ਸਮੱਗਰੀ
ਬੈਂਗਣ – ਇੱਕ
ਪਿਆਜ਼ – ਇੱਕ
ਲਸਣ – 15 ਤੋਂ 20 ਕਲੀਆਂ
ਲਸਣ ਪੇਸਟ – ਇੱਕ ਚੱਮਚ
ਟਮਾਟਰ – ਇੱਕ
ਹਰੀ ਮਿਰਚ – ਤਿੰਨ
ਨਮਕ ਸੁਆਦ ਅਨੁਸਾਰ
ਜ਼ੀਰਾ ਪਾਊਡਰ- ਇੱਕ ਚੱਮਚ
ਹਲਦੀ ਪਾਊਡਰ – ਅੱਧਾ ਚੱਮਚ
ਗਰਮ ਮਸਾਲਾ – ਅੱਧਾ ਚੱਮਚ
ਧਨੀਏ ਦੇ ਪੱਤੇ – ਸਵਾਦ ਅਨੁਸਾਰ
ਤੇਲ ਥੋੜ੍ਹਾ ਜਿਹਾ ਤਲਣ ਲਈ
ਵਿਧੀ – ਸਭ ਤੋਂ ਪਹਿਲਾਂ ਬੈਂਗਣ ਨੂੰ ਧੋ ਲਓ ਅਤੇ ਚਾਕੂ ਦੀ ਮਦਦ ਨਾਲ ਉਸ ‘ਚ ਲੰਬੇ-ਲੰਬੇ ਚੀਰੇ ਲਗਾ ਲਓ। ਚੀਰੇ ‘ਚ ਹਰ ਸਾਈਡ ‘ਤੇ ਤੇਲ ਲਗਾਓ। ਹਰ ਚੀਰੇ ਦੇ ਅੰਦਰ ਲਸਣ ਦੀਆਂ ਕਲੀਆਂ ਨੂੰ ਉਂਗਲੀਆਂ ਨਾਲ ਡੂੰਘਾਈ ਤਕ ਪਾਓ। ਗੈਸ ਚਲਾਓ ਅਤੇ ਉਸ ‘ਤੇ ਬੈਂਗਣ ਰੱਖ ਦਿਓ। ਬੈਂਗਣ ਨੂੰ ਪੂਰਾ ਕਾਲਾ ਹੋਣ ਤਕ ਜਾਂ ਪੰਜ ਮਿੰਟ ਤਕ ਭੁੰਨੋ। ਫ਼ਿਰ ਗੈਸ ਬੰਦ ਕਰ ਦਿਓ ਅਤੇ ਬੈਂਗਣ ਨੂੰ ਠੰਡੇ ਪਾਣੀ ‘ਚ ਪਾਓ। ਉਸ ਤੋਂ ਬਾਅਦ ਉਸ ਨੂੰ ਛਿੱਲ ਲਓ। ਹੁਣ ਬੈਂਗਣ ਨੂੰ ਕਟੋਰੇ ‘ਚ ਰੱਖ ਕੇ ਚੰਗੀ ਤਰ੍ਹਾਂ ਨਾਲ ਮਸਲ ਲਓ। ਹੁਣ ਗੈਸ ‘ਤੇ ਇੱਕ ਪੈਨ ਰੱਖੋ, ਅਤੇ ਉਸ ‘ਚ ਹਲਕਾ ਜਿਹਾ ਤੇਲ ਪਾ ਕੇ ਗਰਮ ਕਰੋ। ਫ਼ਿਰ ਉਸ ‘ਚ ਕੱਟੇ ਹੋਏ ਪਿਆਜ਼ ਅਤੇ ਲਸਣ ਪੇਸਟ ਪਾ ਕੇ ਚਾਰ ਮਿੰਟ ਤਕ ਫ਼ਰਾਈ ਕਰੋ। ਅੱਗ ਹੌਲੀ ਰੱਖੋ। ਹੁਣ ਇਸ ‘ਚ ਅਦਰਕ ਪੇਸਟ, ਹਰੀ ਮਿਰਚ, ਹਲਦੀ ਪਾਊਡਰ, ਲਾਲ ਮਿਰਚ ਪਾਊਡਰ, ਜ਼ੀਰਾ ਪਾਘਊਡਰ ਪਾ ਕੇ ਤਿੰਨ ਮਿੰਟ ਤਕ ਪਕਾਓ। ਹੁਣ ਇਸ ‘ਚ ਟਮਾਟਰ ਅਤੇ ਨਮਕ ਪਾ ਕੇ ਚਾਰ ਮਿੰਟ ਤਕ ਪਕਾਓ। ਹੁਣ ਇਸ ‘ਚ ਮਸਲਿਆ ਹੋਇਆ ਬੈਂਗਣ ਪਾ ਕੇ 2-3 ਮਿੰਟ ਤਕ ਪਕਾਓ। ਇੱਕ ਵਾਰ ਹੋ ਜਾਣ ਤੋਂ ਬਾਅਦ ਅੱਗ ਬੰਦ ਕਰ ਦਿਓ ਅਤੇ ਇਸ ‘ਚ ਕੱਟਿਆ ਹੋਣ ਧਨੀਆ ਪਾ ਦਿਓ।