ਸਮੱਗਰੀ
ਕੇਲਾ – ਇੱਕ
ਪੀਨਟ ਬਟਰ – ਤਿੰਨ ਚੱਮਚ
ਦੁੱਧ – ਇੱਕ ਕੱਪ
ਆਈਸ – ਚਾਰ ਕਿਊਬਜ਼
ਪ੍ਰੋਟੀਨ ਪਾਊਡਰ – ਇੱਕ ਚੱਮਚ
ਵਿਧੀ
ਸਭ ਤੋਂ ਪਹਿਲਾਂ ਮਿਕਸੀ ‘ਚ ਥੋੜ੍ਹਾ ਜਿਹਾ ਦੁੱਧ ਪਾ ਕੇ ਉਸ ‘ਚ ਕੱਟੇ ਹੋਏ ਕੇਲੇ ਪਾ ਲਓ। ਫ਼ਿਰ ਉਸ ਨੂੰ ਦੋ ਸੈਕਿੰਡ ਲਈ ਬਲੈਂਡ ਕਰੋ। ਫ਼ਿਰ ਮਿਕਸੀ ‘ਚ ਪੀਨਟ ਬਟਰ, ਥੋੜ੍ਹਾ ਜਿਹਾ ਦੁੱਧ ਅਤੇ ਆਈਸ ਕਿਊਬਜ਼ ਪਾ ਕੇ ਗ੍ਰਾਈਂਡ ਕਰੋ। ਹੁਣ ਸ਼ੇਕ ‘ਚ ਪ੍ਰੋਟੀਨ ਪਾਊਡਰ ਰਲਾ ਲਓ ਅਤੇ ਦੋ ਸੈਕਿੰਡ ਲਈ ਫ਼ਿਰ ਤੋਂ ਬਲੈਂਡ ਕਰੋ। ਇਸ ਸ਼ੇਕ ਨੂੰ ਥੋੜ੍ਹਾ ਜਿਹਾ ਗਾੜ੍ਹਾ ਬਣਾਉਣ ਲਈ ਇਸ ‘ਚ ਥੋੜ੍ਹਾ ਜਿਹਾ ਦੁੱਧ ਹੋਰ ਪਾਓ।