ਨਵੀਂ ਦਿੱਲੀ— ਦਿੱਲੀ-ਐੱਨ.ਸੀ.ਆਰ. ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਤੋਂ ਬਾਅਦ ਲੋਕਾਂ ‘ਚ ਡਰ ਫੈਲ ਗਿਆ ਅਤੇ ਲੋਕ ਆਪਣੇ-ਆਪਣੇ ਦਫ਼ਤਰ ਅਤੇ ਘਰਾਂ ਤੋਂ ਬਾਹਰ ਨਿਕਲ ਗਏ। ਦਿੱਲੀ ਦੇ ਨਾਲ-ਨਾਲ ਕਸ਼ਮੀਰ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਲੋਕ ਭੂਚਾਲ ਨਾਲ ਬੁਰੀ ਤਰ੍ਹਾਂ ਡਰੇ ਹੋਏ ਹਨ। ਭੂਚਾਲ ਦੇ ਝਟਕੇ 35 ਵਜੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ‘ਤੇ 6.1 ਨਾਪੀ ਗਈ ਹੈ, ਇਸ ਦਾ ਕੇਂਦਰ ਪਾਕਿਸਤਾਨ ਦੇ ਰਾਵਲਪਿੰਡੀ ਦੇ ਕੋਲ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਜਾਟਲਾਨ ਇਲਾਕੇ ‘ਚ ਭੂਚਾਲ ਦਾ ਕੇਂਦਰ ਸੀ। ਇਹ ਜਗ੍ਹਾ ਲਾਹੌਰ ਤੋਂ ਕਰੀਬ 117 ਕਿਲੋਮੀਟਰ ਦੂਰ ਸੀ। ਭੂਚਾਲ ਦੇ ਝਟਕੇ ਹਰਿਆਣਾ, ਪੰਜਾਬ, ਦਿੱਲੀ, ਕਸ਼ਮੀਰ, ਹਿਮਾਚਲ ਪ੍ਰਦੇਸ਼ ਦੀਆਂ ਵੱਖ-ਵੱਖ ਥਾਂਵਾਂ ‘ਤੇ ਵੀ ਮਹਿਸੂਸ ਕੀਤੇ ਗਏ ਹਨ।
ਭੂਚਾਲ ਦੇ ਝਟਕੇ ਪੰਜਾਬ ਦੇ ਅੰਮ੍ਰਿਤਸਰ, ਲੁਧਿਆਣਾ, ਚੰਡੀਗੜ੍ਹ, ਗੁਰਦਾਸਪੁਰ, ਜਲੰਧਰ ‘ਚ ਵੀ ਮਹਿਸੂਸ ਕੀਤੇ ਗਏ ਹਨ। ਉੱਥੇ ਹੀ ਭੂਚਾਲ ਦੇ ਝਟਕੇ ਹਰਿਆਣਾ ਦੇ ਗੁਰੂਗ੍ਰਾਮ ‘ਚ ਵੀ ਮਹਿਸੂਸ ਕੀਤੇ ਗਏ ਹਨ। ਪੱਛਮੀ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਅਤੇ ਮੇਰਠ ‘ਚ ਵੀ ਭੂਚਾਲ ਦੇ ਝਟਕੇ ਲੱਗੇ।
ਸ਼ੁਰੂਆਤੀ ਖਬਰਾਂ ਅਨੁਸਾਰ ਭੂਚਾਲ ਨਾਲ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਭੂਚਾਲ ਦਾ ਕੇਂਦਰ ਪਾਕਿਸਤਾਨ ਦੇ ਜਾਟਲਾਨ ਇਲਾਕਾ ਦੱਸਿਆ ਜਾ ਰਿਹਾ ਹੈ। ਪਾਕਿਸਤਾਨ ਨਾਲ ਲੱਗਣ ਕਾਰਨ ਜੰਮੂ-ਕਸ਼ਮੀਰ ‘ਚ ਭੂਚਾਲ ਦਾ ਅਸਰ ਜ਼ਿਆਦਾ ਮਹਿਸੂਸ ਕੀਤਾ ਗਿਆ ਹੈ। ਸਿ ਤੋਂ ਪਹਿਲਾਂ 2005 ‘ਚ ਵੀ ਜੰਮੂ-ਕਸ਼ਮੀਰ ‘ਚ ਅਜਿਹਾ ਵੀ ਤੇਜ਼ ਭੂਚਾਲ ਆਇਆ ਸੀ। ਉਸ ‘ਚ ਕਸ਼ਮੀਰ ‘ਚ ਕਾਫੀ ਨੁਕਸਾਨ ਹੋਇਆ ਸੀ। ਉਸ ਸਮੇਂ 7.6 ਸਕੇਲ ਦਾ ਭੂਚਾਲ ਆਇਆ ਸੀ। ਜਿਸ ‘ਚ ਕਾਫ਼ੀ ਲੋਕਾਂ ਦੀ ਮੌਤ ਹੋਈ ਸੀ।