ਫਿਰੋਜ਼ਪੁਰ – ਪਾਕਿਸਤਾਨ ਵਲੋਂ ਹੁਸੈਨੀਵਾਲਾ ਭਾਰਤ-ਪਾਕਿ ਸਰਹੱਦ ‘ਤੇ ਡਰੋਨ ਨਾਲ ਖੁਫਿਆਂ ਨਜ਼ਰ ਰੱਖੀ ਜਾ ਰਹੀ ਹੈ। ਇਸੇ ਤਰ੍ਹਾਂ ਹੁਸੈਨੀਵਾਲਾ ਭਾਰਤ-ਪਾਕਿ ਸਰਹੱਦ ਦੇ ਇਲਾਕੇ ‘ਚ ਬੀ.ਐੱਸ.ਐੱਫ ਦੇ ਤਾਇਨਾਤ ਜਵਾਨਾਂ ਵਲੋਂ ਬੀਤੀ ਰਾਤ 10.40 ਕੁ ਵਜੇ ਦੇ ਕਰੀਬ ਪਾਕਿਸਤਾਨ ਵਲੋਂ ਆਸਮਾਨ ‘ਚ ਉਡਦਾ ਹੋਇਆ ਡਰੋਨ ਦੇਖਿਆ। ਉਕਤ ਜਵਾਨਾਂ ਨੇ ਪਾਕਿਸਤਾਨ ਤੋਂ ਇਸ ਡਰੋਨ ਨੂੰ ਚਾਰ ਵਾਰ ਉਡਦਾ ਹੋਇਆ ਦੇਖਿਆ, ਜਦਕਿ ਇਕ ਵਾਰ ਇਹ ਡਰੋਨ ਭਾਰਤੀ ਸਰਹੱਦ ਦੀ ਬੀ.ਓ.ਪੀ.ਐੱਚ ਦੇ ਟਾਵਰ ਦੇ ਇਲਾਕੇ ‘ਚ ਦਾਖਲ ਹੁੰਦਾ ਹੋਇਆ ਵੀ ਦੇਖਿਆ ਗਿਆ, ਜੋ ਹੁਸੈਨੀਵਾਲਾ ਨਾਲ ਲੱਗਦਾ ਹੈ।
ਦੱਸ ਦੇਈਏ ਕਿ ਇਸ ਸਬੰਧੀ ਸਰਕਾਰੀ ਤੌਰ ‘ਤੇ ਪੁਸ਼ਟੀ ਕਰਨ ਲਈ ਬੀ.ਐੱਸ.ਐੱਫ ਦੇ ਅਧਿਕਾਰੀਆਂ ਨਾਲ ਸਪੰਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਸੰਪਰਕ ਨਾ ਹੋਣ ਕਾਰਨ ਦੀ ਸਰਕਾਰੀ ਤੌਰ ‘ਤੇ ਕੋਈ ਪੁਸ਼ਟੀ ਨਹੀਂ ਹੋ ਸਕੀ।