ਬੌਲੀਵੁਡ ਅਦਾਕਾਰ ਸੰਜੈ ਦੱਤ ਦਾ ਅਕਸ ਹਮੇਸ਼ਾ ਗੈਂਗਸਟਰ ਵਾਲਾ ਰਿਹਾ ਹੈ। ਚਾਹੇ ਉਹ ਰੀਲ ਲਾਈਫ਼ ਦੀ ਗੱਲ ਹੋਵੇ ਜਾਂ ਰਿਅਲ ਲਾਈਫ਼ ਦੀ ਹਾਲਾਂਕਿ ਇੱਕ ਵਾਰ ਸੰਜੈ ਦੱਤ ਨੂੰ ਹੀ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਅਗਵਾਕਾਰ ਸਫ਼ਲ ਨਹੀਂ ਹੋ ਸਕੇ। ਸੋਨੀ TV ‘ਤੇ ਪ੍ਰਸਾਰਿਤ ਹੋਣ ਵਾਲੇ ਦਾ ਕਪਿਲ ਸ਼ਰਮਾ ਸ਼ੋਤ ‘ਤੇ ਇੱਕ ਵਾਰ ਦੇ ਮਹਿਮਾਨ ਸਨ ਸੰਜੈ ਦੱਤ ਅਤੇ ਉਨ੍ਹਾਂ ਦੀ ਪਤਨੀ ਮਾਨਿਅਤਾ ਦੱਤ। ਉਨ੍ਹਾਂ ਦੇ ਨਾਲ ਹੀ ਫ਼ਿਲਮ ਪ੍ਰਸਥਾਨਮ ਦੀ ਕਾਸਟ ਵੀ ਸੈੱਟ ‘ਤੇ ਪਹੁੰਚੀ ਹੋਈ ਸੀ ਜਿੱਥੇ ਸਾਰਿਆਂ ਨੇ ਖ਼ੂਬ ਮਸਤੀ ਕੀਤੀ।
ਇਸ ਦੌਰਾਨ ਕਪਿਲ ਸ਼ਰਮਾ ਸੰਜੇ ਦੱਤ ਅਤੇ ਟੀਮ ਪ੍ਰਸਥਾਨਮ ਤੋਂ ਕੁੱਝ ਅਫ਼ਵਾਹਾਂ ਬਾਰੇ ਪੁੱਛ ਰਹੇ ਸਨ। ਓਦੋਂ ਕਪਿਲ ਨੇ ਸੰਜੈ ਦੱਤ ਨੂੰ ਪੁੱਛਿਆ ਕਿ ਇੱਕ ਅਫ਼ਵਾਹ ਹੈ ਕਿ ਫ਼ਿਲਮ ਮੁਝੇ ਜੀਨੇ ਦੋ ਦੀ ਸ਼ੂਟਿੰਗ ਦੌਰਾਨ ਤੁਹਾਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਗੱਲ ਦਾ ਜਵਾਬ ਦਿੰਦਿਆਂ ਸੰਜੈ ਦੱਤ ਨੇ ਪੂਰਾ ਵਾਕਿਆ ਦੱਸਿਆ। ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਇਹ ਫ਼ਿਲਮ ਸੰਜੇ ਦੱਤ ਦੇ ਪਿਤਾ ਸੁਨੀਲ ਦੱਤ ਦੀ ਸੀ, ਅਤੇ ਉਸ ਵੇਲੇ ਸੰਜੇ ਦੱਤ ਕਾਫ਼ੀ ਛੋਟੇ ਸਨ।
ਕਪਿਲ ਸ਼ਰਮਾ ਦੇ ਸਵਾਲ ਦਾ ਜਵਾਬ ਦਿੰਦਿਆਂ ਸੰਜੈ ਦੱਤ ਨੇ ਦੱਸਿਆ, ”ਮੈਨੂੰ ਕਿਡਨੈਪ ਨਹੀਂ ਕੀਤਾ ਗਿਆ ਸੀ ਪਰ ਕੋਸ਼ਿਸ਼ ਕੀਤੀ ਗਈ ਸੀ। ਅਸਲ ਵਿੱਚ ਫ਼ਿਲਮ ਮੁਝੇ ਜੀਨੇ ਦੋ ਦੀ ਸ਼ੂਟਿੰਗ ਦੌਰਾਨ ਰੂਪਾ ਡਾਕੂ ਸੈੱਟ ‘ਤੇ ਆ ਗਿਆ ਸੀ। ਉਸ ਨੇ ਮੈਨੂੰ ਚੁੱਕ ਲਿਆ ਅਤੇ ਦੱਤ ਸਾਹਿਬ (ਸੁਨੀਲ ਦੱਤ) ਤੋਂ ਪੁੱਛਿਆ ਕਿ ਤੁਸੀਂ ਫ਼ਿਲਮ ‘ਤੇ ਕਿੰਨੇ ਪੈਸੇ ਖ਼ਰਚ ਕੀਤੇ ਹਨ। ਓਦੋਂ ਦੱਤ ਸਾਹਿਬ ਨੇ ਕਿਹਾ ਕਿ 15 ਲੱਖ ਰੁਪਏ। ਉਸ ਤੋਂ ਬਾਅਦ ਉਸ ਨੇ ਕਿਹਾ ਕਿ ਜੇਕਰ ਅਸੀਂ ਇਸ (ਸੰਜੈ ਦੱਤ) ਨੂੰ ਲੈ ਜਾਈਏ ਤਾਂ ਕਿੰਨੇ ਰੁਪਏ ਦਿਓਗੇ।
ਜ਼ਿਕਰਯੋਗ ਹੈ ਕਿ ਸੰਜੈ ਦੱਤ ਦੀ ਫ਼ਿਲਮ ਪ੍ਰਸਥਾਨਮ ਇਸ ਸ਼ੁਕਰਵਾਰ 20 ਸਤੰਬਰ 2019 ਨੂੰ ਰਿਲੀਜ਼ ਹੋ ਰਹੀ ਹੈ। ਪ੍ਰਸਥਾਨਮ ਇਸੇ ਨਾਂ ਨਾਲ ਆਈ ਤੇਲਗੂ ਹਿੱਟ ਫ਼ਿਲਮ ਦਾ ਰੀਮੇਕ ਹੈ ਜਿਸ ਨੂੰ ਦੇਵਾ ਕੱਟਾ ਡਾਇਰੈਕਟ ਕਰ ਰਹੇ ਹਨ। ਤੇਲਗੂ ਵਰਯਨ ਦਾ ਨਿਰਦੇਸ਼ਣ ਵੀ ਦੇਵਾ ਨੇ ਹੀ ਕੀਤਾ ਸੀ। ਇਸ ਫ਼ਿਲਮ ‘ਚ ਸੰਜੈ ਦੱਤ ਨਾਲ ਮਨੀਸ਼ਾ ਕੋਇਰਾਲਾ, ਅਲੀ ਫ਼ਜ਼ਲ, ਚੰਕੀ ਪਾਂਡੇ, ਅਮਾਇਆ ਦਸਤੂਰ ਅਤੇ ਜੈਕੀ ਸ਼ਰਾਫ਼ੀ ਵੀ ਲੀਡ ਰੋਲ ‘ਚ ਨਜ਼ਰ ਆਉਣਗੇ।