ਰੁਦਪ੍ਰਯਾਗ—ਉੱਤਰਾਂਖੰਡ ਦੇ ਰੁਦਰਪ੍ਰਯਾਗ ‘ਚ ਚੰਦ੍ਰਿਕਾਧਰ ਕੋਲ ਅੱਜ ਭਾਵ ਐਤਵਾਰ ਸਵੇਰਸਾਰ ਜ਼ਮੀਨ ਖਿਸਕਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਮੁਤਾਬਕ ਇਸ ਹਾਦਸੇ ਦੌਰਾਨ 3 ਲੋਕ ਜ਼ਖਮੀ ਹੋ ਗਏ ਜਦਕਿ 2 ਲਾਪਤਾ ਹੋ ਗਏ। ਹਾਦਸੇ ਤੋਂ ਬਾਅਦ ਸੂਬਾ ਕੁਦਰਤੀ ਆਫਤ ਪ੍ਰਬੰਧਨ ਬਲ (ਐੱਸ. ਡੀ. ਆਰ. ਐੱਫ) ਤੇ ਪੁਲਸ ਮੌਕੇ ‘ਤੇ ਪਹੁੰਚੀ। ਫਿਲਹਾਲ ਰਾਹਤ-ਬਚਾਅ ਕਾਰਜ ਜਾਰੀ ਹੈ।