ਨਵੀਂ ਦਿੱਲੀ – ਬੌਲੀਵੁਡ ਦੀ ਮੰਨੀ-ਪ੍ਰਮੰਨੀ ਅਦਾਕਾਰਾ ਕੰਗਨਾ ਰਾਣਾਵਤ ਨੇ ਬੀਤੇ ਦਿਨੀਂ ਇੱਕ ਰਿਐਲਿਟੀ ਚੈਟ ਸ਼ੋਅ ਦੌਰਾਨ ਭਾਰਤੀ ਕਪਤਾਨ ਵਿਰਾਟ ਕੋਹਲੀ ‘ਤੇ ਪੁੱਛੇ ਗਏ ਇੱਕ ਸਵਾਲ ‘ਤੇ ਮਜ਼ੇਦਾਰ ਜਵਾਬ ਦਿੱਤਾ। ਦਰਅਸਲ, ਸ਼ੋਅ ਦੇ ਹੋਸਟ ਕੰਗਨਾ ਤੋਂ ਰੈਪਿਡ ਫ਼ਾਇਰ ਰਾਊਂਡ ਵਿੱਚ ਸਵਾਲ ਪੁੱਛ ਰਹੇ ਸਨ, ਅਤੇ ਓਦੋਂ ਇੱਕ ਸਵਾਲ ਕੋਹਲੀ ‘ਤੇ ਵੀ ਆਇਆ। ਇਹ ਸਵਾਲ ਸੀ, ”ਜੇਕਰ ਉਹ ਇੱਕ ਸਵੇਰ ਉਠਦੀ ਹੈ ਅਤੇ ਖ਼ੁਦ ਨੂੰ ਵਿਰਾਟ ਕੋਹਲੀ ਦੇ ਰੂਪ ਵਿੱਚ ਦੇਖਦੀ ਹੈ ਤਾਂ ਅਜਿਹੇ ਵਿੱਚ ਉਹ ਸਭ ਤੋਂ ਪਹਿਲਾਂ ਕੀ ਕਰੇਗੀ?”
ਕੰਗਨਾ ਪਹਿਲਾਂ ਤਾਂ ਸਵਾਲ ਸੁਣ ਕੇ ਚੁੱਪ ਹੋ ਗਈ ਪਰ ਬਾਅਦ ਵਿੱਚ ਉਸ ਨੇ ਸਾਫ਼ ਕੀਤਾ, ”ਮੈਨੂੰ ਕ੍ਰਿਕਟ ਵਿੱਚ ਕੋਈ ਦਿਲਚਸਪੀ ਨਹੀਂ। ਜੇਕਰ ਹਾਂ, ਅਜਿਹਾ ਹੁੰਦਾ ਹੈ ਤਾਂ ਉਹ ਆਪਣੇ ਕਜ਼ਨ ਭਰਾ ਨਾਲ ਗੱਲ ਕਰੇਗੀ ਜਿਸ ਨੂੰ ਕ੍ਰਿਕਟ ਬਹੁਤ ਪਸੰਦ ਹੈ।”