ਹਰਿਆਣਾ— ਭਾਜਪਾ ਪ੍ਰਦੇਸ਼ ਪ੍ਰਧਾਨ ਸੁਭਾਸ਼ ਬਰਾਲਾ ਨੇ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਟੋਹਾਨਾ ‘ਚ ਮਿਲੀ ਕਰਾਰੀ ਹਾਰ ਅਤੇ ਹਰਿਆਣਾ ‘ਚ ਪਾਰਟੀ ਦੇ ਮਨ ਅਨੁਸਾਰ ਨਤੀਜੇ ਨਾ ਆਉਣ ਤੋਂ ਬਾਅਦ ਜ਼ਿੰਮੇਵਾਰੀ ਲੈਂਦੇ ਹੋਏ ਸੁਭਾਸ਼ ਬਰਾਲਾ ਨੇ ਪਾਰਟੀ ਹਾਈ ਕਮਾਨ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ। ਇਸ ਤੋਂ ਪਹਿਲਾਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸੁਭਾਸ਼ ਬਰਾਲਾ ਨੂੰ ਪਾਰਟੀ ਦੇ ਖਰਾਬ ਪ੍ਰਦਰਸ਼ਨ ਲਈ ਜ਼ੋਰਦਾਰ ਫਟਕਾਰ ਵੀ ਲਗਾਈ।
ਬਰਾਲਾ ਨੇ ਹਰਿਆਣਾ ‘ਚ ਪਾਰਟੀ ਦੇ ਮਨ ਅਨੁਸਾਰ ਨਤੀਜੇ ਨਾ ਆਉਣ ਤੋਂ ਬਾਅਦ ਇਸ ਦੀ ਜ਼ਿੰਮੇਵਾਰੀ ਲੈਂਦੇ ਹੋਏ ਪਾਰਟੀ ਹਾਈ ਕਮਾਨ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਬਰਾਲਾ ਨੇ ਇਹ ਕਦਮ ਪਾਰਟੀ ਦੇ ਖਰਾਬ ਪ੍ਰਦਰਸ਼ਨ ਲਈ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੇ ਫਟਕਾਰ ਲਗਾਉਣ ਤੋਂ ਬਾਅਦ ਚੁੱਕਿਆ ਹੈ। ਦੱਸਣਯੋਗ ਹੈ ਕਿ ਹਰਿਆਣਾ ‘ਚ ਭਾਜਪਾ ਨੇ ਅਬਕੀ ਬਾਰ 75 ਪਾਰ ਦਾ ਨਾਅਰਾ ਦਿੱਤਾ ਸੀ। ਵੋਟਾਂ ਦੀ ਗਿਣਤੀ ਦੇ ਤਾਜ਼ਾ ਰੁਝਾਂ ‘ਚ ਭਾਜਪਾ 39 ਅਤੇ ਕਾਂਗਰਸ 31 ਸੀਟਾਂ ‘ਤੇ ਅੱਗੇ ਚੱਲ ਰਹੀ ਹੈ। ਟੋਹਾਨਾ ਸੀਟ ‘ਤੇ ਬਰਾਲਾ ਜਨਨਾਇਕ ਜਨਤਾ ਪਾਰਟੀ ਦੇ ਦੇਵੇਂਦਰ ਸਿੰਘ ਬਬਲੀ ਤੋਂ 25 ਹਜ਼ਾਰ ਤੋਂ ਵਧ ਵੋਟਾਂ ਨਾਲ ਪਿੱਛੇ ਚੱਲ ਰਹੇ ਹਨ।