ਨਵੀਂ ਦਿੱਲੀ—ਦਿੱਲੀ ਹਾਈ ਕੋਰਟ ਨੇ ਸੀ.ਬੀ.ਆਈ ਦੇ ਸਾਬਕਾ ਨਿਰਦੇਸ਼ ਰਾਕੇਸ਼ ਅਸਥਾਨਾ ਨਾਲ ਕਥਿਤ ਤੌਰ ’ਤੇ ਜੁੜੇ ਹੋਏ ਰਿਸ਼ਵਤ ਦੇ ਇਕ ਮਾਮਲੇ ’ਚ ਜਾਂਚ ਮੁੰਕਮਲ ਕਰਨ ਲਈ ਅੱਜ ਭਾਵ ਬੁੱਧਵਾਰ ਏਜੰਸੀ ਨੂੰ ਹੋਰ 2 ਮਹੀਨਿਆਂ ਦਾ ਸਮਾਂ ਦੇ ਦਿੱਤਾ। ਮਾਨਯੋਗ ਜੱਜ ਵਿਬੂ ਬਾਖਰੂ ਨੇ ਸੱਪਸ਼ਟ ਕੀਤਾ ਕਿ ਇਸ ਮਾਮਲੇ ’ਚ ਜਾਂਚ ਮੁੰਕਮਲ ਕਰਨ ਲਈ ਏਜੰਸੀ ਨੂੰ ਇਸ ਤੋਂ ਬਾਅਦ ਹੋਰ ਸਮਾਂ ਨਹੀਂ ਦਿੱਤਾ ਜਾਵੇਗਾ। ਸੀ.ਬੀ.ਆਈ ਨੇ ਜਾਂਚ ਪੂਰੀ ਕਰਨ ਲਈ ਹੋਰ ਸਮਾਂ ਮੰਗਿਆ ਸੀ ਪਰ ਅਦਾਲਤ ਨੇ 2 ਮਹੀਨਿਆਂ ਦਾ ਸਮਾਂ ਦੇ ਕੇ ਉਸ ਦੀ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ।
ਐਡੀਸ਼ਨਲ ਸਾਲਿਸਟਰ ਜਨਰਲ ਵਿਕਰਮਜੀਤ ਸੀ.ਬੀ.ਆਈ. ਵੱਲੋਂ ਅਦਾਲਤ ਪੇਸ਼ ਹੋਏ। ਉਨ੍ਹਾਂ ਕਿਹਾ ਕਿ ਜੂਡੀਸ਼ੀਅਲ ਮਦਦ ਕਰਨ ਲਈ ਅਮਰੀਕਾ ਅਤੇ ਸਯੁੰਕਤ ਅਰਬ ਅਮੀਰਾਤ ਨੂੰ ਬੇਨਤੀ ਪੱਤਰ ਭੇਜੇ ਗਏ ਹਨ, ਜਿਨ੍ਹਾਂ ਦਾ ਅਜੇ ਜਵਾਬ ਨਹੀਂ ਆਇਆ ਹੈ। ਜਵਾਬ ਆਉਣ ਤੋਂ ਬਾਅਦ ਹੀ ਜਾਂਚ ਮੁੰਕਮਲ ਹੋ ਸਕੇਗੀ।