ਕਾਲੀਆ ਦੇ ਆਈਕੌਨਿਕ ਕੈਰੈਕਟਰ ਨਾਲ ਮਸ਼ਹੂਰ ਬੌਲੀਵੁਡ ਐਕਟਰ ਵਿਜੂ ਖੋਟੇ ਦਾ 78 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਹੈ। ਵਿਜੂ ਖੋਟੇ ਲੰਬੇ ਸਮੇਂ ਤੋਂ ਬੀਮਾਰ ਸਨ। 30 ਸਤੰਬਰ ਦੀ ਸਵੇਰ ਉਨ੍ਹਾਂ ਨੇ ਆਪਣੇ ਮੁੰਬਈ ਘਰ ‘ਚ ਅੰਤਿਮ ਸਾਹ ਲਿਆ। ਵਿਜੂ ਖੋਟੇ ਦੇ ਦਿਹਾਂਤ ਨਾਲ ਬੌਲੀਵੁਡ ਫ਼ਿਲਮ ਇੰਡਸਟਰੀ ‘ਚ ਸੋਗ ਦੀ ਲਹਿਰ ਹੈ। ਬੌਲੀਵੁਡ ਸਿਤਾਰਿਆਂ ਨੇ ਦੇ ਨਾਲ ਉਨ੍ਹਾਂ ਦੇ ਫ਼ੈਨਜ਼ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।
ਦੱਸਣਯੋਗ ਹੈ ਕਿ ਵਿਜੂ ਖੋਟੇ ਨੇ ਆਪਣੇ ਕਰੀਅਰ ‘ਚ 300 ਤੋਂ ਵੀ ਵੱਧ ਹਿੰਦੀ ਅਤੇ ਮਰਾਠੀ ਫ਼ਿਲਮਾਂ ‘ਚ ਕੰਮ ਕੀਤਾ। ਸ਼ੋਲੇ ਫ਼ਿਲਮ ‘ਚ ਉਨ੍ਹਾਂ ਦੇ ਕਿਰਦਾਰ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਇਸ ਫ਼ਿਲਮ ‘ਚ ਗੱਬਰ ਅਤੇ ਕਾਲੀਆ ਦਾ ਅਬ ਤੇਰਾ ਕਿਆ ਹੋਗਾ ਕਾਲੀਆ ਡਾਇਲੌਗ ਵੀ ਬਹੁਤ ਮਸ਼ਹੂਰ ਹੋਇਆ ਸੀ।