ਚੇਨਈ – ਭਾਰਤੀ ਕ੍ਰਿਕਟਰ ਇਰਫ਼ਾਨ ਪਠਾਨ ਤੋਂ ਬਾਅਦ ਹੁਣ ਉਸ ਦੇ ਸਾਥੀ ਖਿਡਾਰੀ ਹਰਭਜਨ ਸਿੰਘ ਵੀ ਤਾਮਿਲ ਸਿਨੇਮਾ ਵਿੱਚ ਡੈਬਿਊ ਕਰਨਗੇ। ਟਰਬਨੇਟਰ ਦੇ ਨਾਂ ਨਾਲ ਮਸ਼ਹੂਰ ਹਰਭਜਨ ਸਿੰਘ ਅਭਿਨੇਤਾ ਸਤਾਨਮ ਦੀ ਫ਼ਿਲਮ ਡਿਕੀਲੂਨਾ ਵਿੱਚ ਕੰਮ ਕਰਨਗੇ। ਫ਼ਿਲਮ ਨਿਰਮਾਤਾਵਾਂ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ, ”ਹਰਭਜਨ ਸਿੰਘ ਦਾ ਫ਼ਿਲਮ ਵਿੱਚ ਮਹੱਤਵਪੂਰਨ ਕਿਰਦਾਰ ਹੈ।” ਇਸ ਵਿਚਾਲੇ ਹਰਭਜਨ ਨੇ ਵੀ ਤਾਮਿਲ ਵਿੱਚ ਟਵੀਟ ਕਰ ਕੇ ਨਿਰਮਾਤਾਵਾਂ ਦਾ ਧੰਨਵਾਦ ਕੀਤਾ।
ਭੱਜੀ ਨੇ ਟਵੀਟ ਵਿੱਚ ਕਿਹਾ, ”ਤਾਮਿਲਨਾਡੂ ਦੀ ਧਰਤੀ ਤੋਂ ਥਲਈਵਰ, ਥਾਲਾ ਅਤੇ ਥਲਪਤੀ ਨਿਕਲੇ ਹਨ।” ਭੱਜੀ ਦਾ ਇਸ਼ਾਰਾ ਸੁਪਰਸਟਾਰ ਰਜਨੀਕਾਂਤ, ਅਜੀਤ ਅਤੇ ਵਿਜੇ ਵੱਲ ਸੀ।
ਉੱਥੇ ਹਰਭਜਨ ਸਿੰਘ ਤੋਂ ਇਲਾਵਾ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਇਰਫ਼ਾਨ ਪਠਾਨ ਵੀ ਇੱਕ ਤਮਿਲ ਫ਼ਿਲਮ ਵਿੱਚ ਕੰਮ ਕਰਨ ਜਾ ਰਹੇ ਹਨ। ਪਠਾਨ ਫ਼ਿਲਮ ਵਿਕ੍ਰਮ 58 ਵਿੱਚ ਮੁੱਖ ਭੂਮਿਕਾ ਵਿੱਚ ਦਿਸਣਗੇ। ਵਿਕ੍ਰਮ 58 ਨੂੰ ਅਜੇ ਨਾਨਾਮੁਥੁ ਡਾਈਰੈਕਟ ਕਰ ਰਹੇ ਹਨ। ਦਰਅਸਲ, ਇਰਫ਼ਾਨ ਪਠਾਨ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ, ”ਨਵਾਂ ਕੰਮ ਅਤੇ ਨਵੀਂਆਂ ਚੁਣੌਤੀਆਂ ਲਈ ਤਿਆਰ।” ਪਠਾਨ ਨੇ ਇਸ ਵੀਡੀਓ ਵਿੱਚ ਆਪਣੇ ਕ੍ਰਿਕਟ ਕਰੀਅਰ ਦੇ ਅੰਕੜੇ ਵੀ ਸ਼ੇਅਰ ਕੀਤੇ। ਇਸ ਵਿੱਚ ਉਸ ਨੇ ਦੱਸਿਆ ਕਿ ਉਸ ਦੇ ਕਰੀਅਰ ਦੀ ਇਹ ਪਹਿਲੀ ਫ਼ਿਲਮ ਹੈ ਅਤੇ ਉਹ ਅੱਗੇ ਵੀ ਫ਼ਿਲਮਾਂ ‘ਚ ਕੰਮ ਕਰਦਾ ਰਹੇਗਾ।