ਮੁੰਬਈ— ਮੁੰਬਈ ਦੇ ਵਾਸ਼ੀ ਰੇਲਵੇ ਸਟੇਸ਼ਨ ‘ਤੇ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇੱਥੇ ਇਕ ਲੋਕਲ ਟਰੇਨ ‘ਚ ਬੁੱਧਵਾਰ ਦੀ ਸਵੇਰ ਨੂੰ ਅੱਗ ਲੱਗ ਗਈ। ਟਰੇਨ ‘ਚ ਅੱਗ ਲੱਗਣ ਤੋਂ ਬਾਅਦ ਪੂਰੇ ਵਾਸ਼ੀ ਰੇਲਵੇ ਸਟੇਸ਼ਨ ਨੂੰ ਖਾਲੀ ਕਰਵਾ ਦਿੱਤਾ ਗਿਆ। ਅੱਗ ਨੂੰ ਬੁਝਾਉਣ ਤੋਂ ਪਹਿਲਾਂ ਰੇਲਵੇ ਸਟੇਸ਼ਨ ਦੀ ਬਿਜਲੀ ਸਪਲਾਈ ਕੱਟ ਦਿੱਤੀ ਗਈ। ਗਨੀਮਤ ਇਹ ਰਹੀ ਕਿ ਹਾਦਸੇ ‘ਚ ਕੋਈ ਜ਼ਖਮੀ ਨਹੀਂ ਹੋਇਆ। ਸਾਰੇ ਯਾਤਰੀਆਂ ਨੂੰ ਟਰੇਨ ‘ਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ।
ਫਿਲਹਾਲ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ਪਰ ਇਸ ਹਾਦਸੇ ਦੀ ਵਜ੍ਹਾ ਕਰ ਕੇ ਲਾਈਨ ‘ਤੇ ਸਾਰੀਆਂ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਅੱਗ ਪੇਂਟੋਗ੍ਰਾਫ ‘ਚ ਲੱਗੀ। ਜਾਣਕਾਰੀ ਮੁਤਾਬਕ ਕਿਸੇ ਨੇ ਪੇਂਟੋਗ੍ਰਾਫ ‘ਚ ਬੈਗ ਸੁੱਟਿਆ ਸੀ, ਜਿਸ ਕਾਰਨ ਸ਼ਾਰਟ ਸਰਕਿਟ ਹੋਇਆ ਅਤੇ ਅੱਗ ਲੱਗ ਗਈ।