ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਗਵਾਨ ਵਾਲਮੀਕਿ ਜੀ ਦੀ ਜਯੰਤੀ ‘ਤੇ ਲੋਕਾਂ ਨੂੰ ਵਧਾਈ ਦਿੱਤੀ। ਮੋਦੀ ਨੇ ਵਾਲਮੀਕਿ ਜੀ ਨੂੰ ਸਮਾਜਿਕ ਨਿਆਂ ਦਾ ਪ੍ਰਕਾਸ਼ ਥੰਮ੍ਹ ਦੱਸਿਆ। ਉਨ੍ਹਾਂ ਟਵੀਟ ਕਰ ਕੇ ਕਿਹਾ, ”ਵਾਲਮੀਕਿ ਜਯੰਤੀ ਦੀ ਬਹੁਤ-ਬਹੁਤ ਵਧਾਈ। ਮਹਾਰਿਸ਼ੀ ਵਾਲਮੀਕਿ ਦੇ ਮਹਾਨ ਵਿਚਾਰ ਸਾਡੀ ਇਤਿਹਾਸਕ ਯਾਤਰਾ ਦੇ ਬੀਜ ਤੱਤ ਹਨ, ਜਿਸ ‘ਤੇ ਸਾਡੀ ਪਰੰਪਰਾ ਅਤੇ ਸੱਭਿਆਚਾਰ ਪ੍ਰਫੁੱਲਿਤ ਹੁੰਦੀ ਰਹੀ ਹੈ। ਸਮਾਜਿਕ ਨਿਆਂ ਦੇ ਪ੍ਰਕਾਸ਼ ਥੰਮ੍ਹ ਰਹੇ ਉਨ੍ਹਾਂ ਦੇ ਸੰਦੇਸ਼ ਹਮੇਸ਼ਾ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ।”
ਜ਼ਿਕਰਯੋਗ ਹੈ ਕਿ ਆਦਿ ਕਵੀ ਰਾਮਾਇਣ ਨੂੰ ਲਿਖਣ ਵਾਲੇ ਮਹਾਰਿਸ਼ੀ ਵਾਲਮੀਕਿ ਜੀ ਦਾ ਜਨਮ ਦਿਨ ਦੇਸ਼ ਭਰ ਵਿਚ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਪੌਰਾਣਿਕ ਕਥਾਵਾਂ ਮੁਤਾਬਕ ਵੈਦਿਕ ਕਾਲ ਦੇ ਮਹਾਨ ਰਿਸ਼ੀ ਵਾਲਮੀਕਿ ਦੇ ਜੀਵਨ ਦੀ ਇਕ ਘਟਨਾ ਨੇ ਉਨ੍ਹਾਂ ਨੂੰ ਬਦਲ ਕੇ ਰੱਖ ਦਿੱਤਾ ਸੀ। ਵਾਲਮੀਕਿ ਅਸਾਧਾਰਣ ਸ਼ਖਸੀਅਤ ਦੇ ਧਨੀ ਸਨ, ਸ਼ਾਇਦ ਇਸੇ ਵਜ੍ਹਾ ਕਰ ਕੇ ਲੋਕ ਅੱਜ ਵੀ ਉਨ੍ਹਾਂ ਦੀ ਜਯੰਤੀ ‘ਤੇ ਕਈ ਵਿਸ਼ੇਸ਼ ਪ੍ਰੋਗਰਾਮਾਂ ਦਾ ਆਯੋਜਨ ਕਰਦੇ ਹਨ।