ਨਵੀਂ ਦਿੱਲੀ — ਦੇਸ਼ ਦੀ ਰਾਜਧਾਨੀ ਦਿੱਲੀ ਦੇ ਦਰਿਆਗੰਜ ‘ਚ ਬੁੱਧਵਾਰ ਸ਼ਾਮ ਨੂੰ ਵੱਡਾ ਹਾਦਸਾ ਵਾਪਰ ਗਿਆ। ਇਥੇ ਇਕ ਟੈਂਟ ਹਾਊਸ ‘ਚ ਅੱਗ ਲੱਗ ਗਈ। ਅੱਗ ਬੁਝਾਉਣ ਲਈ ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਮੌਕੇ ‘ਤੇ ਮੌਜੂਦ ਹਨ।
ਰਿਪੋਰਟ ਮੁਤਾਬਕ ਦਿੱਲੀ ਗੇਟ ਇਲਾਕੇ ‘ਚ ਸ਼ਾਮਲ 6 ਵਜੇ ਨਿਊ ਜੈਨ ਟੈਂਟ ਹਾਊਸ ਦੇ ਗੋਦਾਮ ‘ਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ। ਭੀੜ੍ਹ ਵਾਲੇ ਇਲਾਕੇ ‘ਚ ਬਣੇ ਗੋਦਾਮ ‘ਚ ਅਚਾਨਕ ਲੱਗੀ ਅੱਗ ਦੀਆਂ ਲਪਟਾਂ ਇੰਨੀਆਂ ਵੱਧ ਗਈਆਂ ਕਿ ਚਾਰੇ ਪਾਸੇ ਭਾਜੜ ਮੱਚ ਗਈ। ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਮੌਕੇ ‘ਤੇ ਪਹੁੰਚੀਆਂ। ਫਿਲਹਾਲ ਇਸ ਹਾਦਸੇ ‘ਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।