ਸਮੱਗਰੀ – ਮੱਖਣ ਇੱਕ ਚੱਮਚ, ਪਨੀਰ ਇੱਕ ਕੱਪ, ਆਲੂ ਛੋਟੇ ਆਕਾਰ ਦੇ ਡੇਢ ਕੱਪ, ਬਰਾਊਨ ਸ਼ੂਗਰ ਇੱਕ ਚੱਮਚ, ਕੌਰਨ (ਉਬਲੇ ਹੋਏ) ਅੱਧਾ ਕੱਪ, ਲਾਲ ਸ਼ਿਮਲਾ ਮਿਰਚ ਕੱਟੀ ਹੋਈ ਅੱਧਾ ਕੱਪ, ਹਰੀ ਸ਼ਿਮਲਾ ਮਿਰਚ ਕੱਟੀ ਹੋਈ ਅੱਧਾ ਕੱਪ, ਚੈਰੀ 4-5, ਨਮਕ ਅਤੇ ਕਾਲੀ ਮਿਰਚ ਸਵਾਦ ਅਨੁਸਾਰ। ਮੇਓਨੀਜ਼ ਇੱਕ ਚੱਮਚ, ਕਾਲੀ ਮਿਰਚ ਕਸਟਰਡ ਅੱਧਾ ਚੱਮਚ, ਕੁੱਟੀ ਹੋਈ ਲਾਲ ਮਿਰਚ ਅੱਧਾ ਚੱਮਚ, ਔਰੇਗੈਨੋ ਅੱਧਾ ਚੱਮਚ। ਸਜਾਵਟ ਲਈ ਉੱਬਲੇ ਹੋਏ ਅਮਰੀਕਨ ਕੌਰਨ।
ਬਣਾਉਣ ਦਾ ਤਰੀਕਾ – ਇੱਕ ਕੜਾਹੀ ‘ਚ ਮੱਖਣ ਪਾ ਕੇ ਗਰਮ ਕਰੋ। ਇਸ ‘ਚ ਸਭ ਤੋਂ ਪਹਿਲਾਂ ਪਨੀਰ ਨੂੰ ਚੰਗੀ ਤਰ੍ਹਾਂ ਤਲ ਲਓ। ਫ਼ਿਰ ਇਸ ਵਿੱਚ ਬਰਾਊਨ ਸ਼ੂਗਰ, ਬੇਬੀ ਪਟੇਟੋਜ਼, ਨਮਕ ਅਤੇ ਮਿਰਚ ਪਾ ਕੇ ਲਗਭਗ ਦੋ ਮਿੰਟ ਤਕ ਘੱਟ ਸੇਕ ‘ਤੇ ਪਕਾਓ। ਇਸ ਤੋਂ ਬਾਅਦ ਉਬਲੇ ਹੋਏ ਕੌਰਨ, ਲਾਲ ਅਤੇ ਹਰੀ ਸ਼ਿਮਲਾ ਮਿਰਚ ਨੂੰ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਇਸ ਤੋਂ ਬਾਅਦ ਇਸ ਨੂੰ ਡੌਂਗੇ ਵਿੱਚ ਕੱਢ ਕੇ ਡ੍ਰੈੱਸਿੰਗ ਸਮੱਗਰੀ ਨੂੰ ਵੀ ਇਸ ਵਿੱਚ ਪਾ ਕੇ ਇਸ ‘ਤੇ ਅਮਰੀਕਨ ਉੱਬਲੀ ਹੋਈ ਕੌਰਨ ਪਾ ਦਿਓ। ਜੇਕਰ ਤੁਸੀਂ ਇਸ ਵਿੱਚ ਹੋਰ ਸਬਜ਼ੀਆਂ ਮਿਲਾਉਣਾ ਚਾਹੋ ਤਾਂ ਉਹ ਵੀ ਪਾ ਸਕਦੇ ਹੋ ਜਿਵੇਂ ਗਾਜਰ, ਫ਼ਰੈਂਚ ਬੀਨਜ਼ ਆਦਿ।