ਚੌਕਲੇਟ ਨਾਲ ਬਣੀਆਂ ਚੀਜ਼ਾਂ ਬੱਚਿਆਂ ਨੂੰ ਬਹੁਤ ਪਸੰਦ ਹੁੰਦੀਆਂ ਹਨ। ਫ਼ਿਰ ਚਾਹੇ ਉਹ ਕੇਕ ਹੋਵੇ ਜਾ ਰੋਲ। ਅੱਜ ਅਸੀਂ ਤੁਹਾਡੇ ਲਈ ਇੱਕ ਸਪੈਸ਼ਲ ਡਿਸ਼ ਲੈ ਕੇ ਆਏ ਹਾਂ ਜਿਸ ਦਾ ਨਾਮ ਹੈ ਸਵਿਸ ਸਵੀਟਸ ਰੋਲ। ਇਹ ਖਾਣ ‘ਚ ਬਹੁਤ ਹੀ ਸੁਆਦ ਹੁੰਦੇ ਹਨ, ਅਤੇ ਇਨ੍ਹਾਂ ਨੂੰ ਅਸੀਂ ਬਿਨ੍ਹਾਂ ਬੇਕ ਕੀਤੇ ਵੀ ਬਣਾ ਸਕਦੇ ਹਾਂ।
ਸਮੱਗਰੀ
– 250 ਗ੍ਰਾਮ ਬਿਸਕੁੱਟ
– 1 ਚੱਮਚ ਕਾਫ਼ੀ ਪਾਊਡਰ
– 80 ਗ੍ਰਾਮ ਚੌਕਲੇਟ ਸਿਰਪ
– 2 ਚੱਮਚ ਬਟਰ (ਦੋ ਭਾਗਾਂ ‘ਚ ਵੰਡਿਆ ਹੋਇਆ)
– 250 ਮਿਲੀ ਲੀਟਰ ਦੁੱਧ
– 40 ਗ੍ਰਾਮ ਨਾਰੀਅਲ
– 50 ਗ੍ਰਾਮ ਚੀਨੀ ਪਾਊਡਰ
– 1/4 ਚੱਮਚ ਇਲਾਇਚੀ ਪਾਊਡਰ
– 20 ਮਿਲੀ ਲੀਟਰ ਦੁੱਧ
ਬਣਾਉਣ ਦੀ ਵਿਧੀ
ਇੱਕ ਬਲੈਂਡਰ ‘ਚ ਬਿਸਕੁੱਟ ਪਾ ਕੇ ਚੰਗੀ ਤਰ੍ਹਾਂ ਪੀਸ ਲਓ ਅਤੇ ਪਾਊਡਰ ਤਿਆਰ ਕਰ ਕੇ ਬੌਲ ‘ਚ ਕੱਢ ਲਓ। ਹੁਣ ਉਸ ‘ਚ ਕਾਫ਼ੀ ਪਾਊਡਰ, ਚੌਕਲੇਟ ਸਿਰਪ, ਇੱਕ ਚੱਮਚ ਬਟਰ ਅਤੇ ਦੁੱਧ ਪਾ ਕੇ ਚੰਗੀ ਤਰ੍ਹਾਂ ਗੁੰਨ੍ਹ ਲਓ। ਹੁਣ ਇੱਕ ਹੋਰ ਬੌਲ ‘ਚ ਨਾਰੀਅਲ, ਚੀਨੀ, ਇਲਾਇਚੀ ਪਾਊਡਰ, ਇੱਕ ਚੱਮਚ ਬਟਰ ਅਤੇ 20 ਮਿ. ਲੀ. ਦੁੱਧ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਕੇ ਆਟੇ ਦੀ ਤਰ੍ਹਾਂ ਗੁੰਨ੍ਹ ਲਓ। ਇੱਕ ਪਾਰਚਮੈਂਟ ਪੇਪਰ ‘ਤੇ ਬ੍ਰੱਸ਼ ਦੀ ਮਦਦ ਨਾਲ ਬਟਰ ਲਗਾਓ। ਉਸ ‘ਤੇ ਬਿਸਕੁੱਟ ਦਾ ਮਿਸ਼ਰਣ ਪਾ ਕੇ ਚੰਗੀ ਤਰ੍ਹਾਂ ਫ਼ੈਲਾ ਲਓ ਅਤੇ ਵੇਲੋ। ਫ਼ਿਰ ਇਸ ‘ਤੇ ਤਿਆਰ ਕੀਤੀ ਫ਼ਿਲਿੰਗ ਦਾ ਪੇਸਟ ਪਾਓ। ਉਸ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਰੋਲ ਕਰ ਲਓ ਅਤੇ 4-5 ਘੰਟਿਆਂ ਲਈ ਰੈਫ਼ਰੀਜਰੇਟ ਕਰੋ। ਬਾਅਦ ‘ਚ ਪੇਪਰ ਨੂੰ ਹਟਾ ਕੇ ਮਨ ਪਸੰਦ ਦੀ ਸ਼ੇਪ ‘ਚ ਕੱਟ ਲਓ। ਸਵਿਸ ਰੋਲ ਤਿਆਰ ਹੈ। ਸਰਵ ਕਰੋ।