ਸਮਾਰਟ ਗੈਜੇਟਸ ਅੱਜ ਇਨਸਾਨ ਦੀ ਸਭ ਤੋਂ ਵੱਡੀ ਜ਼ਰੂਰਤ ਬਣ ਗਏ ਹਨ। ਇਨ੍ਹਾਂ ਦੇ ਬਿਨ੍ਹਾਂ ਸਾਡੇ ਸਾਰੇ ਕੰਮ ਅਧੂਰੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਜੇਬ੍ਹ ‘ਚ ਰਹਿਣ ਵਾਲਾ ਇੱਕ ਛੋਟਾ ਜਿਹਾ ਸਮਾਰਟਫ਼ੋਨ ਵੱਡੀ ਬੀਮਾਰੀ ਦਾ ਕਾਰਨ ਬਣ ਸਕਦਾ ਹੈ। ਮੋਬਾਇਲ ਜਾਂ ਲੈਪਟੌਪ ਦੀ ਗ਼ਲਤ ਤਰੀਕੇ ਨਾਲ ਵਰਤੋਂ ਕਮਰ ਅਤੇ ਗਰਦਨ ‘ਚ ਦਰਦ ਦਾ ਕਾਰਨ ਨਾਲ ਬਣ ਰਿਹਾ ਹੈ।
ਦਿੱਲੀ ਦੇ ਸਫ਼ਦਰਗੰਜ ਹਸਪਤਾਲ ਦੇ ਕਮਿਊਨਿਟੀ ਮੈਡੀਸਿਨ ਡਿਪਾਰਟਮੈਂਟ ਵਲੋਂ ਪੇਂਡੂ ਇਲਾਕਿਆਂ ‘ਚ ਮਰੀਜ਼ਾਂ ‘ਤੇ ਕੀਤੇ ਗਏ ਇੱਕ ਰੀਸਰਚ ‘ਚ ਇਹ ਗੱਲ ਸਾਹਮਣੇ ਆਈ ਹੈ। ਇਸ ਰੀਸਰਚ ‘ਚ ਪਤਾ ਚੱਲਿਆ ਹੈ ਕਿ 60 ਫ਼ੀਸਦੀ ਲੋਕ ਮਸਕੁਲੋਸਕੇਲਟਨ ਡਿਸਆਰਡਰ ਭਾਵ ਜੋੜਾਂ ਦੇ ਦਰਦ ਤੋਂ ਪ੍ਰੇਸ਼ਾਨ ਸਨ। ਗੈਜੇਟ ਦੀ ਗ਼ਲਤ ਤਰ੍ਹਾਂ ਨਾਲ ਵਰਤੋਂ ਕਰਨ ਨਾਲ ਲੋਕਾਂ ‘ਚ ਜੋੜਾਂ ਦੇ ਦਰਦ ਅਤੇ ਸਰਵਾਈਕਲ ਵਰਗੀਆਂ ਸਮੱਸਿਆਵਾਂ ਵਧ ਰਹੀਆਂ ਹਨ।
ਇਹ ਰੀਸਰਚ 200 ਲੋਕਾਂ ‘ਤੇ ਕੀਤਾ ਗਿਆ ਸੀ ਜਿਸ ਨਾਲ 54 ਫ਼ੀਸਦੀ ਨੂੰ ਕਮਰ ਦਰਦ ਦੀ ਸ਼ਿਕਾਇਤ ਸੀ। ਦੱਸ ਦੇਈਏ ਕਿ ਸਮਾਰਟਫ਼ੋਨ ਦੀ ਡਿਸਪਲੇ ਨੂੰ 60 ਡਿਗਰੀ ਤੋਂ ਜ਼ਿਆਦਾ ਗਰਦਨ ਮੋੜ ਕੇ ਦੇਖਣ ਨਾਲ ਹਮੇਸ਼ਾ ਅਜਿਹੀਆਂ ਸ਼ਿਕਾਇਤਾਂ ਹੁੰਦੀਆਂ ਹਨ। ਇਸ ਨਾਲ ਸਾਡੀ ਰੀੜ੍ਹ ਦੀ ਹੱਡੀ ਲਗਾਤਾਰ ਮੁੜਨ ਦੀ ਅਵਸਥਾ ‘ਚ ਰਹਿੰਦੀ ਹੈ ਅਤੇ ਬਾਅਦ ‘ਚ ਇਹ ਦਰਦ ਦਾ ਕਾਰਨ ਬਣ ਜਾਂਦੀ ਹੈ।
ਕਿੰਝ ਕਰੀਏ ਬਚਾਅ?
ਜੇਕਰ ਤੁਸੀਂ ਸਮਾਰਟਫ਼ੋਨ ਜਾਂ ਲੈਪਟੌਪ ਦੇ ਕਾਰਨ ਵੱਧ ਰਹੀ ਇਸ ਪਰੇਸ਼ਾਨੀ ਤੋਂ ਛੁੱਟਕਾਰਾ ਪਾਉਣਾ ਚਾਹੁੰਦੇ ਹਨ ਤਾਂ ਕੁੱਝ ਖ਼ਾਸ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ।
1. ਕੰਪਿਊਟਰ ਸਕ੍ਰੀਨ ਤੋਂ ਆਪਣੀਆਂ ਅੱਖਾਂ ਨੂੰ ਕਰੀਬ 80 ਸੈਂਟੀਮੀਟਰ ਦੂਰ ਰੱਖੋ।
2. ਫ਼ੋਨ ਨੂੰ ਕੰਨ ਅਤੇ ਮੋਢੇ ਦੇ ਵਿਚਕਾਰ ਫ਼ਸਾ ਕੇ ਗੱਲ ਨਾ ਕਰੋ। ਅਜਿਹੇ ‘ਚ ਈਅਰਫ਼ੋਨ ਦਾ ਵਰਤੋਂ ਜ਼ਿਆਦਾ ਵਧੀਆ ਵਿਕਲਪ ਹੋਵੇਗਾ।
3. ਸਮਾਰਟਫ਼ੋਨ ‘ਤੇ ਚਿਪਕੇ ਰਹਿਣ ਦੀ ਬਜਾਏ ਥੋੜ੍ਹਾ ਸਮਾਂ ਆਪਣੇ ਸ਼ਰੀਰ ਲਈ ਕੱਢੋ ਅਤੇ ਕਰੀਬ 20 ਮਿੰਟ ਸੈਰ ਕਰੋ।
ਕੰਬੋਜ