ਸਮੱਗਰੀ
ਪਾਣੀ 440 ਮਿਲੀਲੀਟਰ
ਦਾਲਚੀਨੀ ਸਟਿਕ 2
ਲੌਂਗ 5
ਗ੍ਰੀਨ ਇਲਾਇਚੀਆਂ 4
ਕੇਸਰ 1/2 ਚੱਮਚ
ਚਾਹ 1 ਵੱਡਾ ਚੱਮਚ
ਬਾਦਾਮ 50 ਗ੍ਰਾਮ ਗਾਰਨਿਸ਼ਿੰਗ ਲਈ
ਬਣਾਉਣ ਦੀ ਵਿਧੀ
ਘੱਟ ਗੈਸ ‘ਤੇ ਇੱਕ ਪੈਨ ‘ਚ 440 ਮਿਲੀਲੀਟਰ ਪਾਣੀ ਗਰਮ ਕਰੋ। ਫ਼ਿਰ ਇਸ ‘ਚ ਦੋ ਦਾਲਚੀਨੀ ਸਟਿਕਸ, ਪੰਜ ਲੌਂਗ, ਚਾਰ ਗ੍ਰੀਨ ਇਲਾਇਚੀਆਂ, ਅੱਧਾ ਛੋਟਾ ਚੱਮਚ ਕੇਸਰ ਮਿਲਾ ਕੇ ਤਿੰਨ ਤੋਂ ਚਾਰ ਮਿੰਟ ਤਕ ਉਬਾਲ ਲਓ। ਉਸ ਤੋਂ ਬਾਅਦ ਇਸ ‘ਚ ਇੱਕ ਵੱਡਾ ਚੱਮਚ ਚਾਹ, 50 ਗ੍ਰਾਮ ਖੰਡ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ ਇਸ ਨੂੰ ਉਬਾਲ ਲਓ। ਫ਼ਿਰ ਇਸ ਨੂੰ ਇੱਕ ਕੱਪ ‘ਚ ਪਾ ਕੇ ਇਸ ਨੂੰ ਬਾਦਾਮ ਅਤੇ ਕੇਸਰ ਦੇ ਨਾਲ ਗਾਰਨਿਸ਼ ਕਰੋ। ਤੁਹਾਡਾ ਕਸ਼ਮੀਰੀ ਕਾੜ੍ਹਾ ਤਿਆਰ ਹੈ ਇਸ ਨੂੰ ਸਰਵ ਕਰੋ।