ਸਵੇਰੇ ਖ਼ਾਲੀ ਪੇਟ ਗੁਨਗੁਨਾ ਪਾਣੀ ਪੀਣਾ ਸਿਹਤ ਲਈ ਕਿੰਨਾ ਫ਼ਾਇਦੇਮੰਦ ਹੁੰਦਾ ਹੈ ਇਹ ਤਾਂ ਸਾਰੇ ਹੀ ਜਾਣਦੇ ਹਨ। ਇਸ ਦੇ ਨਾਲ ਹੀ ਸਵੇਰ ਦੇ ਸਮੇਂ ਗੁਨਗੁਨੇ ਪਾਣੀ ਨਾਲ ਗੁੜ ਖਾਣ ਨਾਲ ਸ਼ਰੀਰ ਨੂੰ ਬੇਹੱਦ ਫ਼ਾਇਦੇ ਹੁੰਦੇ ਹਨ। ਖ਼ਾਲੀ ਪੇਟ ਅਤੇ ਬਿਨਾਂ ਬਰੱਸ਼ ਕੀਤੇ ਥੋੜ੍ਹੇ ਜਿਹੇ ਗੁੜ ਨਾਲ ਪੀਤਾ ਗਿਆ ਗੁਨਗੁਨਾ ਪਾਣੀ ਵਿਗੜੀ ਸਿਹਤ ਨੂੰ ਦੁਰੱਸਤ ਕਰ ਸਕਦਾ ਹੈ। ਰੋਜ਼ਾਨਾ ਰਾਤ ਨੂੰ ਵੀ ਗਰਮ ਪਾਣੀ ਨਾਲ ਖਾਧਾ ਗਿਆ ਗੁੜ ਸ਼ਰੀਰ ਦੀਆਂ ਕਈ ਸਮੱਸਿਆਵਾਂ ਤੋਂ ਨਿਜਾਤ ਦਿਵਾਉਂਦਾ ਹੈ।
ਗੁੜ ‘ਚ ਇਹ ਤੱਤ ਹੁੰਦੇ ਨੇ ਮੌਜੂਦ – ਗੁੜ ‘ਚ ਪ੍ਰੋਟੀਨ, ਆਇਰਨ, ਮੈਗਨੀਜ਼ੀਅਮ ਅਤੇ ਮੈਗਨੀਜ਼ ਪਾਇਆ ਜਾਂਦਾ ਹੈ। ਇਸ ਦੇ ਇਲਾਵਾ ਕੁੱਝ ਮਾਤਰਾ ‘ਚ ਵਾਇਟਾਮਿਨ-B, ਕੈਲਸ਼ੀਅਮ, ਫ਼ਾਸਫ਼ੋਰਸ, ਜ਼ਿੰਕ ਅਤੇ ਕੌਪਰ ਵੀ ਮੌਜੂਦ ਹੁੰਦੇ ਹਨ। ਗੁੜ ‘ਚ ਲਗਭਗ 10 ਫ਼ੀਸਦੀ ਗਲੂਕੋਜ਼ ਅਤੇ ਪੰਜ ਫ਼ੀਸਦੀ ਖਣਿਜ ਤੱਤ ਪਾਏ ਜਾਂਦੇ ਹਨ।
ਇਹ ਹੁੰਦੇ ਨੇ ਗੁੜ ਖਾਣ ਦੇ ਫ਼ਾਇਦੇ
ਭਾਰ ਕਰਦਾ ਹੈ ਘੱਟ – ਸਵੇਰੇ-ਸਵੇਰੇ ਉੱਠ ਕੇ ਗੁੜ ਖਾਣ ਨਾਲ ਤੁਹਾਡੇ ਸ਼ਰੀਰ ਨੂੰ ਆਇਰਨ, ਮੈਗਨੀਜ਼ੀਅਮ ਅਤੇ ਪੋਟੈਸ਼ੀਅਮ ਭਰਪੂਰ ਮਾਤਰਾ ‘ਚ ਮਿਲਦੇ ਹਨ। ਸਾਰਾ ਦਿਨ ਤੁਹਾਨੂੰ ਭੁੱਖ ਘੱਟ ਮਹਿਸੂਸ ਹੁੰਦੀ ਹੈ। ਗੁੜ ‘ਚ ਮੌਜੂਦ ਵਾਟਿਾਮਿਨ-B-1, B-6 ਅਤੇ ਵਾਇਟਾਮਿਨ-C ਸਾਡੇ ਸਖਰੀਰ ‘ਚ ਵਾਧੂ ਕੈਲੋਰੀਜ਼ ਬਰਨ ਕਰਨ ‘ਚ ਮਦਦ ਕਰਦੇ ਹਨ। ਜਲਦੀ ਭਾਰ ਘਟਾਉਣ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਦੋ ਪੀਸ ਗੁੜ ਦੇ ਨਾਲ ਗਰਮ ਪਾਣੀ ਪੀ ਕੇ ਸੌਂਣਾ ਚਾਹੀਦਾ ਹੈ। ਇਸ ਨਾਲ ਤੁਹਾਡਾ ਭਾਰ ਘੱਟ ਹੋਵੇਗਾ।
