ਅਭਿਨੇਤਰੀ ਅਨੁਸ਼ਕਾ ਸ਼ਰਮਾ ਨੂੰ ਫ਼ੌਰਚੂਨ ਇੰਡੀਆ ਦੀ 2019 ਦੀਆਂ ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਵਿੱਚ ਚੋਟੀ ਦੇ 50 ਸਥਾਨਾਂ ‘ਚ ਰੱਖਿਆ ਗਿਆ ਹੈ। 2008 ਵਿੱਚ ਫ਼ਿਲਮ ਰੱਬ ਨੇ ਬਨਾ ਦੀ ਜੋੜੀ ਨਾਲ ਬੌਲੀਵੁਡ ਵਿੱਚ ਐਂਟਰੀ ਕਰਨ ਵਾਲੀ ਅਨੁਸ਼ਕਾ ਇਸ ਸੂਚੀ ਵਿੱਚ ਸਭ ਤੋਂ ਘੱਟ ਉਮਰ ਦੀ ਔਰਤ ਹੈ, ਅਤੇ 39ਵੇਂ ਸਥਾਨ ‘ਤੇ ਕਾਬਿਜ਼ ਹੈ। ਫ਼ੌਰਚੂਨ ਦੀ ਭਾਰਤ ਦੀਆਂ ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸਾਲਾਨਾ ਰੈਂਕਿੰਗ ਉਨ੍ਹਾਂ ਦੇ ਵਪਾਰ ਕੌਸ਼ਲ ਅਤੇ ਸਮਾਜਿਕ ਅਤੇ ਸਭਿਆਚਾਰਕ ਪ੍ਰਭਾਵ ਦੇ ਆਧਾਰ ‘ਤੇ ਤੈਅ ਕੀਤੀ ਜਾਂਦੀ ਹੈ। ਫ਼ੌਰਚੂਨ ਇੰਡੀਆ ਨੇ ਅਦਾਕਾਰਾ ਬਾਰੇ ‘ਚ ਲਿਖਿਆ, ”ਸ਼ਰਮਾ ਨਾ ਸਿਰਫ਼ ਆਪਣੀ ਕਲੋਦਿੰਗ ਲਾਈਨ ਨੂਸ਼ ਸਮੇਤ ਕਈ ਹੋਰ ਬਰੈਂਡਜ਼ ਜਿਵੇਂ ਕਿ ਨੀਵਿਆ, ਐੱਲ 18, ਮਿੰਤਰਾ ਅਤੇ ਲੈਵੀ ਦਾ ਇੱਕ ਚਿਹਰਾ ਹੈ ਸਗੋਂ ਇੱਕ ਪ੍ਰੋਡਿਊਸਰ ਵੀ ਹੈ। ਕਲੀਨ ਸਲੇਟ ਫ਼ਿਲਮਜ਼ ਜਿਸ ਨੂੰ ਸ਼ਰਮਾ ਨੇ ਉਸ ਸਮੇਂ ਸਥਾਪਿਤ ਕੀਤਾ ਸੀ ਜਦੋਂ ਉਹ 25 ਸਾਲ ਦੀ ਸੀ, ਇਸ ਨੇ HN10, ਫ਼ਿੱਲੌਰੀ ਅਤੇ ਪਰੀ ਵਰਗੀਆਂ ਤਿੰਨ ਘੱਟ ਬਜਟ ਦੀਆਂ ਹਿੰਦੀ ਫ਼ਿਲਮਾਂ ਬਣਾਇਆਂ ਹਨ।