ਮੁੰਬਈ: BCCI (ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ) ਦੇ ਨਵੇਂ ਅਹੁਦੇਦਾਰਾਂ ਨੂੰ ਜਲਦੀ ਹੀ ICC (ਅੰਤਰਰਾਸ਼ਟਰੀ ਕ੍ਰਿਕਟ ਕੌਂਸਿਲ) ਦੀ ਦੋਹਰੇਪਨ ਰਣਨੀਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਉਸ ਦੇ ਆਗਾਮੀ ਦੌਰਿਆਂ ਦੇ ਪ੍ਰੋਗਰਾਮ (FTP) ਦਾ ਭਾਰਤੀ ਕ੍ਰਿਕਟ ਬੋਰਡ ਦੇ ਮੁਨਾਫ਼ੇ ‘ਤੇ ਉਲਟ ਅਸਰ ਪੈ ਸਕਦਾ ਹੈ। ICC ਦੀ ਨਵੀਂ ਪੇਸ਼ਕਸ਼ ਵਿੱਚ T-20 ਵਰਲਡ ਕੱਪ ਹਰ ਸਾਲ ਅਤੇ 50 ਓਵਰਾਂ ਦਾ ਵਰਲਡ ਕੱਪ ਤਿੰਨ ਸਾਲਾਂ ਵਿੱਚ ਇੱਕ ਵਾਰ ਕਰਾਉਣ ਲਈ ਕਿਹਾ ਹੈ। ਇਸ ਦੇ ਜ਼ਰੀਏ ICC 2023-2028 ਦੇ ਅੰਤਰਾਲ ਲਈ ਵਿਸ਼ਵ ਪੱਧਰੀ ਮੀਡੀਆ ਅਧਿਕਾਰ ਬਾਜ਼ਾਰ ਵਿੱਚ ਪ੍ਰਵੇਸ਼ ਕਰਨਾ ਚਾਹੁੰਦੀ ਹੈ ਤਾਂ ਜੋ ਸੰਭਾਵਿਤ ਸਪੋਰਟਸ ਪ੍ਰਸਾਰਕਾਂ ਤੋਂ ਮਾਲੀਏ ਦਾ ਮੋਟਾ ਹਿੱਸਾ ਮਿਲ ਸਕੇ।
ਸੌਰਵ ਗਾਂਗੁਲੀ ਦੀ ਪ੍ਰਧਾਨਗੀ ਵਾਲੇ BCCI ਸਾਹਮਣੇ ਇਹ ਇੱਕ ਵੱਡੀ ਚੁਣੌਤੀ ਹੋਵੇਗੀ। FTP ਉਹ ਕਲੈਂਡਰ ਹੈ ਜੋ ICC ਅਤੇ ਵੱਖ-ਵੱਖ ਮੈਂਬਰ ਦੇਸ਼ ਪੰਜ ਸਾਲ ਦੇ ਅੰਤਰਾਲ ਲਈ ਬਣਾਉਂਦੇ ਹਨ ਜਿਸ ਤਹਿਤ ਦੋ ਪੱਖੀ ਅਤੇ ਬਹੁ-ਰਾਸ਼ਟਰੀ ਟੂਰਨਾਮੈਂਟ ਖੇਡੇ ਜਾਂਦੇ ਹਨ। 2023 ਤੋਂ ਬਾਅਦ ਦੇ ਅੰਤਰਾਲ ਲਈ ਪ੍ਰਸਤਾਵਿਤ ਡਰਾਫ਼ਟ ‘ਤੇ ਹਾਲ ਹੀ ‘ਚ ICC ਦੇ ਮੁੱਖ ਕਾਰਜਕਾਰੀ ਦੀ ਬੈਠਕ ਵਿੱਚ ਗੱਲ ਕੀਤੀ ਗਈ। BCCI ਦੇ CEO ਰਾਹੁਲ ਜੌਹਰੀ ਨੇ ਸਾਫ਼ ਤੌਰ ‘ਤੇ ICC ਦੇ CEO ਮੰਨੂ ਸਾਹਨੀ ਨੂੰ ਇੱਕ email ਵਿੱਚ ਕਿਹਾ ਕਿ ਇਹ ਫ਼ੈਸਲਾ ਕਈ ਕਾਰਨਾਂ ਤੋਂ ਸਹੀ ਨਹੀਂ ਹੋਵੇਗਾ।
ਬੋਰਡ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, ”ਪ੍ਰਸਾਰਕ ਜੇਕਰ 2023-2028 ਦੇ ਅੰਤਰਾਲ ਲਈ ICC ਅਧਿਕਾਰ ਖ਼ਰੀਦਣ ‘ਤੇ 60 ਕਰੋੜ ਰੁਪਏ ਦਾ ਖ਼ਰਚਾ ਕਰਦਾ ਹੈ ਤਾਂ BCCI ਦੇ ਬਾਜ਼ਾਰ ਵਿੱਚ ਉਤਰਨ ‘ਤੇ ਉਸ ਦੇ ਕੋਲ 40 ਕਰੋੜ ਰੁਪਏ ਹੀ ਬਚਣਗੇ। ਇਸ ਦੇ ਨਾਲ BCCI ਦਾ ਮੁਨਾਫ਼ਾ ਘੱਟ ਜਾਵੇਗਾ।”