ਨਵੀਂ ਦਿੱਲੀ – ਸਾਬਕਾ ਕਪਤਾਨ ਸੌਰਭ ਗਾਂਗੁਲੀ ਨੇ ਕਿਹਾ ਕਿ ਭਾਰਤੀ ਕ੍ਰਿਕਟ ਟੀਮ ਦੇ ਚੋਣਕਰਤਾਵਾਂ ਅਤੇ ਕਪਤਾਨ ਵਿਰਾਟ ਕੋਹਲੀ ਨੂੰ ਹੁਣ ਮਹਿੰਦਰ ਸਿੰਘ ਧੋਨੀ ਦੇ ਭਵਿੱਖ ‘ਤੇ ਫ਼ੈਸਲਾ ਲੈਣਾ ਚਾਹੀਦਾ ਹੈ। ਹਾਲ ਹੀ ‘ਚ ਵਿਰਾਟ ਦੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਕਾਰਨ ਧੋਨੀ ਦੇ ਸੰਨਿਆਸ ਨੂੰ ਲੈ ਕੇ ਫ਼ਿਰ ਤੋਂ ਚਰਚਾ ਹੋਣ ਲੱਗੀ ਸੀ। ਹਾਲਾਂਕਿ ਸਾਬਕਾ ਕਪਤਾਨ ਧੋਨੀ ਨੇ ਅਜੇ ਤਕ ਆਪਣੇ ਸੰਨਿਆਸ ਨੂੰ ਲੈ ਕੇ ਕੋਈ ਟਿੱਪਣੀ ਨਹੀਂ ਕੀਤੀ। ਉਮੀਦ ਹੈ ਕਿ ਧੋਨੀ ਇਸ ਸਾਲ ਇੰਗਲੈਂਡ ‘ਚ ਹੋਏ ICC ਵਿਸ਼ਵ ਕੱਪ ਦੇ ਬਾਅਦ ਕ੍ਰਿਕਟ ਤੋਂ ਰਿਟਾਇਰਮੈਂਟ ਲੈ ਲੈਗਣਗੇ, ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਜਿਸ ਤੋਂ ਬਾਅਦ ਕਈ ਸਾਬਕਾ ਕ੍ਰਿਕਟਰਾਂ ਦਾ ਮੰਨਣਾ ਹੈ ਕਿ ਧੋਨੀ ਨੂੰ ਆਪਣੇ ਭਵਿੱਖ ‘ਤੇ ਕੋਈ ਫ਼ੈਸਲਾ ਨਹੀਂ ਕਰਨਾ ਚਾਹੀਦਾ ਹੈ।
ਸਾਬਕਾ ਭਾਰਤੀ ਕਪਤਾਨ ਨੇ ਕਿਹਾ, ”ਮੈਨੂੰ ਨਹੀਂ ਪਤਾ ਕਿ ਚੋਣਕਰਤਾ ਕੀ ਸੋਚ ਰਹੇ ਹਨ ਅਤੇ ਕਪਤਾਨ ਵਿਰਾਟ ਦਾ ਕੀ ਸੋਚਣਾ ਹੈ, ਪਰ ਇਹ ਸਾਰੇ ਅਹਿਮ ਲੋਕ ਹਨ ਅਤੇ ਉਨ੍ਹਾਂ ਨੂੰ ਧੋਨੀ ਦੇ ਭਵਿੱਖ ‘ਤੇ ਕੁੱਝ ਸੋਚਣਾ ਚਾਹੀਦਾ ਹੈ।” 38 ਸਾਲਾ ਧੋਨੀ ਫ਼ਿਲਹਾਲ ਭਾਰਤੀ ਟੀਮ ਦੇ ਨਾਲ ਨਹੀਂ। ਵਿਸ਼ਵ ਕੱਪ ਦੇ ਬਾਅਦ ਵੈੱਸਟ ਇੰਡੀਜ਼ ਦੌਰੇ ਤੋਂ ਧੋਨੀ ਨੇ ਖ਼ੁਦ ਨੂੰ ਅਲਗ ਕਰ ਲਿਆ ਸੀ ਅਤੇ ਫ਼ੌਜ ਦੀ ਇੱਕ ਮਹੀਨੇ ਦੀ ਟ੍ਰੇਨਿੰਗ ‘ਤੇ ਚਲਾ ਗਿਆ ਸੀ, ਪਰ ਮੌਜੂਦਾ ਘਰੇਲੂ ਦੱਖਣੀ ਅਫ਼ਰੀਕੀ ਸੀਰੀਜ਼ ਲਈ ਵੀ ਸੀਮਿਤ ਓਵਰ ਟੀਮ ‘ਚ ਧੋਨੀ ਨੂੰ ਜਗ੍ਹਾ ਨਹੀਂ ਮਿਲੀ। ਗਾਂਗੁਲੀ ਨੇ ਨਾਲ ਹੀ ਦੱਖਣੀ ਅਫ਼ਰੀਕਾ ਖ਼ਿਲਾਫ਼ ਭਾਰਤੀ ਟੀਮ ਨੂੰ ਜਿੱਤ ਦਾ ਹੱਕਦਾਰ ਦਸਦੇ ਹੋਏ ਕਿਹਾ, ”ਭਾਰਤ ਆਪਣੇ ਮੈਦਾਨ ‘ਤੇ ਹਮੇਸ਼ਾ ਚੁਣੌਤੀਪੂਰਨ ਟੀਮ ਹੈ। ਉਨ੍ਹਾਂ ਨੂੰ ਉਨ੍ਹਾਂ ਦੇ ਮੈਦਾਨ ‘ਤੇ ਹਰਾਉਣਾ ਸੌਖਾ ਨਹੀਂ।”