ਪੀ.ਓ.ਕੇ. ਵਿਚ ਭਾਰਤੀ ਫੌਜ ਦੀ ਕਾਰਵਾਈ ਤੋਂ ਬੁਖ : ਬਿਊਰੋ ਨਿਊਜ਼
ਅੱਠ ਮਹੀਨਿਆਂ ਵਿਚ ਚੌਥੀ ਵਾਰ ਪਾਕਿਸਤਾਨ ਆਪਣੇ ਏਅਰ ਸਪੇਸ ਨੂੰ ਭਾਰਤ ਲਈ ਬੰਦ ਕਰਨ ਜਾ ਰਿਹਾ ਹੈ। ਇਮਰਾਨ ਸਰਕਾਰ ਵਿਚ ਉਡਾਨ ਮੰਤਰੀ ਸਰਵਰ ਖਾਨ ਨੇ ਇਸਲਾਮਾਬਾਦ ਵਿਚ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਭਾਰਤੀ ਫੌਜ ‘ਤੇ ਲਗਾਤਾਰ ਗੋਲੀਬੰਦੀ ਦੀ ਉਲੰਘਣਾ ਕਰਨ ਦਾ ਆਰੋਪ ਲਗਾਇਆ। ਇਸ ਤੋਂ ਪਹਿਲਾਂ ਪਾਕਿ ਨੇ ਭਾਰਤੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਜਹਾਜ਼ ਨੂੰ ਵੀ ਆਪਣੇ ਏਅਰ ਸਪੇਸ ਵਿਚੋਂ ਲੰਘਣ ਤੋਂ ਮਨਾ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਭਾਰਤੀ ਫੌਜ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਜਾ ਕੇ ਕਈ ਅੱਤਵਾਦੀ ਕੈਂਪ ਤਬਾਹ ਕਰ ਦਿੱਤੇ ਸਨ ਅਤੇ 35 ਦੇ ਕਰੀਬ ਅੱਤਵਾਦੀਆਂ ਨੂੰ ਵੀ ਮਾਰ ਮੁਕਾਇਆ ਸੀ। ਇਸ ਤੋਂ ਬਾਅਦ ਪਾਕਿ ਨੇ ਭਾਰਤ ਲਈ ਫਿਰ ਤੋਂ ਏਅਰ ਸਪੇਸ ਬੰਦ ਕਰਨ ਬਾਰੇ ਸੋਚਿਆ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਾਕਿਸਤਾਨ ਨੇ ਦੋਵਾਂ ਦੇਸ਼ਾਂ ਵਿਚਕਾਰ ਡਾਕ ਮੇਲ ਸੇਵਾ ਰੋਕ ਦਿੱਤੀ ਹੈ। ਭਾਰਤ ਨੇ ਇਸ ਨੂੰ ਮੰਦਭਾਗਾ ਕਦਮ ਦੱਸਿਆ ਹੈ।