ਨਵੀਂ ਦਿੱਲੀ—ਕਾਂਗਰਸ ਨੇ ਆਸਾਮ, ਪੁਡੂਚੇਰੀ ਅਤੇ ਛੱਤੀਸਗੜ੍ਹ ਉਪਚੋਣਾਂ ਲਈ ਅੱਜ ਆਪਣੇ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਪੁਡੂਚੇਰੀ ਦੀ ਕੰਮਕਾਜ਼ ਨਗਰ ਵਿਧਾਨ ਸਭਾ ਸੀਟ ਲਈ ਜਾਨ ਕੁਮਾਰ ਨੂੰ ਅਫਨੀ ਉਮੀਦਵਾਰ ਬਣਾਇਆ ਹੈ। ਆਸਾਮ ਦੀ ਰਤਨਬਾੜੀ ਸੀਟ ਤੋਂ ਕੇਸ਼ਬ ਰਜ਼ਕ, ਜਨੀਆ ਤੋਂ ਸ਼ਮਸ਼ੂਲ ਹਕ, ਰੰਗਾਪਾੜਾ ਤੋਂ ਕਾਰਤਿਕ ਕੁਰਮੀ ਅਤੇ ਸੋਨਾਰੀ ਤੋਂ ਸੁਸ਼ੀਲ ਸੂਰੀ ਨੂੰ ਆਪਣਾ ਉਮੀਦਵਾਰ ਐਲਾਨ ਕੀਤਾ ਹੈ। ਛੱਤੀਸਗੜ੍ਹ ਦੀ ਤਿਰਕੂਟ ਸੀਟ ਤੋਂ ਰਾਜਮਨ ਬੇਂਗਮ ਨੂੰ ਮੈਦਾਨ ‘ਚ ਉਤਾਰਿਆ ਗਿਆ।