ਖੀਰ ਇੱਕ ਅਜਿਹੀ ਮਿੱਠੀ ਡਿਸ਼ ਹੈ ਜਿਸ ਨੂੰ ਖ਼ੁਸ਼ੀ ਮੌਕੇ ਬਣਾ ਕੇ ਖ਼ੁਸ਼ੀ ਨੂੰ ਦੁਗਣੀ ਜਾਂ ਚੌਗੁਣੀ ਕੀਤਾ ਜਾ ਸਕਦਾ ਹੈ। ਚਾਵਲਾਂ ਦੀ ਖੀਰ ਤਾਂ ਤੁਸੀਂ ਕਈ ਵਾਰ ਖਾਧੀ ਹੋਵੇਗੀ, ਪਰ ਨਾਰੀਅਲ ਦੀ ਖੀਰ ਬਹੁਤ ਸੁਆਦੀ ਅਤੇ ਪੌਸ਼ਟਿਕ ਹੁੰਦੀ ਹੈ। ਇਹ ਕੇਰਲ ਸੂਬੇ ਦੀ ਮੁੱਖ ਡਿਸ਼ ਹੈ ਕਿਉਂਕਿ ਉੱਥੇ ਨਾਰੀਅਲ ਵੱਧ ਮਾਤਰਾ ਵਿੱਚ ਪਾਏ ਜਾਂਦੇ ਹਨ। ਤਾਂ ਫ਼ਿਰ ਜਾਣਦੇ ਹਾਂ ਕਿ ਇਹ ਖੀਰ ਕਿਸ ਤਰ੍ਹਾਂ ਬਣਾਈ ਜਾਂਦੀ ਹੈ।
ਸਮੱਗਰੀ
ਦੁੱਧ – ਇੱਕ ਲਿਟਰ
ਨਾਰੀਅਲ – ਇੱਕ
ਖੰਡ – ਇੱਕ ਕੱਪ
ਇਲਾਇਚੀ ਪਾਊਡਰ – ਇੱਕ ਛੋਟਾ ਚੱਮਚ
ਬਾਦਾਮ, ਪਿਸਤਾ – 10 ਜਾਂ12 ਪੀਸ
ਕੇਸਰ – ਇੱਕ ਚੁੱਟਕੀ
ਵਿਧੀ
ਸਭ ਤੋਂ ਪਹਿਲਾਂ ਨਾਰੀਅਲ ਦੇ ਕਾਲੇ ਭਾਗ ਨੂੰ ਚਾਕੂ ਦੀ ਮਦਦ ਨਾਲ ਲਾਹ ਦਿਓ ਅਤੇ ਫ਼ਿਰ ਨਾਰੀਅਲ ਨੂੰ ਕੱਦੂਕੱਸ ਕਰੋ। ਦੁੱਧ ਨੂੰ ਗਾੜ੍ਹਾ ਹੋਣ ਤਕ ਉਬਾਲੋ। ਦੁੱਧ ਵਿੱਚ ਕੇਸਰ ਅਤੇ ਇਲਾਇਚੀ ਪਾਊਡਰ ਪਾਓ। ਇਸ ਤੋਂ ਬਾਅਦ ਦੁੱਧ ਨੂੰ ਅੱਗ ਤੋਂ ਲਾਹ ਕੇ ਠੰਡਾ ਹੋਣ ਲਈ ਰੱਖ ਦਿਓ। ਦੁੱਧ ਵਿੱਚ ਕੱਦੂਕੱਸ ਕੀਤਾ ਹੋਇਆ ਨਾਰੀਅਲ ਅਤੇ ਖੰਡ ਮਿਲਾਓ। ਬਾਦਾਮ ਅਤੇ ਪਿਸਤਾ ਦੇ ਨਾਲ ਸਜਾ ਕੇ ਖੀਰ ਨੂੰ ਫ਼ਰਿੱਜ ਵਿੱਚ ਠੰਡਾ ਹੋਣ ਦੇ ਲਈ ਰੱਖ ਦਿਓ ਅਤੇ ਬਾਅਦ ਵਿੱਚ ਖਾਓ।