ਜਿੱਥੇ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਸਪਤਾਲ ਵਿਚ ਬੂਟੇ ਲਗਾਏ। ਉਥੇ ਹੀ ਨੰਨ੍ਹੀ ਛਾਂ ਦੇ 11 ਸਾਲ ਪੂਰੇ ਹੋ ਜਾਣ ‘ਤੇ ਕੇਂਦਰੀ ਮੰਤਰੀ ਵਲੋਂ ਕੇਕ ਵੀ ਕੱਟਿਆ ਗਿਆ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ 15 ਹਜ਼ਾਰ ਦੇ ਕਰੀਬ ਬੂਟੇ ਕਰਮਚਾਰੀ ਅਤੇ ਵਰਕਰਾਂ ਨੂੰ ਦਿੱਤੇ ਗਏ ਹਨ ਜੋ ਘਰਾਂ ਅਤੇ ਪਿੰਡਾਂ ਵਿਚ ਲਗਾਏ ਜਾਣਗੇ ਤਾਂ ਕਿ ਮਾਹੌਲ ਸਾਫ਼-ਸਾਫ਼ ਖੁਸ਼ਹਾਲੀ ਭਰਿਆ ਬਣਿਆ ਰਹੇ।
ਇਸ ਮੌਕੇ ਪਾਕਿਸਤਾਨ ਵੱਲੋਂ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਸੰਗਤ ‘ਤੇ ਲਗਾਏ ਗਏ ਸਰਵਿਸ ਚਾਰਜ ‘ਤੇ ਉਨ੍ਹਾਂ ਕਿਹਾ ਕਿ ਪਾਕਿਸਤਾਨ ਆਪਣੀ ਖ਼ਰਾਬ ਮਾਲੀ ਹਾਲਤ ਦੇ ਚਲਦੇ ਕਾਫ਼ੀ ਹੱਦ ਤੱਕ ਹੇਠਾਂ ਡਿੱਗ ਗਿਆ ਹੈ ਕਿ ਉਹ ਹੁਣ ਧਾਰਮਿਕ ਸਥਾਨ ‘ਤੇ ਜਾਣ ਵਾਲੇ ਸ਼ਰਧਾਲੂਆਂ ਤੋਂ ਭਾਰੀ ਫੀਸ ਵਸੂਲਣ ਦਾ ਮੰਨ ਬਣਾਈ ਬੈਠਾ ਹੈ।
ਉਥੇ ਹੀ ਮਨਪ੍ਰੀਤ ਬਾਦਲ ਵਲੋਂ ਕੱਲ ਪੰਜਾਬ ਦੇ ਨੌਜਵਾਨਾਂ ਨੂੰ ਦੀਵਾਲੀ ਤੋਂ ਪਹਿਲਾਂ ਸਮਾਰਟਫੋਨ ਵੰਡੇ ਜਾਣ ਦੇ ਦਿੱਤੇ ਬਿਆਨ ‘ਤੇ ਬੀਬੀ ਬਾਦਲ ਨੇ ਕਿਹਾ ਕਿ ਮਨਪ੍ਰੀਤ ਬਾਦਲ ਹਮੇਸ਼ਾ ਝੂਠ ਬੋਲਦੇ ਹਨ। ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਤਾਂ ਪੰਜਾਬ ਵਿਚ ਵੱਡੀਆਂ-ਵੱਡੀਆਂ ਇੰਡਸਟਰੀਆਂ ਲਿਆਉਣ ਦੀਆਂ ਕਰਦੇ ਸਨ ਪਰ ਅਜੇ ਤੱਕ ਕੋਈ ਇੰਡਸਟਰੀ ਨਹੀਂ ਲਿਆਏ।