ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ‘ਚ 4 ਨਵੰਬਰ ‘ਚ ਮੁੜ ਲਾਗੂ ਹੋ ਰਹੇ ਓਡ-ਈਵਨ ਨਿਯਮ ਦੀ ਉਲੰਘਣਾ ਕਰਨ ‘ਤੇ ਮੋਟਰ ਵਾਹਨ ਕਾਨੂੰਨ ਦੇ ਅਧੀਨ 20 ਹਜ਼ਾਰ ਰੁਪਏ ਦਾ ਜ਼ੁਰਮਾਨਾ ਲੱਗ ਸਕਦਾ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤਾ। ਓਡ-ਈਵਨ ਦੇ ਅਧੀਨ ਵਾਹਨਾਂ ਦੀ ਰਜਿਸਟਰੇਸ਼ਨ ਗਿਣਤੀ ਦੇ ਆਖਰੀ ਅੰਕ ਦੇ ਆਧਾਰ ‘ਤੇ ਇਕ ਦਿਨ ਸਿਰਫ ਓਡ ਅੰਕ ਦੀਆਂ ਗੱਡੀਆਂ ਅਤੇ ਅਗਲੇ ਦਿਨ ਸਿਰਫ਼ ਈਵਨ ਅੰਕ ਦੇ ਵਾਹਨ ਸੜਕਾਂ ‘ਤੇ ਚੱਲਦੇ ਹਨ। ਇਸ ਤੋਂ ਪਹਿਲਾਂ ਜਨਵਰੀ ਅਤੇ ਅਪ੍ਰੈਲ 2016 ‘ਚ ਦਿੱਲੀ ਸਰਕਾਰ ਨੇ ਓਡ-ਈਵਨ ਯੋਜਨਾ ਲਾਗੂ ਕੀਤੀ ਸੀ। ਉਸ ਸਮੇਂ ਇਸ ਦੀ ਉਲੰਘਣਾ ਕਰਨ ‘ਤੇ 2 ਹਜ਼ਾਰ ਰੁਪਏ ਦੇ ਜ਼ੁਰਮਾਨੇ ਦਾ ਪ੍ਰਬੰਧ ਸੀ।
ਇਕ ਅਧਿਕਾਰੀ ਨੇ ਦੱਸਿਆ ਕਿ ਹਾਲਾਂਕਿ ਜ਼ੁਰਮਾਨੇ ਨੂੰ ਲੈ ਕੇ ਆਖਰੀ ਫੈਸਲਾ ਹਾਲੇ ਨਹੀਂ ਲਿਆ ਗਿਆ ਹੈ, ਕਿਉਂਕਿ ਮੋਟਰ ਵਾਹਨ ਕਾਨੂੰਨ ਦੇ ਅਧੀਨ ਉਲੰਘਣਾ ਦੇ ਕਈ ਮਾਮਲਿਆਂ ਨੂੰ ਇਕੱਠੇ ਜੋੜਨ ਦੀ ਨੋਟੀਫਿਕੇਸ਼ਨ ਨੂੰ ਦਿੱਲੀ ਸਰਕਾਰ ਨੇ ਹਾਲੇ ਨੋਟੀਫਾਇਡ ਨਹੀਂ ਕੀਤਾ ਹੈ। ਉਨ੍ਹਾਂ ਨੇ ਕਿਹਾ,”ਸਰਕਾਰ ਕੋਲ ਜ਼ੁਰਮਾਨਾ ਘੱਟ ਕਰਨ ਦਾ ਅਧਿਕਾਰ ਹੈ। ਉਹ ਅਜਿਹਾ ਕਰ ਵੀ ਸਕਦੀ ਹੈ ਅਤੇ ਨਹੀਂ ਵੀ ਕਰ ਸਕਦੀ ਹੈ।”
ਮੋਟਰ ਵਾਹਨ ਕਾਨੂੰਨ ਦੀ ਧਾਰਾ 115 ਦੇ ਅਧੀਨ ਓਡ-ਈਵਨ ਨਿਯਮ ਦੀ ਉਲੰਘਣਾ ‘ਤੇ ਜ਼ੁਰਮਾਨੇ ਨੂੰ ਸੋਧ ਤੋਂ ਬਾਅਦ 2 ਹਜ਼ਾਰ ਰੁਪਏ ਤੋਂ ਵਧਾ ਕੇ 20 ਹਜ਼ਾਰ ਕਰ ਦਿੱਤਾ ਗਿਆ ਹੈ। ਇਹ ਸੋਧ ਇਸ ਸਾਲ ਇਕ ਦਸੰਬਰ ਤੋਂ ਲਾਗੂ ਕੀਤੇ ਗਏ ਸਨ। ਮੋਟਰ ਵਾਹਨ ਕਾਨੂੰਨ ਦੀ ਧਾਰਾ 115 ਰਾਜ ਸਰਕਾਰ ਨੂੰ ਵਾਹਨਾਂ ਦੀ ਵਰਤੋਂ ਰੋਕਣ ਦਾ ਅਧਿਕਾਰ ਦਿੰਦੀ ਹੈ ਅਤੇ ਦਿੱਲੀ ਸਕਾਰ ਨੇ ਇਸ ਦੇ ਆਧਾਰ ‘ਤੇ ਓਡ-ਈਵਨ ਯੋਜਨਾ ਲਾਗੂ ਕੀਤੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਾਲ ‘ਚ ਐਲਾਨ ਕੀਤਾ ਸੀ ਕਿ ਸਰਦੀਆਂ ‘ਚ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਰੱਖਣ ਲਈ 4 ਤੋਂ 15 ਨਵੰਬਰ ਤੱਕ 7 ਬਿੰਦੂਆਂ ਵਾਲੀਆਂ ਕਾਰਜ ਯੋਜਨਾ ਦੇ ਅਧੀਨ ਦਿੱਲੀ ‘ਚ ਓਡ-ਈਵਨ ਯੋਜਨਾ ਲਾਗੂ ਕੀਤੀ ਜਾਵੇਗੀ।