ਪੇਟ ਦੀਆਂ ਸਮੱਸਿਆਵਾਂ ਕਰੇ ਦੂਰ – ਜੇਕਰ ਤੁਹਾਨੂੰ ਗੈਸ, ਬਦਹਜ਼ਮੀ, ਅਤੇ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਰੋਜ਼ਾਨਾ ਰਾਤ ਨੂੰ ਖਾਣਾ ਖਾਣ ਦੇ ਦੋ ਘੰਟੇ ਬਾਅਦ ਗਰਮ ਪਾਣੀ ਦੇ ਨਾਲ ਦੋ ਟੁਕੜੇ ਗੁੜ ਦੇ ਖਾਣੇ ਚਾਹੀਦੇ ਹਨ। ਅਜਿਹਾ ਕਰਨ ਦੇ ਨਾਲ ਗੈਸ, ਕਬਜ਼ ਅਤੇ ਪੇਟ ਨਾਲ ਜੁੜੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ। ਜੇਕਰ ਤੁਹਾਨੂੰ ਕਬਜ਼ ਦੀ ਪਰੇਸ਼ਾਨੀ ਰਹਿੰਦੀ ਹੈ ਤਾਂ ਰਾਤ ਨੂੰ ਖਾਣੇ ਤੋਂ ਬਾਅਦ ਗੁੜ ਵਾਲੇ ਦੁੱਧ ਦਾ ਸੇਵਨ ਵੀ ਕਰ ਸਕਦੇ ਹੋ। ਅਜਿਹਾ ਕਰਨ ਨਾਲ ਤੁਹਾਨੂੰ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।
ਸਕਿਨ ਲਈ ਫ਼ਾਇਦੇਮੰਦ – ਜੇਕਰ ਤੁਸੀਂ ਆਪਣੇ ਚਿਹਰੇ ਦੇ ਕਿਲਾਂ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਕੁੱਝ ਦਿਨਾਂ ਤਕ ਖ਼ਾਲੀ ਪੇਟ ਗੁੜ ਅਤੇ ਪਾਣੀ ਦਾ ਸੇਵਨ ਕਰੋ। ਅਜਿਹਾ ਕਰਨ ਦੇ ਨਾਲ ਤੁਹਾਡੀ ਚਮੜੀ ‘ਤੇ ਨਿਖਾਰ ਆਵੇਗਾ।
ਪੱਥਰੀ ਦੀ ਸਮੱਸਿਆ – ਪੱਥਰੀ ਵਰਗੀ ਸਮੱਸਿਆ ਤੋਂ ਬਚਣ ਦੇ ਲਈ ਰੋਜ਼ਾਨਾ ਗੁੜ ਦਾ ਸੇਵਨ ਕਰਨਾ ਚਾਹੀਦਾ ਹੈ। ਰੋਜ਼ਾਨਾ ਸਵੇਰੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਟੁਕੜਾ ਗੁੜ ਦੇ ਨਾਲ ਗਰਮ ਪਾਣੀ ਪੀਣ ਨਾਲ ਪੱਥਰੀ ਘੁੱਲ ਕੇ ਪੇਸ਼ਾਬ ਦੇ ਰਸਤੇ ਬਾਹਰ ਨਿਕਲ ਜਾਂਦੀ ਹੈ। ਖਾਣਾ ਖਾਣ ਤੋਂ ਬਾਅਦ ਗੁੜ ਖਾਣ ਨਾਲ ਸੀਨੇ ‘ਚ ਸੜਨ ਵੀ ਨਹੀਂ ਹੁੰਦੀ।
ਨੀਂਦ ਨਾ ਆਉਣ ਦੀ ਸਮੱਸਿਆ ਤੋਂ ਦਿਵਾਏ ਨਿਜਾਤ – ਤਨਾਅ ਵਾਲੇ ਮਾਹੌਲ ਦੇ ਚਲਦਿਆਂ ਰਾਤ ਨੂੰ ਕਈ ਲੋਕਾਂ ਨੂੰ ਨੀਂਦ ਨਾ ਆਉਣ ਦੀ ਪਰੇਸ਼ਾਨੀ ਝੱਲਣੀ ਪੈਂਦੀ ਹੈ। ਗੁੜ ਦਾ ਸੇਵਨ ਕਰਨ ਤਨਾਅ ਘੱਟ ਹੁੰਦਾ ਹੈ ਅਤੇ ਨੀਂਦ ਨਾ ਆਉਣ ਦੀ ਪਰੇਸ਼ਾਨੀ ਤੋਂ ਵੀ ਮੁਕਤੀ ਮਿਲਦੀ ਹੈ।
ਮੂੰਹ ਦੇ ਛਾਲੇ ਅਤੇ ਬਦਬੂ – ਰੋਜ਼ਾਨਾ ਰਾਤ ਨੂੰ ਇਲਾਇਚੀ ਦੇ ਨਾਲ ਗੁੜ ਖਾ ਕੇ ਗਰਮ ਪਾਣੀ ਨਾਲ ਮੂੰਹ ਦੇ ਬੈਕਟਰੀਆ ਖ਼ਤਮ ਹੋ ਜਾਂਦੇ ਹਨ। ਇਸ ਦੇ ਨਾਲ ਹੀ ਕੈਵਿਟੀ ਦੀ ਸਮੱਸਿਆ ਵੀ ਠੀਕ ਹੁੰਦੀ ਹੈ। ਗੁੜ ਦੇ ਰੋਜ਼ਾਨਾ ਸੇਵਨ ਨਾਲ ਕਦੇ ਵੀ ਦੰਦਾਂ ‘ਚ ਕੀੜਾ ਨਹੀਂ ਲੱਗਦਾ।
ਸੂਰਜਵੰਸ਼ੀ