ਪੰਚਕੂਲਾ—ਡੇਰਾ ਮੁਖੀ ਗੁਰਮੀਤ ਰਾਮ ਰਹੀਮ ‘ਤੇ ਪੰਚਕੂਲਾ ਸਥਿਤ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ‘ਚ ਚੱਲ ਰਹੇ ਰੰਜੀਤ ਹੱਤਿਆ ਮਾਮਲੇ ‘ਤੇ ਅੱਜ ਭਾਵ ਸ਼ੁੱਕਰਵਾਰ ਨੂੰ ਸੁਣਵਾਈ ਹੋਈ। ਸੁਣਵਾਈ ਦੌਰਾਨ ਡੇਰਾ ਮੁਖੀ ਦੇ ਬਚਾਅ ਪੱਖ ਦੇ ਗਵਾਹ ਜਤਿੰਦਰ ਸਿੰਘ ਦੇ ਬਿਆਨ ਦਰਜ ਕਰਵਾਉਣ ਦੀ ਮਨਜ਼ੂਰੀ ਮਿਲ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਹੋਈ ਸੁਣਵਾਈ ਦੌਰਾਨ ਮੁੱਖ ਦੋਸ਼ੀ ਗੁਰਮੀਤ ਰਾਮ ਰਹੀਮ ਅਤੇ ਦੋਸ਼ੀ ਕ੍ਰਿਸ਼ਣ ਵੀਡੀਓ ਕਾਨਫਰੈਂਸਿੰਗ ਰਾਹੀਂ ਅਦਾਲਤ ‘ਚ ਪੇਸ਼ ਹੋਏ ਅਤੇ ਬਾਕੀ ਦੋਸ਼ੀ ਸਬਦਿਲ, ਜਸਬੀਰ, ਅਵਤਾਰ, ਇੰਦਰਸੇਨ ਨੂੰ ਸਿੱਧਾ ਅਦਾਲਤ ‘ਚ ਪੇਸ਼ ਕੀਤਾ ਗਿਆ।
ਦੱਸ ਦੇਈਏ ਕਿ ਪਿਛਲੀ ਸੁਣਵਾਈ ‘ਚ ਬਚਾਅ ਪੱਖ ਨੇ ਗਵਾਹ ਜਤਿੰਦਰ ਸਿੰਘ ਦੀ ਗਵਾਹੀ ਕਰਵਾਉਣ ਨੂੰ ਲੈ ਕੇ ਅਦਾਲਤ ‘ਚ ਪਟੀਸ਼ਨ ਲਗਾਈ ਸੀ, ਜਿਸ ‘ਤੇ ਮਨਜ਼ੂਰੀ ਮਿਲ ਗਈ ਹੈ। ਇੱਥੇ ਦੱਸਿਆ ਜਾਂਦਾ ਹੈ ਕਿ ਹੁਣ ਮਾਮਲੇ ਦੀ ਅਗਲੀ ਸੁਣਵਾਈ ਹੁਣ 5 ਨਵੰਬਰ ਨੂੰ ਹੋਵੇਗੀ, ਇਸ ਦਿਨ ਹੀ ਗਵਾਹ ਜਤਿੰਦਰ ਸਿੰਘ ਦੇ ਸੀ. ਬੀ. ਆਈ. ਕੋਰਟ ‘ਚ ਬਿਆਨ ਦਰਜ ਕੀਤੇ ਜਾਣਗੇ।