ਬਠਿੰਡਾ : ਸੈਂਟਰਲ ਜੇਲ ਬਠਿੰਡਾ ਵਿਚ 2 ਹਵਾਲਾਤੀਆਂ ਵਿਚ ਝੜਪ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਦੌਰਾਨ ਦੋਵੇਂ ਹਵਾਲਾਤੀ ਜ਼ਖ਼ਮੀ ਹੋ ਗਏ। ਹਵਾਲਾਤੀਆਂ ਦਾ ਨਾਮ ਧਰਮਿੰਦਰ ਸਿੰਘ ਅਤੇ ਟੀਪੂ ਮਹਿਤਾ ਦੱਸਿਆ ਜਾ ਰਿਹਾ ਹੈ।
ਜੇਲ ਅਧਿਕਾਰੀਆਂ ਦੀ ਸ਼ਿਕਾਇਤ ਤੇ ਥਾਣਾ ਕੈਂਟ ਨੇ ਦੋਵਾਂ ਦੋਸ਼ੀਆਂ ਖਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਬਠਿੰਡਾ ਜੇਲ ‘ਚ ਇਕ ਹਫਤੇ ਵਿਚ ਲੜਾਈ ਦੀ ਇਹ ਦੂਜੀ ਘਟਨਾ ਵਾਪਰੀ ਹੈ।