ਸ਼੍ਰੀ ਲੰਕਾ ਦੇ ਕੁੱਝ ਸੀਨੀਅਰ ਕ੍ਰਿਕਟਰਜ਼ ਦੁਆਰਾ ਪਾਕਿਸਤਾਨ ਦੌਰੇ ‘ਤੇ ਜਾਣ ਤੋਂ ਇਨਕਾਰ ਕਰਨਾ ਸਾਬਕਾ ਕ੍ਰਿਕਟਰ ਜਾਵੇਦ ਮਿਆਂਦਾਦ ਨੂੰ ਰਾਸ ਨਹੀਂ ਆਇਆ। ਪਾਕਿਸਤਾਨ ਦੇ ਇਸ ਸਾਬਕਾ ਕਪਤਾਨ ਨੇ ਸ਼੍ਰੀ ਲੰਕਾ ਕ੍ਰਿਕਟ ਬੋਰਡ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਉਨ੍ਹਾਂ ਖਿਡਾਰੀਆਂ ‘ਤੇ ਕੁੱਝ ਜੁਰਮਾਨਾ ਲਗਾ ਦੇਣ ਜਿਨ੍ਹਾਂ ਨੇ ਪਾਕਿਸਤਾਨ ਟੂਰ ਕਰਨ ਤੋਂ ਇਨਕਾਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਕਿ ਟੀਮ ਦੇ ਖਿਡਾਰੀਆਂ ਨੂੰ ਸਲਾਹ ਦਿੱਤੀ ਹੈ ਕਿ ਕੁੱਝ ਸ਼੍ਰੀਲੰਕਾਈ ਕ੍ਰਿਕਟਰਜ਼ ਦੇ ਇੱਥੇ ਨਾ ਆਉਣ ਨਾਲ ਪਾਕਿ ਖਿਡਾਰੀਆਂ ‘ਤੇ ਇਸ ਦਾ ਪ੍ਰਭਾਵ ਨਹੀਂ ਪੈਣਾ ਚਾਹੀਦਾ।
ਸ਼੍ਰੀਲੰਕਾਈ ਖਿਡਾਰੀਆਂ ‘ਤੇ ਭੜਕੇ ਮਿਆਂਦਾਦ ਨੇ ਪਾਕਿਸਤਾਨੀ ਕ੍ਰਿਕਟਰਜ਼ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਅਗਲੀ ਸੀਰੀਜ਼ ‘ਤੇ ਪੂਰੀ ਤਰ੍ਹਾਂ ਨਾਲ ਫ਼ੋਕਸ ਕਰਨ ਅਤੇ ਸੀਰੀਜ਼ ‘ਚ ਪੂਰਾ ਦਮ ਦਿਖਾਉਣ। ਪਾਕਿ ਖਿਡਾਰੀਆਂ ਨੂੰ ਇਸ ਸੀਰੀਜ਼ ਲਈ ਆਪਣੀਆਂ ਤਿਆਰੀਆਂ ‘ਚ ਕੋਈ ਕਸਰ ਨਹੀਂ ਛੱਡਣੀ ਚਾਹੀਦੀ। ਖਿਡਾਰੀਆਂ ਲਈ ਇਹ ਮੁੱਦਾ ਨਹੀਂ ਹੋਣਾ ਚਾਹੀਦਾ ਹੈ ਸ਼੍ਰੀ ਲੰਕਾ ਦਾ ਕਿਹੜਾ ਖਿਡਾਰੀ ਇਸ ਦੌਰੇ ‘ਤੇ ਨਹੀਂ ਆ ਰਿਹਾ। ਉਨ੍ਹਾਂ ਨੂੰ ਸਿਰਫ਼ ਆਪਣੇ ਬਿਹਤਰੀਨ ਪ੍ਰਦਰਸ਼ਨ ‘ਤੇ ਧਿਆਨ ਦੇਣਾ ਚਾਹੀਦਾ ਹੈ।
ਇੰਟਰਨੈਸ਼ਨਲ ਮੈਚ ਹੋਵੇ ਖਿਡਾਰੀ ਦੀ ਪਹਿਲੀ ਤਰਜੀਹ
ਪਾਕਿਸਤਾਨ ਦੇ ਪ੍ਰਮੁੱਖ ਅਖ਼ਬਾਰ ਡਾਅਨ ਨੇ ਮਿਆਂਦਾਦ ਦੇ ਹਵਾਲੇ ਤੋਂ ਲਿੱਖਿਆ, ”ਖਿਡਾਰੀਆਂ ਲਈ ਇੰਟਰਨੈਸ਼ਨਲ ਮੈਚ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ ਅਤੇ ਸ਼੍ਰੀ ਲੰਕਾ ਕ੍ਰਿਕਟ ਬੋਰਡ ਨੂੰ ਉਨ੍ਹਾਂ ਖਿਡਾਰੀਅ ‘ਤੇ ਜੁਰਮਾਨਾ ਲਗਾਉਣਾ ਚਾਹੀਦਾ ਹੈ ਜਿਨ੍ਹਾਂ ਨੇ ਪਾਕਿਸਤਾਨ ਦੌਰੇ ‘ਤੇ ਜਾਣ ਤੋਂ ਮਨ੍ਹਾ ਕਰ ਦਿੱਤਾ ਹੈ।

ਇਹ ਹਨ ਬਾਇਕਾਟ ਕਰਣ ਵਾਲੇ ਸ਼੍ਰੀਲੰਕਾਈ ਖਿਡਾਰੀ
ਲਸਿਥ ਮਲਿੰਗਾ, ਐਂਜਲੋ ਮੈਥੀਊਜ਼, ਨਿਰੋਸ਼ਾਨ ਡਿਕਵੇਲਾ, ਕੁਸਲ ਪਰੇਰਾ, ਧਨੰਜੈ ਡੀਸਿਲਵਾ, ਥੀਸੇਰਾ ਪਰੇਰਾ, ਅਕੀਲਾ ਧਨੰਜੈ, ਸੁਰੰਗਾ ਲਕਮਲ, ਦਿਨੇਸ਼ ਚੰਡੀਮਲ ਅਤੇ ਦਿਮੁਥ ਕਰੁਣਾਰਤਨੇ।