ਬੌਲੀਵੁਡ ਅਭਿਨੇਤਾ ਰਣਵੀਰ ਸਿੰਘ ਬੌਲੀਵੁਡ ਸਟਾਈਲ ਦਾ ਆਈਕੌਨ ਹੈ, ਅਤੇ ਅਕਸਰ ਆਪਣੇ ਨਵੇਂ ਲੁਕਸ ਨਾਲ ਲੋਕਾਂ ਦਾ ਦਿਲ ਜਿੱਤ ਲੈਂਦੈ, ਪਰ ਉਸ ਦਾ ਹਾਲ ਹੀ ਵਿੱਚ ਵਾਇਰਲ ਹੋਇਆ ਲੁਕ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਬੇਟੀ ਜ਼ੀਵਾ ਕਰ ਕੇ ਚਰਚਾ ‘ਚ ਆਇਆ। ਉਹ ਵੀ ਓਦੋਂ ਜਦੋਂ ਰਣਵੀਰ ਸਿੰਘ ਦਾ ਚਸ਼ਮਾ ਜ਼ੀਵਾ ਕੋਲ ਪਹੁੰਚ ਗਿਆ।
ਧੋਨੀ ਨੇ ਆਪਣੇ ਇਨਸਟਾਗ੍ਰੈਮ ‘ਤੇ ਜ਼ੀਵਾ ਅਤੇ ਰਣਵੀਰ ਸਿੰਘ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ”ਜ਼ੀਵਾ ਨੇ ਜਦੋਂ ਇਸ ਤਸਵੀਰ ਨੂੰ ਦੇਖਿਆ ਤਾਂ ਬੋਲੀ – ਉਹ ਮੇਰਾ ਚਸ਼ਮਾ ਕਿਉਂ ਪਹਿਨੇ ਹੋਏ ਹਨ? ਉਹ ਉੱਪਰ ਗਈ ਅਤੇ ਚਸ਼ਮਾ ਲੱਭ ਲਿਆਈ। ਫ਼ਿਰ ਉਸ ਨੇ ਕਿਹਾ ਮੇਰਾ ਚਸ਼ਮਾ ਸਿਰਫ਼ ਮੇਰਾ ਹੈ। ਅੱਜਕੱਲ੍ਹ ਦੇ ਬੱਚੇ ਬਿਲਕੁਲ ਅਲੱਗ ਹਨ। ਸਾਢੇ ਚਾਰ ਸਾਲ ਦੀ ਉਮਰ ‘ਚ ਉਹ ਆਪਣੀ ਚੀਜ਼ ਪਛਾਣ ਲੈਂਦੀ ਹੈ ਅਤੇ ਮੈਂ ਹੁਣ ਵੀ ਨਹੀਂ ਪਛਾਣ ਪਾਉਂਦਾ ਕਿ ਮੇਰੇ ਕੋਲ ਅਜਿਹਾ ਚਸ਼ਮਾ ਹੈ ਜਾਂ ਨਹੀਂ।”
ਇਸ ਤੋਂ ਅੱਗੇ ਧੋਨੀ ਨੇ ਲਿਖਿਆ, ”ਮੈਨੂੰ ਪਤਾ ਹੈ ਹੁਣ ਜਦੋਂ ਵੀ ਜ਼ੀਵਾ ਰਣਵੀਰ ਨੂੰ ਮਿਲੇਗੀ ਉਹ ਇਹ ਗੱਲ ਜ਼ਰੂਰ ਕਰੇਗੀ ਕਿ ਮੇਰੇ ਕੋਲ ਵੀ ਤੁਹਾਡੇ ਚਸ਼ਮੇ ਵਰਗਾ ਇੱਕ ਚਸ਼ਮਾ ਹੈ।” ਧੋਨੀ ਦੀ ਧੀ ਜ਼ੀਵਾ ਨੂੰ ਹੁਣ ਰਣਵੀਰ ਸਿੰਘ ਦੀ ਹੀ ਤਰ੍ਹਾਂ ਸੋਸ਼ਲ ਮੀਡੀਆ ‘ਤੇ ਸਟਾਈਲ ਆਈਕੌਨ ਕਿਹਾ ਜਾ ਰਿਹਾ ਹੈ।